ਨਵੀਂ ਦਿੱਲੀ: ਕਈ ਵਾਰ ਅਸੀਂ ਯੂਟਿਊਬ ’ਤੇ ਖਰਾਬ ਇੰਟਰਨੈੱਟ ਕਰਕੇ ਚੰਗੀ ਤਰ੍ਹਾਂ ਵੀਡੀਓ ਨਹੀਂ ਵੇਖ ਪਾਉਂਦੇ ਤੇ ਸੋਚਦੇ ਹਾਂ ਕਿ ਕਿਉਂ ਨਾ ਵੀਡੀਓ ਦੀ MP3 ਫਾਈਲ ਲੈ ਲਈ ਜਾਏ ਪਰ ਯੂਟਿਊਬ ਤੋਂ ਕਿਸੇ ਵੀਡੀਓ ਦੀ MP3 ਫਾਈਲ ਡਾਊਨਲੋਡ ਕਰਨ ਦਾ ਵਿਕਲਪ ਹੀ ਸ਼ਾਮਲ ਨਹੀਂ ਹੈ। ਇਸ ਮੁਸ਼ਕਲ ਦਾ ਹੱਲ Convert2MP3 ਨਾਂ ਦੇ ਇਸ ਟੂਲ ਨੇ ਕਰ ਦਿੱਤਾ ਹੈ। ਇਹ ਇੱਕ ਅਜਿਹਾ ਟੂਲ ਹੈ ਜਿਸ ਦੀ ਮਦਦ ਨਾਲ ਕਿਸੇ ਵੀ ਯੂਟਿਊਬ ਵੀਡੀਓ ਨੂੰ MP3 ਵਿੱਚ ਬਦਲਿਆ ਤੇ ਆਪਣੇ ਫੋਨ ਵਿੱਚ ਸੇਵ ਕੀਤਾ ਜਾ ਸਕਦਾ ਹੈ।

Convert2MP3 ਇੱਕ ਆਨਲਾਈਨ ਵੀਡੀਓ ਕਨਵਰਟਰ ਹੈ ਜਿਸ ਦੀ ਮਦਦ ਨਾਲ ਯੂਟਿਊਬ, ਡੇਲੀਮੇਸ਼ਨ, ਕਲਿਪਫਿਸ਼ ਆਦਿ ਵਰਗੇ ਵੀਡੀਓ ਪਲੇਟਫਾਰਮਾਂ ਦੀਆਂ ਵੀਡੀਓ ਨੂੰ MP3, MP4, FLAC ਤੇ ਹੋਰ ਆਡੀਓ ਫਾਰਮੈਟ ਵਿੱਚ ਬਦਲਿਆ ਜਾ ਸਕਦਾ ਹੈ। ਅਜਿਹਾ ਕਰਨ ਲਈ ਵੀਡੀਓ ਦੇ ਲਿੰਕ ਨੂੰ ਕਾਪੀ ਕਰਕੇ Convert2MP3 ਵਿੱਚ ਪੇਸਟ ਕਰਨਾ ਹੋਏਗਾ। ਇਸ ਤੋਂ ਬਾਅਦ ਵੀਡੀਓ MP3 ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਏਗੀ। ਇਸ ਤੋਂ ਬਾਅਦ ਡਾਊਨਲੋਡ ਪੇਜ ਦਿਖੇਗਾ ਜਿੱਥੋਂ ਇਸ ਨੂੰ ਫੋਨ ਵਿੱਚ ਕਿਤੇ ਵੀ ਸੇਵ ਕੀਤਾ ਜਾ ਸਕਦਾ ਹੈ।

YouTubeMP3.is ਟੂਲ

ਇਸ ਟੂਲ ਦੀ ਮਦਦ ਨਾਲ MP3 ਫਾਈਲ ਸੇਵ ਕਰਨ ਲਈ ਸਭ ਤੋਂ ਪਹਿਲਾਂ ਵੀਡੀਓ ਦੇ URL ਨੂੰ ਕਾਪੀ ਕਰਕੇ ਵੈਬਸਾਈਟ ’ਤੇ ਪੇਸਟ ਕਰਨਾ ਹੋਏਗਾ। ਇਸਤੋਂ ਬਾਅਦ ਡਾਊਨਲੋਡ ਬਟਨ ’ਤੇ ਕਲਿੱਕ ਕਰੋ। ਇਸਤੋਂ ਬਾਅਦ ਵੀਡੀਓ, ਆਡੀਓ ਫਾਈਲ ਵਿੱਚ ਕਨਵਰਟ ਹੋਣੀ ਸ਼ੁਰੂ ਹੋ ਜਾਏਗੀ।