ਨਵੀਂ ਦਿੱਲੀ: ਸ਼ਿਓਮੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਭਾਰਤ ਦਾ ਟਾਪ ਮਾਰਕੀਟ ਸ਼ੇਅਰ ਬਰਾਂਡ ਹੈ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਮਨੂੰ ਕੁਮਾਰ ਜੈਨ ਨੇ ਦੱਸਿਆ ਕਿ ਸ਼ਿਓਮੀ ਦੇ ਹਾਲਿਆ ਬਜਟ ਸਮਾਰਟਫ਼ੋਨ ਰੇਡਮੀ 5A ਦੇ 10 ਲੱਖ ਯੂਨਿਟ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਵਿਕੇ ਹਨ। ਜੈਨ ਨੇ ਇਹ ਜਾਣਕਾਰੀ ਇੱਕ ਟਵੀਟ ਨਾਲ ਸਾਂਝੀ ਕੀਤੀ।
ਸ਼ਿਓਮੀ ਰੇਡਮੀ 5A ਨੂੰ ਕੰਪਨੀ ਨੇ ਭਾਰਤ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਲਾਂਚ ਕੀਤਾ ਸੀ। ਇਸ ਨੂੰ 'ਮੁਲਕ ਦਾ ਸਮਾਰਟਫ਼ੋਨ' ਨਾਂ ਦਿੱਤਾ ਗਿਆ ਸੀ। ਰੇਡਮੀ 5A ਦੀ ਕੀਮਤ 4,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਭਾਰਤ ਵਿੱਚ ਇਹ 2 ਜੀਬੀ ਰੈਮ ਤੇ 3 ਜੀਬੀ ਰੈਮ ਵਾਲੇ ਮਾਡਲ ਵਿੱਚ ਆਉਂਦਾ ਹੈ। ਇਸ ਦੀ ਕੀਮਤ 4,999 ਰੁਪਏ ਤੇ 6,999 ਰੁਪਏ ਹੈ।
ਇਹ ਕੰਪਨੀ ਦਾ ਐਂਟਰੀ ਲੈਵਲ ਸਮਾਰਟਫ਼ੋਨ ਹੈ। ਰੈਡਮੀ 5A ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਫੁੱਲ ਐਚਡੀ ਹੈ। ਇਸ ਸਮਾਰਟਫ਼ੋਨ ਵਿੱਚ 64 ਜੀਬੀ ਕਵਾਰਡਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ 2 ਜੀਬੀ ਤੇ 3 ਜੀਬੀ ਰੈਮ ਵੈਰੀਐਂਟ ਵਿੱਚ ਆਉਂਦਾ ਹੈ। ਡੁਅਲ ਸਿਮ ਵਾਲੇ ਇਸ ਸਮਾਰਟਫ਼ੋਨ ਦੀ ਇੰਟਰਨਲ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ।
ਫ਼ੋਟੋਗ੍ਰਾਫੀ ਲਈ ਵੀ ਇਹ ਫ਼ੋਨ ਖ਼ਾਸ ਹੈ। ਇਸ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਤੇ 5 ਮੈਗਾਪਿਕਸਲ ਦਾ ਫ਼ਰੰਟ ਫੇਸਿੰਗ ਕੈਮਰਾ। ਇਸ ਦੀ ਬੈਟਰੀ ਵੀ ਖ਼ਾਸ ਹੈ ਕਿਉਂਕਿ ਇਹ ਪੰਜ ਦਿਨ ਦਾ ਸਟੈਂਡ ਬਾਈ ਦਿੰਦੀ ਹੈ। ਇਸ ਨਾਲ ਸੱਤ ਘੰਟੇ ਲਗਾਤਾਰ ਵੀਡੀਓ ਪਲੇ ਬੈਕ ਤੇ 6 ਘੰਟੇ ਗੇਮ ਖੇਡੀ ਜਾ ਸਕਦੀ ਹੈ।