ਨਵੀਂ ਦਿੱਲੀ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੀਓਮੀ ਨੇ ਆਪਣੇ ਐਮਆਈ ਨੋਟਬੁੱਕ 14 ਸੀਰੀਜ਼ ਦੇ ਲੈਪਟਾਪ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਹ ਸੀਰੀਜ਼ ਰੈਗੂਲਰ ਅਤੇ ਹੋਰੀਜ਼ੋਨ ਐਡੀਸ਼ਨ ਦੇ ਨਾਲ ਲਾਂਚ ਕੀਤਾ ਗਿਆ ਹੈ, ਜੋ ਕਿ ਪੰਜ ਵੈਰੀਐਂਟਸ ‘ਚ ਆਉਂਦਾ ਹੈ। Mi NoteBook 14 ਸੀਰੀਜ਼ ਦੇ ਰੈਗੂਲਰ ਵੈਰੀਐਂਟ ਨੂੰ intel Core i5 ਪ੍ਰੋਸੈਸਰਾਂ ਦੇ ਨਾਲ ਲਾਂਚ ਕੀਤਾ ਗਿਆ ਹੈ, ਜਦਕਿ Horizon Edition ਨੂੰ intel Core i5 ਅਤੇ Core i7 ਪ੍ਰੋਸੈਸਰਾਂ ਨਾਲ ਲਾਂਚ ਕੀਤਾ ਗਿਆ ਹੈ।


ਕੀਮਤ: ਇਨ੍ਹਾਂ ਲੈਪਟਾਪਾਂ ਦੇ ਰੈਗੂਲਰ ਵੈਰੀਐਂਟ ਸ਼ੁਰੂਆਤੀ ਕੀਮਤ 41,999 ਰੁਪਏ ਹੈ, ਜਦੋਂ ਕਿ ਹੋਰੀਜ਼ੋਨ ਐਡੀਸ਼ਨ ਦੇ ਬੇਸ ਮਾਡਲ ਦੀ ਕੀਮਤ 54,999 ਰੁਪਏ ਹੈ। ਇਹ ਲੈਪਟਾਪ 17 ਜੂਨ ਤੋਂ ਭਾਰਤ ਵਿਚ ਵਿਕਰੀ ਲਈ ਉਪਲਬਧ ਕਰਵਾਏ ਜਾਣਗੇ। Mi NoteBook 14 ਦੇ ਰੈਗੂਲਰ ਵੈਰੀਐਂਟ ਦੇ ਬੇਸ 8ਜੀਬੀ+256ਜੀਬੀ ਮਾਡਲ ਦੀ ਕੀਮਤ 41,999 ਰੁਪਏ ਹੈ।



ਇਸ ਦੇ ਨਾਲ ਹੀ ਇਸ ਦੀ 8ਜੀਬੀ+512ਜੀਬੀ ਅਤੇ 8ਜੀਬੀ+512ਜੀਬੀ Nvidia MX250 ਐਡੀਸ਼ਨ ਦੀ ਕੀਮਤ 44,999 ਅਤੇ 47,999 ਰੁਪਏ ਹੈ। Mi ਨੋਟਬੁੱਕ 14 Horizon Edition ਦੇ i5 8GB + 512GB ਵੇਰੀਐਂਟ ਦੀ ਕੀਮਤ 54,999 ਰੁਪਏ ਹੈ ਅਤੇ i7 8GB + 512GB ਵੇਰੀਐਂਟ ਦੀ ਕੀਮਤ 59,999 ਰੁਪਏ ਹੈ।

ਫੀਚਰਸ: Mi NoteBook 14 ਦਾ ਰੈਗੂਲਰ ਵੈਰੀਐਂਟ 10ਵੀਂ ਜਨਰਲ ਇੰਟੇਲ ਕੋਰ ਆਈ5 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਹ ਦੋ ਕਿਸਮਾਂ ਦੇ ਗ੍ਰਾਫਿਕਸ ਕਾਰਡ Interl Iris UHD620 ਜਾਂ NVIDIA MX250 GPU ਦੇ ਨਾਲ ਆਉਂਦਾ ਹੈ। ਇਸ ਦੀਆਂ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 14 ਇੰਚ ਦੀ ਡਿਸਪਲੇ ਹੈ ਜੋ ਕਿ ਬਹੁਤ ਪਤਲੀ ਬੇਜ਼ਲ ਦੇ ਨਾਲ ਆਉਂਦੀ ਹੈ। ਡਿਸਪਲੇਅ ਦਾ ਰੈਜ਼ੋਲਿਊਸ਼ਨ 1920 x 1080 ਪਿਕਸਲ ਹੈ।



ਇਸ ਤੋਂ ਇਲਾਵਾ, ਇਸ ਵਿਚ ਇਕ ਐਂਟੀ-ਗਲੇਅਰ ਕੋਟਿੰਗ ਹੈ। ਕੁਨੈਕਟੀਵਿਟੀ ਲਈ ਇਸ ਵਿਚ ਦੋ USB 3.1 ਟਾਈਪ-ਏ ਪੋਰਟ, ਇੱਕ ਐਚਡੀਐਮਆਈ ਪੋਰਟ ਅਤੇ 3.5 ਐਮਐਮ ਕੰਬੋ ਆਡੀਓ ਜੈਕ ਹੈ। ਇਸ ਤੋਂ ਇਲਾਵਾ ਇਸ ਵਿੱਚ ਇੱਕ USB 2.0 ਪੋਰਟ ਹੈ।

ਡਿਜ਼ਾਇਨ ਅਤੇ ਹਾਰਡਵੇਅਰ: Horizon Edition ਦਾ ਅਲੁਮੀਨੀਅਮ ਅਤੇ ਮੈਗਨੀਸ਼ੀਅਮ ਐਲੋਏ ਦਾ ਇਸਤੇਮਾਲ ਕੀਤਾ ਗਿਆ ਹੈ ਜੋ 17.15 ਮਿਲੀਮੀਟਰ ਚੌੜਾ ਹੈ ਅਤੇ ਇਸ ਦਾ ਵਜ਼ਨ ਸਿਰਫ 1.35 ਕਿਲੋ ਹੈ। ਇਸ ਵਿਚ ਮਰਕਰੀ ਸਲੇਟੀ ਰੰਗ ਦੀ ਫਿਨਿਸ਼ਿੰਗ ਹੈ। ਇਹ 10th Gen Intel Core i5 ਅਤੇ Core i7 ਦੋ ਵੈਰੀਐਂਟਸ ‘ਚ ਆਉਂਦਾ ਹੈ।



ਇਸ ‘ਚ ਗ੍ਰਾਫਿਕਸ ਲਈ 2 ਜੀਬੀ ਰੈਮ ਦੇ ਨਾਲ NVIDIA MX350 GPU ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ 65W ਦੀ ਫਾਸਟ 1ਸੀ ਚਾਰਜਿੰਗ ਫੀਚਰ ਹੈ। ਇਹ USB ਟਾਈਪ ਸੀ ਪੋਰਟ ਰਾਹੀਂ ਚਾਰਜ ਕੀਤਾ ਜਾ ਸਕਦਾ ਹੈ। ਇਸ ‘ਚ 46Wh ਦੀ ਬੈਟਰੀ ਹੈ। ਇਸ ਵਰਜ਼ਨ ਵਿੱਚ ਵੈਬਕੈਮ ਨਹੀਂ ਦਿੱਤਾ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904