ਨਵੀਂ ਦਿੱਲੀ : ਭਾਰਤੀ ਮੋਬਾਈਲ ਕੰਪਨੀ ਜੇਨ ਨੇ ਆਪਣਾ ਨਵਾਂ ਮੋਬਾਈਲ ਸਮਾਰਟ ਫ਼ੋਨ Cinemax Force ਲਾਂਚ ਕੀਤਾ ਹੈ। ਇਸ ਸਮਾਰਟ ਫ਼ੋਨ ਦੀ ਕੀਮਤ 4,290 ਰੁਪਏ ਰੱਖੀ ਗਈ ਹੈ। ਕੰਪਨੀ ਨੇ 6 ਮਹੀਨੇ ਤੱਕ ਸਕਰੀਨ ਦੇ ਟੁੱਟਣ 'ਤੇ ਫ਼ਰੀ ਬਦਲਣ ਦਾ ਵੀ ਖ਼ਾਸ ਆਫ਼ਰ ਦਿੱਤਾ ਹੈ। ਸਮਾਰਟ ਫ਼ੋਨ ਦੀ ਖ਼ੂਬੀਆਂ ਜੇਨ ਨੇ Cinemax Force ਵਿੱਚ 5.5 ਇੰਚ ਦਾ ਡਿਸਪਲੇ ਸਾਈਜ਼ ਦਿੱਤਾ ਗਿਆ ਹੈ। ਜਿਸ ਦਾ ਰਿਜ਼ਾਲਯੂਸ਼ਨ 854 x 480 ਪਿਕਸਲ ਹੈ। Cinemax Force ਵਿੱਚ 1GB ਅਤੇ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈੱਸਰ ਦਿੱਤਾ ਗਿਆ ਹੈ। ਜੇਨ ਦੇ ਸਮਾਰਟ ਫ਼ੋਨ ਵਿੱਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਆਟੋਫੋਕਸ ਦੇ ਨਾਲ ਦਿੱਤਾ ਗਿਆ ਹੈ। ਫ਼ੋਨ ਵਿੱਚ ਸੈਲਫੀ ਲੈਣ ਦੇ ਲਈ 2 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। Cinemax Force ਵਿੱਚ 2900 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟ ਫ਼ੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ। ਜੇਨ ਮੋਬਾਈਲ ਦੇ ਸੀ.ਈ.ਓ. ਰਾਹੁਲ ਨੇ Cinemax Force ਦੇ ਲਾਂਚ ਸਮੇਂ ਦੱਸਿਆ ਕਿ ਕੰਪਨੀ ਭਾਰਤੀ ਉਪਭੋਗਤਾਵਾਂ ਦੀ ਜ਼ਰੂਰਤ ਮੁਤਾਬਕ, ਸਮਾਰਟ ਫ਼ੋਨ ਬਣਾਉਣ 'ਤੇ ਕੰਮ ਕਰ ਰਹੀ ਹੈ। ਜੇਨ ਤੋਂ ਪਹਿਲਾਂ ਭਾਰਤੀ ਮੋਬਾਈਲ ਕੰਪਨੀ ਲਾਵਾ ਨੇ ਵੀ ਡਿਸਪਲੇ ਦੇ ਟੁੱਟ ਜਾਣ 'ਤੇ ਫ਼ਰੀ ਵਿੱਚ ਰੀਪਲੇਸ ਕਰਨ ਦਾ ਆਫ਼ਰ ਦਿੱਤਾ ਸੀ। ਅਜਿਹਾ ਹੋ ਸਕਦਾ ਹੈ ਕਿ ਹੋਰ ਮੋਬਾਈਲ ਕੰਪਨੀਆਂ ਵੀ ਜਲਦੀ ਹੀ ਇਹ ਸੇਵਾ ਦੇ ਦੇਣ।