ਨਵੀਂ ਦਿੱਲੀ: ਇਸ ਮਹੀਨੇ ਦੇ ਅੰਤ 'ਚ ਚੀਨ ਵਿੱਚ ਸਮਾਗਮ ਦੌਰਾਨ ਸ਼ਿਓਮੀ ਪ੍ਰੋਡਕਟ ਲਾਂਚ ਕੀਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਸੇ ਦਿਨ ਸ਼ਿਓਮੀ Mi8 ਲਾਂਚ ਕੀਤਾ ਜਾ ਸਕਦਾ ਹੈ।


 

ਜਾਣਕਾਰੀ ਮੁਤਾਬਕ Mi8 'ਚ ਅੰਡਰ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੋਵੇਗਾ। ਇਸ ਸਮਾਰਟਫੋਨ 'ਚ 3D ਫੇਸ਼ੀਅਲ ਰੈਕਾਗਨਿਸ਼ਨ ਅਨਲਾਕਿੰਗ ਫੀਚਰ, ਸਨੈਪਡ੍ਰੈਗਨ 845 ਚਿਪਸੈਟ ਦੇ ਨਾਲ 8 ਜੀਬੀ ਰੈਮ, 64 ਜੀਬੀ ਦੀ ਸਟੋਰੇਜ ਦਿੱਤੀ ਜਾਏਗੀ। ਇਸ 'ਚ 4,000mAh ਦੀ ਬੈਟਰੀ ਹੋਵੇਗੀ ਜੋ ਵਾਇਰਲੈਸ ਚਾਰਜਿੰਗ ਸਪੋਰਟ ਕਰੇਗੀ।

ਜ਼ਿਕਰਯੋਗ ਹੈ ਵਿਵੋ ਨੇ 2017 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਦੇ ਨਾਲ X20 ਲਾਂਚ ਕੀਤਾ ਸੀ ਜੋ ਦੁਨੀਆਂ ਦਾ ਪਹਿਲਾ ਅੰਡਰ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਸਮਾਰਟਫੋਨ ਹੈ।

ਇਸ ਦੇ ਨਾਲ ਹੀ Mi Max 3 ਦੀ ਗੱਲ ਕਰੀਏ ਤਾਂ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਸਦੀ ਕੀਮਤ ਕਰੀਬ 17000 ਰੁਪਏ ਹੋਵੇਗੀ। ਇਸ 'ਚ ਸਨੈਪਡ੍ਰੈਗਨ 660 SoC ਪ੍ਰੋਸੈਸਰ, 6.99 ਇੰਚ 18:9 ਆਸਪੈਕਟ ਰੇਸ਼ੋ ਵਾਲੀ ਸਕਰੀਨ ਤੇ 5500mAh ਦੀ ਬੈਟਰੀ ਹੋ ਸਕਦੀ ਹੈ।