Jio Phone Next: ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜਿਓ 10 ਸਤੰਬਰ ਨੂੰ 3500 ਰੁਪਏ ਦੀ ਸੰਭਾਵੀ ਕੀਮਤ ਤੇ Google ਜ਼ਰੀਏ ਸੰਚਾਲਿਤ ਜਿਓ ਫੋਨ ਨੈਕਸਟ ਲਾਂਚ ਕਰਨ ਲਈ ਤਿਆਰ ਹੈ। ਜਿਸ ਨਾਲ ਇਹ ਭਾਰਤ ਦੇ 300 ਮਿਲੀਅਨ ਫੀਚਰ ਫੋਨ ਉਪਯੋਗਕਰਤਾਵਾਂ ਨੂੰ ਆਨਲਾਈਨ ਲਿਆਉਣ ਵਾਲਾ ਦੁਨੀਆਂ ਦਾ ਪਹਿਲਾ ਸਮਾਰਟਫੋਨ ਬਣ ਜਾਵੇਗਾ। ਕੰਪਨੀ ਨੇ 500 ਰੁਪਏ ਦੇ ਭੁਗਤਾਨ ਦੇ ਨਾਲ ਫੋਨ ਦੀ ਪੇਸ਼ਕਸ਼ ਕਰਨ ਲਈ ਪ੍ਰਮੁੱਖ ਵਿੱਤੀ ਸੰਸਥਾਵਾਂ ਦੇ ਨਾਲ ਕਰਾਰ ਕੀਤਾ ਹੈ।


ਉਥੇ ਹੀ ਮੁਕੇਸ਼ ਅੰਬਾਨੀ ਨੇ ਦਸੰਬਰ 2021, ਤਕ ਰਿਲਾਇੰਸ ਜਿਓ ਸਿਮ ਦੇ ਨਾਲ ਪੰਜ ਕਰੋੜ ਫੋਨ ਵੇਚਣ ਦਾ ਟੀਚਾ ਨਿਰਧਾਰਤ ਕੀਤਾ ਹੈ, ਜਿਸ ਨਾਲ ਰਿਲਾਇੰਸ ਜਿਓ ਚੀਨ ਮੋਬਾਇਲ ਕਮਿਊਨੀਕੇਸ਼ਨਜ਼ ਕਾਰਪੋਰੇਸ਼ਨ ਤੋਂ ਬਾਅਦ 500 ਮਿਲੀਅਨ ਤੋਂ ਜ਼ਿਆਦਾ ਗਾਹਕਾਂ ਦੀ ਸੰਖਿਆ ਤੋਂ ਜ਼ਿਆਦਾ ਗਾਹਕਾਂ ਵਾਲੀ ਦੁਨੀਆਂ ਦੀ ਸਭ ਤੋਂ ਵੱਡੀ ਟੈਲੀਕੌਮ ਕੰਪਨੀ ਹੋਵੇਗਾ। ਉੱਥੇ ਹੀ ਅਲਫਾਬੈਟ ਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਮੰਨਣਾ ਹੈ ਕਿ ਜਿਓ ਫੋਨ ਨੈਕਸਟ ਉਨ੍ਹਾਂ ਲੱਖਾਂ ਨਵੇਂ ਯੂਜ਼ਰਸ ਲਈ ਨਵੀਆਂ ਸੰਭਾਵਨਾਵਾਂ ਖੋਲ੍ਹੇਗਾ ਜੋ ਪਹਿਲੀ ਵਾਰ ਇੰਟਰਨੈੱਟ ਦਾ ਉਪਯੋਗ ਕਰਨਗੇ।


ਜਿਓ ਫੋਨ ਨੈਕਸਟ ਫੀਚਰਸ


Jio Phone Next ਗਾਹਕਾਂ ਲਈ 2GB ਤੇ 3GB ਰੈਮ ਵਿਕਲਪਾਂ ਦੇ ਨਾਲ ਆਵੇਗਾ। Android OS ਦਾ ਇਸਤੇਮਾਲ ਹੋਵੇਗਾ। ਇਸ 'ਚ ਭਾਸ਼ਾ ਤੇ ਅਨੁਵਾਦ ਸਮਰੱਥਾ ਹੋਵੇਗੀ। ਸ਼ਾਨਦਾਰ ਕੈਮਰਾ ਤੇ ਐਂਡਰਾਇਡ ਅਪਡੇਟ ਨੂੰ ਸਪੋਰਟ ਕਰੇਗਾ। ਜਿਓ ਫੋਨ ਨੈਕਸਟ 'ਚ ਗੂਗਲ ਅਸਿਸਟੈਂਟ, ਸਕ੍ਰੀਨ ਟੈਕਸਟ ਨੂੰ ਆਟੋਮੈਟਿਕ ਰੀਡ-ਅਲਾਊਡ ਤੇ ਬਹੁਤ ਕੁਝ ਹੈ, ਜਦਕਿ ਇਹ ਸਾਰਾ ਕੁਝ ਬਹੁਤ ਕਿਫਾਇਤੀ ਹੈ।


ਸਟੋਰੇਜ


ਮੰਨਿਆ ਜਾ ਰਿਹਾ ਹੈ ਕਿ ਕੁਆਲਕਮ ਸਨੈਪਡ੍ਰੈਗਨ 215 ਸੀਪੀਯੂ, ਜੋ 4 ਜੀ ਨੈੱਟਵਰਕ ਨੂੰ ਸਪੋਰਟ ਕਰਦਾ ਹੈ, ਇਸ ਸਮਾਰਟਫੋਨ 'ਚ ਸ਼ਾਮਿਲ ਹੋਵੇਗਾ। ਇੰਟਰਨਲ ਸਟੋਰੇਜ ਦੇ ਮਾਮਲਿਆਂ 'ਚ Jio 16GB ਤੇ 32GB ਮਾਡਲ ਜਾਰੀ ਕਰ ਸਕਦਾ ਹੈ। ਐਚਡੀ ਗੁਣਵੱਤਾ ਦੇ ਨਾਲ 5.5 ਇੰਚ ਦਾ ਡਿਸਪਲੇਅ ਹੋ ਸਕਦਾ ਹੈ। ਹੋਰ ਫੀਚਰਸ 'ਚ GPS, eMMC 4.5 ਸਟੋਰੇਜ ਤੇ ਇੱਥੋਂ ਤਕ ਕਿ ਬਲੂਟੁੱਥ 4.2 ਵੀ ਸ਼ਾਮਿਲ ਹੋਵੇਗਾ।