ਨਵੀਂ ਦਿੱਲੀ: ਆਪਣੇ ਭਾਰਤੀ ਗਾਹਕਾਂ ਦਾ ਖ਼ਿਆਲ ਰੱਖਦੇ ਹੋਏ ਚੀਨ ਦੀ ਸਮਾਰਟ ਫ਼ੋਨ ਕੰਪਨੀ ਸ਼ਿਓਮੀ ਨੇ ਵਟਸਐਪ 'ਤੇ ਸਬਸਕ੍ਰਿਪਸ਼ਨ ਵਾਲੀ ਸਰਵਿਸ ਸ਼ੁਰੂ ਕੀਤੀ ਹੈ। ਇਸ ਸਰਵਿਸ ਦਾ ਨਾਂ Mi Bunny ਹੈ। ਇੱਥੇ ਸ਼ਿਓਮੀ ਦੇ ਫੈਨਸ ਤੇ ਗਾਹਕ ਕੰਪਨੀ ਨਾਲ ਜੁੜੀਆਂ ਜਾਣਕਾਰੀਆਂ, ਨਵੇਂ ਪ੍ਰੋਡਕਟ ਤੇ ਸਾਫਟਵੇਅਰ ਦੇ ਅੱਪਡੇਟ ਲੈ ਸਕਣਗੀਆਂ।

ਜੇਕਰ ਗਾਹਕ Mi Bunny ਸੇਵਾ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ +917760944500 ਨੰਬਰ ਆਪਣੀ ਕਾਂਟੈਕਟ ਲਿਸਟ ਵਿੱਚ ਸੇਵ ਕਰਨਾ ਪਵੇਗਾ। ਇਸ ਤੋਂ ਬਾਅਦ ਐਪ ਵਿੱਚ ਜਾ ਕੇ ਸ਼ਿਓਮੀ ਨੂੰ ਗਾਹਕ ਮੈਸੇਜ ਭੇਜ ਸਕਣਗੇ। ਗਾਹਕ ਆਪਣੀ ਜਾਣਕਾਰੀ ਸ਼ਿਓਮੀ ਨੂੰ ਸਿੱਧਾ ਵਟਸਐਪ ਕਰ ਸਕਣਗੇ। ਜੇਕਰ ਕੰਪਨੀ ਕੁਝ ਦੱਸਣਾ ਚਾਹੇ ਤਾਂ ਸਿੱਧਾ ਗਾਹਕਾਂ ਨੂੰ ਮੋਬਾਈਲ 'ਤੇ ਮੈਸੇਜ ਆਵੇਗਾ।

ਸ਼ਿਓਮੀ ਦਾ ਕਹਿਣਾ ਹੈ ਕਿ ਇਸ ਪਲੇਟਫ਼ਾਰਮ 'ਤੇ ਗਾਹਕਾਂ ਨੂੰ ਪ੍ਰੋਡਕਟ ਡੀਲ ਦੀ ਜਾਣਕਾਰੀ, ਸੇਲ ਦੀ ਜਾਣਕਾਰੀ, ਫਲੈਸ਼ ਸੇਲ ਨਾਲ ਜੁੜੀਆਂ ਜਾਣਕਾਰੀਆਂ ਵਿਕਲੀ ਅੱਪਡੇਟ ਵਿੱਚ ਮਿਲਦੀਆਂ ਰਹਿਣਗੀਆਂ। ਹੋਰ ਛੋਟੇ-ਮੋਟੇ ਕੰਮ ਵੀ ਐਪ ਰਾਹੀਂ ਪੁੱਛ ਕੇ ਕੀਤੇ ਜਾ ਸਕਦੇ ਹਨ। ਜੇਕਰ ਇਹ ਅੱਪਡੇਟ ਨਹੀਂ ਲੈਣੇ ਤਾਂ ਵੀ ਕੋਈ ਗੱਲ ਨਹੀਂ। STOP ਮੈਸੇਜ ਭੇਜਣ 'ਤੇ ਅੱਪਡੇਟ ਰੁਕ ਜਾਣਗੇ।