ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ 'ਚ ਆਪਣੇ ਦੋ ਨਵੇਂ ਫੋਨ ਲਾਂਚ ਕੀਤੇ ਹਨ। ਬੁੱਧਵਾਰ ਤੋਂ ਕੰਪਨੀ ਦੇ ਨਵੇਂ ਫੋਨ xiaomi mi A one ਤੇ xiaomi mi max 2 ਸੇਲ ਲਈ ਉਪਲਬੱਧ ਹੋ ਜਾਣਗੇ। ਮੰਗਲਵਾਰ ਨੂੰ ਭਾਰਤ 'ਚ ਲਾਂਚ ਕੀਤੇ ਗਏ xiaomi mi A one ਦੀ ਕੀਮਤ 14,999 ਰੁਪਏ ਹੈ। ਇਹ ਕੰਪਨੀ ਦਾ ਪਹਿਲਾ ਫੋਨ ਹੈ ਜੋ ਡਿਊਲ ਕੈਮਰੇ ਨਾਲ ਬਜ਼ਾਰ 'ਚ ਲਾਂਚ ਕੀਤਾ ਗਿਆ ਹੈ। ਮਤਲਬ ਫੋਨ ਦੇ ਪਿਛਲੇ ਪਾਸੇ ਦੋ ਕੈਮਰੇ ਹਨ। ਜੇਕਰ 12 ਮੈਗਾਪਿਕਸਲ ਕੈਮਰੇ ਦੀ ਗੱਲ ਕਰੀਏ ਤਾਂ ਫੋਨ ਦਾ ਕੈਮਰਾ ਸਲੋਮੋਸ਼ਨ ਵੀਡੀਓ ਬਣਾਉਣ 'ਚ ਕਾਮਯਾਬ ਹੈ ਤੇ ਨਾਲ ਹੀ 4K 'ਚ ਵੀ ਸ਼ੂਟਿੰਗ ਕਰ ਸਕਦਾ ਹੈ।


xiaomi mi A one ਦੀਆਂ ਖਾਸ ਗੱਲਾਂ

ਇਹ ਕੰਪਨੀ ਦਾ ਪਹਿਲਾ ਫੋਨ ਹੈ ਜਿਸ ਲਈ ਕੰਪਨੀ ਨੇ ਗੂਗਲ ਇੰਡ੍ਰਾਇਡ-ਵਨ ਦੇ ਨਾਲ ਹਿੱਸੇਦਾਰੀ ਕੀਤੀ ਹੈ। ਇਸ ਪਾਰਟਨਰਸ਼ਿਪ ਨਾਲ ਫੋਨ ਬਣਾਉਣ ਵਾਲੀ ਕੰਪਨੀ ਇੰਡ੍ਰਾਇਡ ਆਪ੍ਰੇਟਿੰਗ ਸਿਸਟਮ ਨੂੰ ਆਪਣੇ ਫੋਨ 'ਚ ਬਿਨਾ ਕਿਸੇ ਅਲੱਗ ਫੀਚਰ ਤੋਂ ਇਸਤੇਮਾਲ ਕਰ ਸਕਦੀ ਹੈ। xiaomi mi A one 'ਚ ਨੋਗਟ 7.1.2 ਆਪ੍ਰੇਟਿੰਗ ਸਿਸਮਟਮ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਗੂਗਲ ਆਪ੍ਰੇਟਿੰਗ ਸਿਸਟਮ ਨੂੰ ਇਸਤੇਮਾਲ ਕਰਨ ਵਾਲੇ ਇਸ ਨੂੰ ਪਸੰਦ ਕਰਦੇ ਹਨ। ਭਾਰਤ 'ਚ ਲਾਂਚ ਹੋਣ ਵਾਲਾ ਇਹ ਪਹਿਲਾ ਅਜਿਹਾ ਫੋਨ ਨਹੀਂ ਹੈ। ਇਸ ਤੋਂ ਪਹਿਲਾ ਐਚਟੀਸੀ, ਮਾਇਕ੍ਰੋਮੈਕਸ, ਕਾਰਬਨ ਤੇ ਸਪਾਇਸ ਇੰਡ੍ਰਾਇਡ ਵਨ ਦੇ ਨਾਲ ਆਪਣੇ ਫੋਨ ਲਾਂਚ ਕਰ ਚੁੱਕਿਆ ਹੈ।

5.5 ਇੰਚ ਦਾ ਇਹ ਫੋਨ ਫੁਲ ਐਚਡੀ ਡਿਸਪਲੇ ਨਾਲ ਹੈ ਤੇ ਕੌਰਨਿੰਗ ਗੋਰਿੱਲਾ ਗਲਾਸ ਦੀ ਸੁਰੱਖਿਆ ਦੇ ਨਾਲ ਆਉਂਦਾ ਹੈ। ਫੋਨ ਦੇ ਪਿੱਛਲੇ ਪਾਸੇ ਫਿੰਗਰਪ੍ਰਿੰਟ ਸਕੈਨਰ ਹੈ। ਕੰਪਨੀ ਆਪਣੇ ਨੋਟ ਸਿਰੀਜ਼ ਦੇ ਫੋਨ 'ਚ ਪਹਿਲਾਂ ਹੀ ਫਿੰਗਰਪ੍ਰਿੰਟ ਸਕੈਨਰ ਦਿੰਦੀ ਆਈ ਹੈ। ਫੋਨ ਇਸਤੇਮਾਲ ਕਰਨ ਵਾਲਿਆਂ ਨੂੰ ਹੁਣ ਤੱਕ ਇਸ ਫੀਚਰ ਦੀ ਆਦਤ ਪੈ ਚੁੱਕੀ ਹੈ। ਉਨ੍ਹਾਂ ਦੇ ਲਈ ਇਹ ਫਾਇਦੇਮੰਦ ਫੀਚਰ ਹੈ।

