ਚੀਨ ਦੀ ਮਸ਼ਹੂਰ ਸਮਾਰਟਰਫੋਨ ਕੰਪਨੀ Xiaomi ਨੇ ਆਪਣੇ ਲੇਟੈਸਟ ਫੋਨ Mi 11 Lite ਨੂੰ ਭਾਰਤ 'ਚ ਲੌਂਚ ਕਰ ਦਿੱਤਾ ਹੈ। ਇਹ ਸ਼ਿਓਮੀ ਦਾ ਹੁਣ ਤਕ ਦਾ ਸਭ ਤੋਂ ਸਲਿਮ ਫੋਨ ਹੈ। ਇਸ ਦੇ ਨਾਲ ਹੀ ਵਜ਼ਨ 'ਚ ਵੀ ਕਾਫੀ ਹਲਕਾ ਹੈ। ਕੰਪਨੀ ਨੇ ਇਸ ਫੋਨ ਨੂੰ ਦੋ ਵੇਰੀਏਂਟ 'ਚ ਉਤਾਰਿਆ ਹੈ। ਇਸ ਦੇ 6GB ਰੈਮ ਤੇ 128GB ਇੰਟਰਨਲ ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ 20,499 ਰੁਪਏ ਤੈਅ ਕੀਤੀ ਗਈ ਹੈ। ਜਦਕਿ ਫੋਨ ਦੇ 8 GB ਰੈਮ ਤੇ 128 GB ਇੰਟਰਨਲ ਸਟੋਰੇਜ ਵਾਲੇ ਵੇਰੀਏਂਟ ਨੂੰ 22,499 ਰੁਪਏ 'ਚ ਖਰੀਦਿਆ ਜਾ ਸਕੇਗਾ।


ਇਹ ਹਨ ਆਫਰਸ


ਇਸ ਫੋਨ ਤੇ ਸ਼ਾਨਦਾਰ ਔਫਰ ਵੀ ਦਿੱਤੇ ਜਾ ਰਹੇ ਹਨ। ਫੋਨ ਤੇ ਐਚਡੀਐਫਸੀ ਬੈਂਕ ਵੱਲੋਂ 1500 ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਇਹ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਕੰਪਨੀ ਦੇ ਆਫੀਸ਼ੀਅਲ ਸਟੋਰਸ ਤੋਂ ਇਲਾਵਾ ਦੂਜੇ ਰਿਟੇਲਰਸ ਤੋਂ ਖਰੀਦ ਸਕਦੇ ਹੋ। ਇਸ ਲਈ ਤੁਸੀਂ 25 ਜੂਨ ਤੋਂ ਪ੍ਰੀ-ਆਰਡਰ ਕਰ ਸਕੋਗੇ ਤੇ 28 ਜੂਨ ਤੋਂ ਫੋਨ ਦੀ ਵਿਕਰੀ ਕੀਤੀ ਜਾਵੇਗੀ। ਸ਼ਿਓਮੀ ਦਾ ਇਹ ਫੋਨ ਤਿੰਨ ਰੰਗਾਂ 'ਚ ਉਪਲਬਧ ਹੈ ਜਿੰਨ੍ਹਾਂ 'ਚ ਟਮਕਨੀ ਕੋਰਲ, ਜੈਜ ਬਲੂ ਤੇ ਵਿਨਾਇਲ ਬਲੈਕ ਕਲਰ ਸ਼ਾਮਲ ਹਨ।


ਸਪੈਸੀਫਿਕੇਸ਼ਨਜ਼


Mi 11Lite ਸਮਾਰਟਰਫੋਨ 'ਚ 6.55 ਇੰਚ ਦਾ ਫੁੱਲ HD+AMOLED  ਡਿਸਪਲੇਅ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ 90Hz ਦਾ ਰੀਫਰੈਸ਼ ਰੇਟ ਤੇ Gorilla Glass 5 ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਹ ਫੋਨ ਕੁਆਲਕਮ ਸਨੈਪਡ੍ਰੈਗਨ 732G ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਫੋਨ 'ਚ 8GB ਰੈਮ ਤੇ 128GB ਇਂਟਰਨਲ ਸਟੋਰੇਜ ਦਿੱਤੀ ਗਈ ਹੈ।


