Why do some plugs have two and some have three pins? ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਪਲੱਗ ਜਾਂ ਚਾਰਜਰ 'ਚ 2 ਪਿੰਨ ਹੁੰਦੇ ਹਨ ਅਤੇ ਕਿਸੇ 'ਚ 3 ਪਿੰਨ ਹੁੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੈ? ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਰੇ ਚਾਰਜਰਾਂ 'ਚ 2 ਜਾਂ ਫਿਰ 3 ਪਿੰਨ ਕਿਉਂ ਨਹੀਂ ਦਿੱਤੇ ਜਾਂਦੇ ਹਨ? ਦਰਅਸਲ, ਭਾਰਤ 'ਚ ਪਲੱਗ ਜਾਂ ਚਾਰਜਰ 'ਚ ਪਿੰਨਾਂ ਦੀ ਗਿਣਤੀ ਦੇਸ਼ 'ਚ ਵਰਤੇ ਜਾਂਦੇ ਇਲੈਕਟ੍ਰਿਕ ਆਊਟਲੈੱਟ ਦੀ ਕਿਸਮ ਅਤੇ ਭਾਰਤੀ ਸਟੈਂਡਰਡ ਬਿਊਰੋ (BIS) ਦੇ ਸੁਰੱਖਿਆ ਮਾਪਦੰਡਾਂ 'ਤੇ ਨਿਰਭਰ ਕਰਦੀ ਹੈ। ਇਸ ਲੇਖ 'ਚ ਅਸੀਂ ਜਾਣਾਂਗੇ ਕਿ ਭਾਰਤ 'ਚ ਕੁਝ ਪਲੱਗਾਂ 'ਚ 2 ਪਿੰਨ ਅਤੇ ਕੁਝ 'ਚ 3 ਪਿੰਨ ਕਿਉਂ ਦਿੱਤੇ ਜਾਂਦੇ ਹਨ?


2 ਪਿੰਨ ਵਾਲੇ ਪਲੱਗ


ਭਾਰਤ 'ਚ ਆਮ ਤੌਰ 'ਤੇ ਛੋਟੇ ਇਲੈਕਟ੍ਰਾਨਿਕ ਯੰਤਰਾਂ ਜਿਵੇਂ ਕਿ ਮੋਬਾਈਲ ਫ਼ੋਨ ਅਤੇ ਕੈਮਰਿਆਂ ਲਈ 2 ਪਿਨ ਪਲੱਗ ਵਰਤੇ ਜਾਂਦੇ ਹਨ। ਇਸ ਕਿਸਮ ਦੇ ਪਲੱਗ 'ਚ 2 ਪਿੰਨ ਹੁੰਦੇ ਹਨ, ਜੋ 2 ਸਲਾਟ ਇਲੈਕਟ੍ਰੀਕਲ ਆਊਟਲੈਟ 'ਚ ਫਿੱਟ ਕਰਨ ਲਈ ਤਿਆਰ ਕੀਤੇ ਗਏ ਹਨ। 2 ਪਿੰਨ ਆਮ ਤੌਰ 'ਤੇ ਗੋਲ ਹੁੰਦੇ ਹਨ ਅਤੇ ਉਨ੍ਹਾਂ ਦਾ ਵਿਆਸ 4.0 ਮਿਲੀਮੀਟਰ ਹੁੰਦਾ ਹੈ। ਇਨ੍ਹਾਂ ਨੂੰ ਯੂਰੋ ਪਲੱਗ ਵੀ ਕਿਹਾ ਜਾਂਦਾ ਹੈ।


