News
News
ਟੀਵੀabp shortsABP ਸ਼ੌਰਟਸਵੀਡੀਓ
X

ਹੌਂਡਾ ਦਾ CRV ਧਮਾਕਾ

Share:
ਚੰਡੀਗੜ੍ਹ: ਹੌਂਡਾ ਨੇ ਆਪਣੀ CRV ਦੀ ਪਹਿਲੀ ਝਲਕ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ। ਕੰਪਨੀ ਨੇ ਮੌਜੂਦਾ CRV ਦੀ ਤੀਜੀ ਅਤੇ ਚੌਥੀ ਜਨਰੇਸ਼ਨ ਨੂੰ ਭਾਰਤ 'ਚ ਹੀ ਲਾਂਚ ਕੀਤਾ ਸੀ ਅਤੇ ਪੈਟਰੋਲ ਕੰਪੈੱਕਟ ਕ੍ਰਾਸਓਵਰ ਹੋਣ ਦੇ ਬਾਵਜੂਦ ਇਸ ਕਾਰ ਨੂੰ ਭਾਰਤ 'ਚ ਕਾਪੀ ਪਸੰਦ ਕੀਤਾ ਗਿਆ। ਹੁਣ ਹੌਂਡਾ ਇਸ ਕਾਰ ਦੇ ਅੱਪਗ੍ਰੇਡ ਮਾਡਲ ਪੰਜਵੀਂ ਜਨਰੇਸ਼ਨ ਨੂੰ ਭਾਰਤ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ CRV 'ਚ ਸਭ ਤੋਂ ਵੱਡਾ ਬਦਲਾਅ ਇਸ ਦੇ ਇੰਜਣ 'ਚ ਕੀਤਾ ਗਿਆ ਹੈ। ਨਵੀਂ ਹੌਂਡਾ CRV 'ਚ 1.5-ਲੀਟਰ, 4-ਸੈਲੰਡਰ ਟਰਬੋਚਾਰਜਰਡ ਪੈਟਰੋਲ ਇੰਜਣ ਲੱਗਾ ਹੈ ਜੋ 190 ਬੀ.ਐੱਚ.ਪੀ. ਦੀ ਪਾਵਰ ਅਤੇ 288 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਕੰਪਨੀ ਇਸ ਗੱਡੀ ਦੇ ਨਾਲ ਵਿਕਲਪ 'ਚ 2.4-ਲੀਟਰ, 4-ਸਿਲੈਂਡਰ ਇੰਜਣ ਦੀ ਆਪਸ਼ਨ ਵੀ ਦੇਵੇਗੀ ਜੋ 184 ਬੀ.ਐੱਚ.ਪੀ. ਦੀ ਤਾਕਤ ਪੈਦਾ ਕਰੇਗਾ। ਇਨ੍ਹਾਂ ਦੋਵਾਂ ਇੰਜਣਾਂ ਨੂੰ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਹੌਂਡਾ ਦੀ ਨਵੀਂ CRV ਪਿਛਲੇ ਮਾਡਲ ਤੋਂ 30 mm ਜ਼ਿਆਦਾ ਲੰਬੀ ਤੇ 35 mm ਵੱਧ ਚੌੜੀ ਹੈ। ਇਸ ਦਾ ਵ੍ਹੀਲਬੇਸ ਵੀ ਮੌਜੂਦਾ ਗੱਡੀ ਤੋਂ 40 mm ਵਧਾਇਆ ਗਿਆ ਹੈ। ਇਸ ਗੱਡੀ ਨੂੰ ਕਈ ਨਵੇਂ ਆਧੁਨਿਕ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ ਜਿਸ ਵਿਚ ਨਵਾਂ ਇੰਸਟਰੂਮੈਂਟ ਪੈਨਲ, ਨੇਵੀਗੇਸ਼ਨ ਸਿਸਟਮ ਅਤੇ 7-ਇੰਚ ਟਚਸਕ੍ਰੀਨ ਆਦਿ ਸ਼ਾਮਲ ਹਨ। ਹੌਂਡਾ ਨੇ ਇਸ 'ਚ ਜ਼ਿਆਦਾ ਸੇਫਟੀ ਫੀਚਰ ਤੇ ਨਵੀਂ ਲੁੱਕ ਦਿੱਤੀ ਹੈ।
Published at : 15 Oct 2016 01:38 PM (IST)
Follow Technology News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ ਬਲੈਕਬੇਰੀ ?

BlackBerry ਨੇ ਕਿਉਂ ਕਰ ਦਿੱਤਾ ਫ਼ੋਨ ਬਣਾਉਣਾ ਬੰਦ , ਹੁਣ ਕੀ ਕਰ ਰਿਹਾ  ਬਲੈਕਬੇਰੀ ?

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਐਪਲ ਦਾ ਆਈਫੋਨ ਅਤੇ ਹੋਰ ਉਤਪਾਦਾਂ ਨੂੰ ਲੀਜ਼ 'ਤੇ ਲੈਣ ਦਾ ਨਵਾਂ ਪ੍ਰੋਗਰਾਮ ਅਗਲੇ ਹਫਤੇ ਲਾਂਚ ਹੋਵੇਗਾ

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਗੂਗਲ ਇੱਕ ਨਵਾਂ ਡਿਵਾਈਸ ਵਿਕਸਤ ਕਰ ਰਿਹਾ ਹੈ ਜੋ ਸਕ੍ਰੀਨ ਤੋਂ ਬਿਨਾਂ ਵੀ ਤੁਹਾਡੀ ਫਿਟਨੈਸ ਦੀ ਨਿਗਰਾਨੀ ਕਰੇਗਾ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਜੈਮਰ ਇੰਟਰਨੈੱਟ ਕਿਵੇਂ ਬੰਦ ਕਰਦਾ ਹੈ? ਜਾਣੋ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਹੱਲ ਕੀ ਹੈ।

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