ਸ਼ਿਓਮੀ ਨੇ ਲਾਂਚ ਕੀਤਾ ਸਸਤਾ ਸਮਾਰਟਫੋਨ
ਏਬੀਪੀ ਸਾਂਝਾ | 23 Dec 2017 10:08 AM (IST)
ਚੰਡੀਗੜ੍ਹ : ਸ਼ਿਓਮੀ ਨੇ ਚੰਡੀਗੜ੍ਹ 'ਚ ਸਿਰਫ 4,999 ਰੁਪਏ 'ਚ ਰੈਡਮੀ 5ਏ ਪੇਸ਼ ਕੀਤਾ। ਰੈਡਮੀ 5ਏ ਮੈਟਲ ਮੈਟ ਫਿਨਿਸ਼ 'ਚ ਆਵੇਗਾ ਅਤੇ ਇਸ 'ਚ ਸਟੋਰੇਜ ਦੇ ਵਿਸਥਾਰ ਲਈ ਇਕ ਸਮਰਪਿਤ ਮਾਈਕ੍ਰੋ ਐੱਸਡੀ ਕਾਰਡ ਸਲਾਟ ਪੇਸ਼ ਕੀਤਾ ਗਿਆ ਹੈ ਜਿਹੜਾ 128 ਜੀਬੀ ਤਕ ਵਧਾਇਆ ਜਾ ਸਕਦਾ ਹੈ। ਇਸ ਦੇ 2ਜੀਬੀ ਰੈਮ, 16 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 5,999 ਰੁਪਏ ਹੈ ਅਤੇ 3ਜੀਬੀ ਰੈਮ, 32 ਜੀਬੀ ਸਟੋਰੇਜ ਦੀ ਕੀਮਤ 6,999 ਰੁਪਏ ਹੈ। ਬਰਾਂਡ ਨੂੰ ਨੰਬਰ 1 ਬਣਨ 'ਚ ਮਦਦ ਕਰਨ ਵਾਲੇ ਮੀ ਫੈਨਜ਼ ਦੇ ਯੋਗਦਾਨ ਦੀ ਖੁਸ਼ੀ ਮਨਾਉਂਦੇ ਹੋਏ ਸ਼ਾਓਮੀ 2ਜੀਬੀ ਰੈਮ, 16 ਜੀਬੀ ਸਟੋਰੇਜ ਵੇਰੀਐਂਟ ਦੇ ਪੰਜ ਮਿਲੀਅਨ ਫੋਨ ਸਿਰਫ 4,999 ਰੁਪਏ 'ਚ ਪੇਸ਼ ਕਰ ਰਿਹਾ ਹੈ। ਸ਼ਿਓਮੀ ਇੰਡੀਆ ਦੇ ਹੈੱਡ ਆਫ ਆਨਲਾਈਨ ਸੇਲਜ਼, ਰਘੂ ਰੈਡੀ ਨੇ ਕਿਹਾ ਕਿ ਸਾਨੂੰ ਭਾਰਤ 'ਚ ਸਮਾਰਟਫੋਨ ਬਕਾਂਡ 'ਚ ਨੰਬਰ 1 ਸਥਿਤੀ ਹਾਸਲ ਕਰਨ 'ਤੇ ਕਾਫੀ ਮਾਣ ਹੈ ਅਤੇ ਅਸੀਂ ਆਨਲਾਈਨ ਸਪੇਸ 'ਚ ਵੀ ਨੰਬਰ 1 ਬਰਾਂਡ ਹਾਂ। ਸ਼ਿਓਮੀ ਨੇ ਆਪਣਾ ਉਤਪਾਦ ਪੋਰਟਫੋਲਿਓ ਵਿਸਥਾਰਤ ਬਣਾਉਣ ਲਈ ਗੂਗਲ ਦੇ ਸਹਿਯੋਗ ਦੇ ਨਾਲ ਮੀ ਏ1 ਲਾਂਚ ਕੀਤਾ ਜਿਸ 'ਚ ਵਾਈਡ ਐਂਗਲ ਅਤੇ ਟੈਲੀਫੋਟੋ ਲੈਂਸ ਦੇ ਨਾਲ ਡਿਊਲ ਕੈਮਰਾ ਹੈ ਜਿਹੜਾ ਬਿਹਤਰੀਨ ਇਫੈਕਟ ਪ੫ਦਾਨ ਕਰਦਾ ਹੈ। ਇਹ 13,999 ਰੁਪਏ 'ਚ ਮਿਲਦਾ ਹੈ। ਇਸ ਤੋਂ ਬਾਅਦ ਮੀ ਮਿਕਸ 2 ਭਾਰਤ 'ਚ 6 ਜੀਬੀ, 128 ਜੀਬੀ ਵਰਜ਼ਨ 'ਚ ਸਿਰਫ 35,999 ਰੁਪਏ 'ਚ ਉਪਲਬਧ ਹੈ।