ਟੂ ਪਿੰਨ ਪਲੱਗ ਦਾ ਇਤਿਹਾਸ


ਭਾਰਤ 'ਚ ਟੂ ਪਿੰਨ ਪਲੱਗ ਨਾਲ ਜੁੜਿਆ ਇਤਿਹਾਸ ਕਾਫ਼ੀ ਦਿਲਚਸਪ ਹੈ। ਭਾਰਤ 'ਚ ਪਹਿਲਾਂ ਤਿੰਨ ਪਿੰਨ ਪਲੱਗਾਂ ਅਤੇ ਸਾਕਟਾਂ ਵਾਲਾ ਇੱਕ ਬ੍ਰਿਟਿਸ਼ ਸ਼ੈਲੀ ਦਾ ਇਲੈਕਟ੍ਰੀਕਲ ਸਿਸਟਮ ਹੁੰਦਾ ਸੀ। ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤ ਨੇ ਦੂਰ-ਦੁਰਾਡੇ ਦੇ ਖੇਤਰਾਂ ਅਤੇ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਲਈ ਦੋ ਪਿੰਨ ਸਿਸਟਮ 'ਤੇ ਸਵਿੱਚ ਕੀਤਾ। ਦੋ ਪਿੰਨ ਸਿਸਟਮ 'ਤੇ ਖਾਸ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜਿੱਥੇ ਬਿਜਲੀ ਦਾ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਵਿਕਸਿਤ ਨਹੀਂ ਸੀ। ਦੋ-ਪਿੰਨ ਸਿਸਟਮ ਨੇ ਇੱਕ ਆਸਾਨ-ਇੰਸਟਾਲ ਇਲੈਕਟ੍ਰੀਕਲ ਬੁਨਿਆਦੀ ਢਾਂਚੇ ਦੀ ਸਹੂਲਤ ਦਿੱਤੀ।


ਤਿੰਨ ਪਿੰਨ ਪਲੱਗ


ਤਿੰਨ ਪਿੰਨ ਪਲੱਗ ਵੀ ਭਾਰਤ 'ਚ ਆਮ ਤੌਰ 'ਤੇ ਵਰਤੇ ਜਾਂਦੇ ਹਨ। ਉਹ ਖਾਸ ਤੌਰ 'ਤੇ ਭਾਰੀ ਬਿਜਲੀ ਦੇ ਉਪਕਰਨਾਂ ਜਿਵੇਂ ਕਿ ਫਰਿੱਜ, ਏਅਰ ਕੰਡੀਸ਼ਨਰ ਅਤੇ ਵਾਸ਼ਿੰਗ ਮਸ਼ੀਨਾਂ ਲਈ ਵਰਤੇ ਜਾਂਦੇ ਹਨ। ਇਨ੍ਹਾਂ ਪਲੱਗਾਂ 'ਚ ਤਿੰਨ ਪਿੰਨ ਹਨ। ਇਹ ਇੱਕ ਇਲੈਕਟ੍ਰੀਕਲ ਆਊਟਲੈਟ 'ਚ ਗਰਾਊਂਡਿੰਗ ਸਲਾਟ 'ਚ ਫਿੱਟ ਕਰਨ ਲਈ ਤਿਆਰ ਕੀਤਾ ਗਿਆ ਹੈ। ਤਿੰਨ ਪਿੰਨ ਪਲੱਗ ਮੁੱਖ ਤੌਰ 'ਤੇ ਸੁਰੱਖਿਆ ਖੇਤਰ 'ਚ ਵਰਤਿਆ ਜਾਂਦਾ ਹੈ। ਦਰਅਸਲ ਤਿੰਨ ਪਿੰਨ ਪਲੱਗ 'ਚ ਉੱਪਰ ਵਾਲੀ ਲੰਬੀ ਅਤੇ ਗੋਲ ਪਿੰਨ ਨੂੰ ਅਰਥ ਪਿੰਨ ਕਿਹਾ ਜਾਂਦਾ ਹੈ। ਅਰਥ ਪਿੰਨ ਡਿਵਾਈਸ ਨੂੰ ਧਰਤੀ (Earth) ਨਾਲ ਜੋੜ ਕੇ ਸੁਰੱਖਿਆ ਦਾ ਇੱਕ ਵਾਧੂ ਪੱਧਰ ਪ੍ਰਦਾਨ ਕਰਦਾ ਹੈ। ਇਹ ਸ਼ਾਰਟ ਸਰਕਟ ਜਾਂ ਵਾਪਰ ਸਰਜ ਜਿਹੀ ਖਰਾਬੀ ਦੇ ਮਾਮਲੇ 'ਚ ਐਕਸਟ੍ਰਾ ਇਲੈਕਟ੍ਰੀਸਿਟੀ ਡਿਵਾਈਸ ਤੋਂ ਲੰਘਣ ਦੀ ਬਜਾਏ ਧਰਤੀ 'ਚ ਚਲੀ ਜਾਂਦੀ ਹੈ। ਇਸ ਨਾਲ ਬਿਜਲੀ ਦੇ ਝਟਕੇ ਜਾਂ ਅੱਗ ਲੱਗਣ ਦੇ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ।