News
News
ਟੀਵੀabp shortsABP ਸ਼ੌਰਟਸਵੀਡੀਓ
X

ਰਿਲਾਇੰਸ ਕਮਿਊਨੀਕੇਸ਼ਨ ਦਾ ਵੱਡਾ ਧਮਾਕਾ, 149 'ਚ ਅਨਲਿਮਟਿਡ

Share:
ਨਵੀਂ ਦਿੱਲੀ: ਰਿਲਾਇੰਸ ਜੀਓ ਲਗਾਤਾਰ ਆਪਣੇ ਗਾਹਕਾਂ ਲਈ ਇੱਕ ਤੋਂ ਬਾਅਦ ਇੱਕ ਆਫਰ ਲਿਆ ਰਹੀ ਹੈ। ਕੰਪਨੀ ਦੇ ਸਸਤੇ ਪਲਾਨ ਨੂੰ ਲੈ ਕੇ ਹਰ ਕੋਈ ਖਿੱਚਿਆ ਜਾ ਰਿਹਾ ਹੈ। ਇਸ ਦੌਰਾਨ ਮੁਕੇਸ਼ ਅੰਬਾਨੀ ਦੀ ਕੰਪਨੀ ਨੂੰ ਛੋਟੇ ਭਰਾ ਅਨਿਲ ਅੰਬਾਨੀ ਦੀ ਕੰਪਨੀ ਤੋਂ ਹੀ ਚਣੌਤੀ ਮਿਲੀ ਹੈ। ਅਨਿਲ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਆਪਣੇ ਗਾਹਕਾਂ ਲਈ ਨਵੇਂ ਰੀਚਾਰਜ ਪਲਾਨ ਦਾ ਐਲਾਨ ਕਰਦਿਆਂ ਸਿਰਫ 149 ਰੁਪਏ 'ਚ ਅਨਲਿਮਟਡ ਆਊਟਗੋਇੰਗ ਕਾਲ ਦਾ ਆਫਰ ਦਿੱਤਾ ਹੈ। ਇਸ ਦੇ ਨਾਲ ਹੀ 300 ਐਮ.ਬੀ. ਡਾਟਾ ਵੀ ਦਿੱਤਾ ਜਾਏਗਾ।
ਕੰਪਨੀ ਦੇ ਇਸ ਪਲਾਨ ਦੀ ਖਾਸੀਅਤ ਇਹ ਹੈ ਕਿ ਇਸ ਦਾ ਫਾਇਦਾ 2 ਜੀ, 3 ਜੀ ਤੇ 4 ਜੀ ਦੀ ਸਰਵਿਸ ਲੈਣ ਵਾਲੇ ਗਾਹਕ ਵੀ ਲੈ ਸਕਣਗੇ। ਜ਼ਿਕਰਯੋਗ ਹੈ ਕਿ ਜੀਓ ਦੀ ਆਫਰ ਸਿਰਫ 4 ਜੀ ਨੈੱਟਵਰਕ ਲਈ ਹੈ। ਫਿਲਹਾਲ ਰਿਲਾਇੰਸ ਕਮਿਊਨੀਕੇਸ਼ਨ ਦੀ ਸਰਵਿਸ 17 ਸਰਕਲਾਂ 'ਚ ਉਪਲਬਧ ਹੈ। ਬਿਹਾਰ, ਪੱਛਮੀ ਬੰਗਾਲ, ਉਡੀਸਾ, ਅਸਾਮ ਤੇ ਪੂਰਵ ਉੱਤਰ ਰਾਜਾਂ 'ਚ ਇਹ ਸਰਵਿਸ ਨਹੀਂ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਲਾਂਚ ਕਰ ਟੈਲੀਕਾਮ ਦੇ ਖੇਤਰ 'ਚ ਹਲਚਲ ਪੈਦਾ ਕਰ ਦਿੱਤੀ ਹੈ। ਅਨਲਿਮਟਡ ਇੰਟਰਨੈਟ ਤੇ ਕਾਲਿੰਗ ਦੀ ਸਹੂਲਤ ਦਿੰਦਿਆਂ ਜੀਓ ਨੇ ਰਿਕਾਰਡ ਕਸਟਮਰ ਬਣਾਏ ਹਨ। ਇਸ ਨੂੰ ਦੇਖਦਿਆਂ ਛੋਟੇ ਭਰਾ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕਮਿਊਨੀਕੇਸ਼ਨ ਨੇ ਗਾਹਕਾਂ ਨੂੰ ਆਪਣੇ ਕੋਲ ਰੱਖਣ ਤੇ ਹੋਰ ਗਾਹਕ ਜੋੜਨ ਲਈ ਇਹ ਨਵੀਂ ਪਹਿਲ ਕੀਤੀ ਹੈ।
Published at : 23 Nov 2016 04:14 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

ਮੋਬਾਈਲ ਫੋਨ ਚਾਰਜ ਕਰਨ 'ਤੇ ਕਿੰਨੀ ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ, ਜਾਣੋ ਇੱਕ ਘੰਟੇ ਦਾ ਹਿਸਾਬ?

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

Samsung ਯੂਜ਼ਰਸ ਸਾਵਧਾਨ! ਇੱਕ ਛੋਟੀ ਜਿਹੀ ਗਲਤੀ ਤੁਹਾਡਾ ਸਾਰਾ Data ਮਿਟਾ ਸਕਦੀ ਹੈ; ਇਹ ਤੁਰੰਤ ਕਰੋ।

ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ

ਲਾਂਚ ਤੋਂ ਪਹਿਲਾਂ ਹੀ Samsung Galaxy Watch 9 ਅਤੇ Ultra 2 ਦੇ ਵੇਰਵੇ ਲੀਕ, ਜਾਣੋ ਤੁਹਾਨੂੰ ਕੀ ਮਿਲੇਗਾ

ਪ੍ਰਮੁੱਖ ਖ਼ਬਰਾਂ

22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ

22 ਤਰੀਕ ਨੂੰ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਂ ਮਿਲੀ ਰਾਹਤ? ਘਰੋਂ ਨਿਕਲਣ ਤੋਂ ਪਹਿਲਾਂ ਚੈੱਕ ਕਰੋ ਰੇਟ

ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ

ਖੁੱਲ੍ਹੇ ਨਾਲੇ 'ਚ ਡਿੱਗੇ ਭਾਜਪਾ ਦੇ ਮੰਤਰੀ, ਲੱਗੀਆਂ ਗੰਭੀਰ ਸੱਟਾਂ, MLA ਤੇ ਮੰਤਰੀ ਵਿਰੁੱਧ ਸ਼ਿਕਾਇਤ ਕਰਵਾਈ ਦਰਜ; ਮੱਚਿਆ ਹੜਕੰਪ

ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

ਛੁੱਟੀ 'ਤੇ ਆਏ ਫੌਜੀ ਨੇ ਕੀਤੀ ਖੁਦਕੁਸ਼ੀ, ਇਲਾਕੇ 'ਚ ਮੱਚੀ ਤਰਥੱਲੀ; ਇੱਕ ਦਿਨ ਪਹਿਲਾਂ ਹੀ ਆਇਆ ਸੀ ਘਰ

Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?

Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?