News
News
ਟੀਵੀabp shortsABP ਸ਼ੌਰਟਸਵੀਡੀਓ
X

ਜੀਓ ਦੇ ਗਾਹਕਾਂ ਲਈ ਏਅਰਟੈਲ ਵੱਲੋਂ ਵੱਡੇ ਤੋਹਫੇ ਦਾ ਐਲਾਨ

Share:
ਨਵੀਂ ਦਿੱਲੀ: ਜੀਓ ਤੋਂ ਏਅਰਟੈੱਲ ਦੇ ਕਨੈਕਸ਼ਨ 'ਤੇ ਕਾਲ ਡ੍ਰਾਪ ਦੀ ਸਮੱਸਿਆ ਹੁਣ ਦੂਰ ਹੋ ਸਕਦੀ ਹੈ। ਏਅਰਟੈੱਲ ਨੇ ਜੀਓ ਨੂੰ ਜ਼ਿਆਦਾ ਇੰਟਰਕਨੈਕਟ ਪੁਆਇੰਟ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਏਅਰਟੈੱਲ ਮੁਤਾਬਕ ਇਸ ਫੈਸਲੇ ਤੋਂ ਬਾਅਦ ਇੰਟਰਕਨੈਕਟ ਪੁਆਇੰਟ ਦੀ ਗਿਣਤੀ ਮੌਜੂਦਾ ਸਮੇਂ ਤੋਂ ਤਿੰਨ ਗੁਣਾ ਵਧਾ ਦਿੱਤੀ ਜਾਏਗੀ। ਇਹ 1.5 ਕਰੋੜ ਗਾਹਕਾਂ ਨੂੰ ਸੇਵਾ ਉਪਲੱਬਧ ਕਰਵਾਉਣ ਦੇ ਸਮਰੱਥ ਹੈ, ਜੋ ਜੀਓ ਦੇ ਮੌਜੂਦਾ ਗਾਹਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੈ।
ਏਅਰਟੈੱਲ ਨੇ ਆਪਣੇ ਬਿਆਨ 'ਚ ਕਿਹਾ, "ਏਅਰਟੈੱਲ ਇੱਕ ਜਿੰਮੇਵਾਰ ਜਥੇਬੰਦੀ ਹੈ। ਇਹ ਕਾਇਦੇ-ਕਾਨੂੰਨ ਦੇ ਨਾਲ ਇੰਟਰਕਨੈਕਟ ਸਮਝੌਤੇ ਦਾ ਵੀ ਪੂਰੀ ਤਰ੍ਹਾਂ ਪਾਲਣ ਕਰਦੀ ਹੈ ਤੇ ਕਰਦੀ ਰਹੇਗੀ।" ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਦੇਣ ਵਾਲੀ ਭਾਰਤੀ ਏਅਰਟੈੱਲ ਨੇ ਕਿਹਾ ਸੀ ਕਿ ਉਹ ਇੰਟਰਕੁਨੈਕਸ਼ਨ ਪੁਆਇੰਟ ਵਧਾਏਗੀ, ਜਿਸ ਨਾਲ ਦੂਸਰੇ ਨੈੱਟਵਰਕ ਤੋਂ ਉਸ ਦੇ ਨੈੱਟਵਰਕ 'ਤੇ ਕਾਲ ਕਰਨਾ ਆਸਾਨ ਹੋਵੇਗਾ।
 ਇਸ ਫੈਸਲੇ ਦਾ ਸਵਾਗਤ ਕਰਦਿਆਂ ਜੀਓ ਨੇ ਕਿਹਾ ਕਿ 10 ਦਿਨ 'ਚ ਜੀਓ ਦੇ ਗਾਹਕਾਂ ਦੇ ਏਅਰਟੈੱਲ ਦੇ ਨੈੱਟਵਰਕ 'ਤੇ ਕੀਤੇ ਗਏ 22 ਕਰੋੜ ਕਾਲ ਫੇਲ੍ਹ ਹੋਏ ਹਨ। ਜੀਓ ਨੇ ਦੱਸਿਆ ਕਿ ਉਸ ਨੇ ਬੀਤੇ ਕੁਝ ਮਹੀਨਿਆਂ 'ਚ ਲਗਾਤਾਰ ਏਅਰਟੈੱਲ ਤੇ ਹੋਰ ਆਪ੍ਰੇਟਰਾਂ ਨੂੰ ਇੰਟਰਕੁਨੈਕਸ਼ਨ ਪੁਆਇੰਟ ਦੀ ਜ਼ਰੂਰਤ ਬਾਰੇ ਲਿਖਿਆ ਹੈ ਪਰ ਕੰਪਨੀਆਂ ਵੱਲੋਂ ਇਸ ਦਿਸ਼ਾ 'ਚ ਕੋਈ ਕਦਮ ਨਾ ਚੁੱਕੇ ਜਾਣ ਨਾਲ ਟਰਾਈ ਦੇ ਸਟੈਂਡਰਡਜ਼ 'ਤੇ ਉਸ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ।
ਜੀਓ ਦੇ ਅਨੁਸਾਰ ਬੀਤੇ ਕੁਝ ਹਫਤਿਆਂ 'ਚ ਉਸ ਦੀਆਂ ਸੇਵਾਵਾਂ ਦੀ ਗੁਣਵੱਤਾ ਕਾਫੀ ਖਰਾਬ ਹੋਈ ਹੈ। ਹਰ 100 'ਚੋਂ 75 ਕਾਲਸ ਫੇਲ ਹੋਈਆਂ ਹਨ। ਉਸ ਨੇ ਦੱਸਿਆ ਕਿ ਬੀਤੇ 10 ਦਿਨ 'ਚ ਏਅਰਟੈੱਲ, ਵੋਡਾਫੋਨ ਤੇ ਆਈਡੀਆ ਦੇ ਨੈੱਟਵਰਕ 'ਤੇ ਉਸ ਦੇ ਗਾਹਕਾਂ ਦੀਆਂ 52 ਕਰੋੜ ਕਾਲਾਂ ਫੇਲ੍ਹ ਹੋਈਆਂ ਹਨ।
Published at : 15 Sep 2016 12:49 PM (IST) Tags: Airtel jio
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

ਪ੍ਰਮੁੱਖ ਖ਼ਬਰਾਂ

Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ

Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ

Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?

Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?

Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!

Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!

Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...

Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...