ਕੈਮਰਾ


ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ Mi 11 Lite ਫੋਨ 'ਚ ਟ੍ਰਿਪਲ ਰੀਅਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। 8 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਐਂਗਲ ਲੈਂਸ ਤੇ 5 ਮੈਗਾਪਿਕਸਲ ਦਾ ਟੈਲੀਫੋਟੋ ਮੈਕਰੋ ਲੈਂਸ ਦਿੱਤਾ ਜਾਵੇਗਾ। ਸੈਲਫੀ ਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।


ਪਾਵਰ ਤੇ ਕਨੈਕਟੀਵਿਟੀ


ਪਾਵਰ ਲਈ ਫੋਨ 'ਚ 4250mAh ਦੀ ਬੈਟਰੀ ਦਿੱਤੀ ਜਾਵੇਗੀ ਜੋ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ ਸਾਈਡ ਮਾਉਟੇਂਡ ਫਿੰਗਰਪ੍ਰਿੰਟ ਸੈਂਸਰ ਤੇ ਡਿਊਲ ਸਟੀਰੀਓ ਸਪੀਕਰਸ ਜਿਵੇਂ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਕਨੈਕਟੀਵਿਟੀਲਈ ਫੋਨ ਟ ਬਲੂਟੁੱਥ, ਵਾਈ-ਫਾਈ, ਜੀਪੀਐਸ ਤੇ ਯੂਐਸਬੀ ਵਰਗੇ ਫੀਚਰਸ ਹਨ। ਇਹ ਸ਼ਿਓਮੀ ਦਾ ਹੁਣ ਤਕ ਦਾ ਸਭ ਤੋਂ ਹਲਕਾ ਫੋਨ ਹੈ। ਇਸ ਦਾ ਵਜ਼ਨ ਸਿਰਫ਼ 157 ਗ੍ਰਾਮ ਹੈ।


OnePlus Nord CE 5G ਨਾਲ ਹੋਵੇਗਾ ਮੁਕਾਬਲਾ


OnePlus Nord CE 5G ਦਾ ਭਾਰਤ 'ਚ OnePlus Nord CE 5G ਸਮਾਰਟਰਪੋਨ ਨਾ ਮੁਕਾਬਲਾ ਹੋਵੇਗਾ। ਇਸ ਫੋਨ 'ਚ 6.43 ਇੰਚ ਦਾ AMOLED ਡਿਸਪਲੇਅ ਦਿੱਤਾ ਗਿਆ ਹੈ। ਫੋਨ Qualcomm Snapdragon 750G ਪ੍ਰੋਸੈਸਰ ਨਾਲ ਲੈਸ ਹੈ। ਫੋਨ 'ਚ ਜ਼ਬਰਦਸਤ ਕੈਮਰੇ ਦਿੱਤੇ ਗਏ ਹਨ। ਇਸ 'ਚ 64MP ਦਾ ਪ੍ਰਾਇਮਰੀ ਕੈਮਰਾ, 8MP ਦਾ ਅਲਟ੍ਰਾਵਾਇਡ, 2MP ਡੈਪਥ ਸੈਂਸਰ ਹੈ। ਸੈਲਫੀ ਲਈ ਇਸ ਚ 16MP ਦਾ ਸ਼ਾਨਦਾਰ ਕੈਮਰਾ ਹੈ। ਵਨਪਲੱਸ ਦੇ ਇਸ ਫੋਨ 'ਚ 4500mAh ਦੀ ਬੈਟਰੀ ਹੈ ਜੋ Warp Charge 30T ਨੂੰ ਸਪੋਰਟ ਕਰਦੀ ਹੈ। ਇਸ ਦੇ 8GB ਰੈਮ ਤੇ 128GB ਸਟੋਰੇਜ ਵਾਲੇ ਵੇਰੀਏਂਟ ਦੀ ਕੀਮਤ 24,999 ਰੁਪਏ ਹੈ।