ਫਾਸਟ ਪ੍ਰੋਸੈਸਰ ਦੀ ਮਦਦ ਲਈ ਕੰਪਨੀ ਨੇ ਇਸ 'ਚ 4 ਐਮਬੀ ਰੈਮ ਇਸਤੇਮਾਲ ਕੀਤਾ ਹੈ ਤੇ ਨਾਲ ਹੀ 64 ਜੀਬੀ ਸਟੋਰੇਜ ਦਿੱਤੀ ਹੈ। ਮੈਮਰੀ ਘੱਟ ਪੈਣ ਤੇ ਇਸ 'ਚ 128 ਜੀਬੀ ਤੱਕ ਵਧਾਇਆ ਵੀ ਜਾ ਸਕਦਾ ਹੈ। ਅੱਜ ਕਲ ਬਜ਼ਾਰ 'ਚ ਆਉਣ ਵਾਲੇ ਜ਼ਿਆਦਾਤਰ ਫਲੈਗਸ਼ਿਪ ਫੋਨ ਫੁਲ ਬੌਡੀ ਦੇ ਨਾਲ ਹੁੰਦੇ ਹਨ। ਇਸੇ ਨੂੰ ਧਿਆਨ 'ਚ ਰਖਦੇ ਹੋਏ ਫੋਨ 'ਚ ਵੀ ਪੂਰੀ ਮੈਡਲ ਬੌਡੀ ਦਾ ਇਸਤੇਮਾਲ ਕੀਤਾ ਗਿਆ ਹੈ।

ਫੋਨ ਦੀ ਸੱਭ ਤੋਂ ਵਧੀਆ ਗੱਲ ਇਹ ਹੈ ਕਿ ਇਸ 'ਚ ਇਸਤੇਮਾਲ ਹੋਣ ਵਾਲਾ ਟਾਈਪ ਸੀ ਯੂਐਸਬੀ ਕਨੈਕਟਰ ਜੋ ਫਾਸਟ ਚਾਰਜਿੰਗ ਲਈ ਜਾਣਿਆ ਜਾਂਦਾ ਹੈ। ਸਾਲ 2015 'ਚ ਇਸ ਪਿਨ ਨੂੰ ਪਹਿਲੀ ਵਾਰ ਇੰਟਰਨੈਸ਼ਨਲ ਕਨਜ਼ਿਊਮਰ ਇਲੈਕਟ੍ਰੋਨਿਕ ਸ਼ੋਅ ਸੀਈਐਸ 'ਚ ਪ੍ਰਦਸ਼ਨ ਕੀਤਾ ਗਿਆ ਸੀ।

xiaomi mi max 2

6.44 ਇੰਚ ਦੇ ਡਿਸਪਲੇ ਦੇ ਨਾਲ ਲਾਂਚ ਕੀਤਾ ਗਿਆ ਇਹ ਫੋਨ ਬੁੱਧਵਾਰ ਤੋਂ ਭਾਰਤ 'ਚ ਵਿਕਰੀ ਲਈ ਉਪਲਬੱਧ ਹੋ ਰਿਹਾ ਹੈ। ਫੋਨ ਆਕਟੋਕੋਰ ਸਨੈਪਡ੍ਰੇਗਨ 625 ਪ੍ਰੋਸੈਸਰ ਦੇ ਨਾਲ ਹੈ। ਇਸ 'ਚ ਸਟੀਰੀਓ ਇਫੈਕਟ ਦੇ ਲਈ ਦੋ ਸਪੀਕਰ ਇਸਤੇਮਾਲ ਕੀਤੇ ਗਏ ਹਨ। ਫੁੱਲ ਮੈਟਲ ਬਾਡੀ ਦੇ ਨਾਲ ਆਉਣ ਵਾਲੇ ਇਸ ਫੋਨ 'ਚ 4 ਜੀਬੀ ਰੈਮ ਦੇ ਨਾਲ ਹੈ ਤੇ ਦੋ ਮੈਮਰੀ ਆਪਸ਼ਨ ਹਨ। 32 ਜੀਬੀ ਤੇ 64 ਜੀਬੀ ਦੀ ਜ਼ਰੂਰਤ ਪੈਣ 'ਤੇ ਇਸ ਦੀ ਮੈਮਰੀ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

ਕੰਪਨੀ ਦਾ ਦਾਅਵਾ ਹੈ ਕਿ ਫੋਨ ਦਾ 5300 ਐਮਏਐਚ ਦੀ ਬੈਟਰੀ 18 ਘੰਟੇ ਤੱਕ ਵੀਡੀਓ ਚਲਾ ਸਕਦੀ ਹੈ। ਇਸ 'ਤੇ ਇਕ ਵਾਰ ਰਾਜ ਕਰਨ 'ਤੇ ਤੁਸੀਂ 10 ਦਿਨ ਤੱਕ ਆਡੀਓ ਸੁਣ ਸਕਦੇ ਹੋ। ਫੋਨ 'ਚ ਸੋਨੀ ਦੇ ਸੈਂਸਰ ਵਾਲਾ 12 ਮੈਗਾਪਿਕਸਲ ਦਾ ਰਿਅਰ ਕੈਮਰਾ, ਫਿੰਗਰਪ੍ਰਿੰਟ ਤੇ ਫਾਸਟ ਚਾਜ਼ਿੰਗ ਲਈ ਟਾਈਪ ਸੀ ਯੂਐਸਬੀ ਕਨੈਕਟਰ ਹੈ।