ਜੇਕਰ ਤੁਸੀਂ ਵੀ ਫੋਲਡੇਬਲ ਡਿਸਪਲੇਅ ਵਾਲੇ ਫ਼ੋਨ ਦੀ ਚਾਹ ਰੱਖਦੇ ਹੋ ਤਾਂ ਅਜਿਹਾ ਮੌਕਾ ਸ਼ਾਇਦ ਹੀ ਕਦੇ ਮਿਲੇ। ਈ-ਕਾਮਰਸ ਪਲੇਟਫਾਰਮ Flipkart 'ਤੇ ਚੱਲ ਰਹੀ Big Saving Days ਸੇਲ ਵਿੱਚ Motorola Razr ਫੋਲਡੇਬਲ ਫ਼ੋਨ 'ਤੇ ਮੋਟਾ ਡਿਸਕਾਊਂਟ ਮਿਲ ਰਿਹਾ ਹੈ। ਫ਼ੋਨ 'ਤੇ ਤਕਰੀਬਨ 70,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਸ ਡਿਸਕਾਊਂਟ ਮਗਰੋਂ ਰੇਜ਼ਰ ਸਭ ਤਾਂ ਸਸਤਾ ਫੋਲਡੇਬਲ ਫ਼ੋਨ ਹੋ ਗਿਆ ਹੈ।
ਕੀਮਤ ਤੇ ਆਫਰ
Moto Razr ਨੂੰ ਭਾਰਤ ਵਿੱਚ 1,24,999 ਰੁਪਏ ਦੀ ਕੀਮਤ ਨਾਲ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ। ਪਰ ਹੁਣ ਇਹ ਫ਼ੋਨ ਫਲਿੱਪਕਾਰਟ ਤੋਂ 54,999 ਰੁਪਏ ਦੀ ਕੀਮਤ ਵਿੱਚ ਹੀ ਖਰੀਦਿਆ ਜਾ ਸਕਦਾ ਹੈ। ਯਾਨੀ ਕਿ 70,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ HDFC ਬੈਂਕ ਦੇ ਕਾਰਡ ਰਾਹੀਂ ਅਦਾਇਗੀ ਕਰਦੇ ਹੋ ਤਾਂ 10 ਫ਼ੀਸਦ ਛੋਟ ਵੱਖਰੀ ਮਿਲਦੀ ਹੈ। 60,000 ਰੁਪਏ ਤੋਂ ਘੱਟ ਕੀਮਤ ਵਿੱਚ ਮਿਲਣ ਵਾਲਾ ਇਹ ਇਕਲੌਤਾ ਫੋਲਡਿੰਗ ਡਿਸਪਲੇਅ ਫ਼ੋਨ ਹੈ।
Moto Razr ਦੀਆਂ ਖੂਬੀਆਂ
ਮੋਟੋਰੋਲਾ ਦਾ ਇਹ ਸਮਾਰਟਫੋਨ ਇੱਕ ਫੋਲਡੇਬਲ ਓਐਲਈਡੀ ਡਿਸਪਲੇਅ ਨਾਲ ਆਉਂਦਾ ਹੈ, ਜਿਸ ਦਾ ਆਸਪੈਕਟ ਰੇਸ਼ੋ 21:9 ਹੈ। ਇਸ ਸਮਾਰਟਫੋਨ ਵਿੱਚ ਇੱਕ ਵੱਖਰੀ ਸਕਰੀਨ ਵੀ ਦਿੱਤੀ ਗਈ ਹੈ ਜੋ ਫੋਲਡ ਹੋਣ ਤੋਂ ਮਗਰੋਂ ਤੁਹਾਡੇ ਕੰਮ ਆਉਂਦੀ ਹੈ। ਫੋਨ ਵਿੱਚ ਫਿੰਗਰ ਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਮੋਟੋ ਰੇਜ਼ਰ ਵਿੱਚ ਸਨੈਪਡ੍ਰੈਗਨ 710 SoC ਪ੍ਰੋਸੈਸਰ ਮਿਲਦਾ ਹੈ ਅਤੇ ਇਸ ਵਿੱਚ 6GB ਰੈਮ ਅਤੇ 128GB ਸਟੋਰੇਜ ਵੀ ਮਿਲਦੀ ਹੈ। Moto Razr ਵਿੱਚ 2,510 mAh ਦੀ ਬੈਟਰੀ ਵੀ ਦਿੱਤੀ ਗਈ ਹੈ, ਜੋ ਕਿ 15W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੈਮਰਾ
Moto Razr ਵਿੱਚ 16 ਮੈਗਾਪਿਕਸਲ ਦਾ ਸਿੰਗਲ ਸੈਂਸਰ ਨਾਲ ਲੈਸ ਮੁੱਖ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 5MP ਦਾ ਫਰੰਟ ਕੈਮਰਾ ਵੀ ਹੈ ਪਰ ਮੁੱਖ ਕੈਮਰੇ ਨੂੰ ਹੀ ਸੈਲਫੀ ਕੈਮਰਾ ਬਣਾਉਣ ਦੀ ਸੁਵਿਧਾ ਮਿਲਦੀ ਹੈ।