Portable fridge: ਸਰਦੀ ਲਗਪਗ ਖ਼ਤਮ ਹੋ ਚੁੱਕੀ ਹੈ ਤੇ ਗਰਮੀਆਂ ਹੌਲੀ-ਹੌਲੀ ਦਸਤਕ ਦੇਣ ਲਈ ਤਿਆਰ ਹਨ। ਗਰਮੀਆਂ 'ਚ ਲੋਕ ਕਿਸੇ ਠੰਡੀ ਚੀਜ਼ ਦੀ ਤਲਾਸ਼ ਕਰਦੇ ਹਨ। ਠੰਢੇ ਪਾਣੀ ਦੀ ਵਰਤੋਂ ਤਾਂ ਜ਼ਿਆਦਾਤਰ ਕੀਤੀ ਜਾਂਦੀ ਹੈ ਪਰ ਦਫਤਰ ਜਾਂ ਘਰ ਵਿਚ ਠੰਢਾ ਪਾਣੀ ਮਿਲਦਾ ਹੈ ਪਰ ਸਫਰ ਦੌਰਾਨ ਜਾਂ ਰਸਤੇ ਵਿੱਚ ਹਰ ਜਗ੍ਹਾ ਠੰਡਾ ਪਾਣੀ ਮਿਲਣਾ ਸੰਭਵ ਨਹੀਂ ਪਰ ਅਜਿਹੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਦੇ ਹੋਏ ਇਕ ਚਲਦਾ ਫਿਰਦਾ 'ਛੋਟਾ ਫਰਿੱਜ' ਬਣਾਇਆ ਗਿਆ ਹੈ। ਜੀ ਹਾਂ, ਸਮਾਰਟ ਕੱਪ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਪ੍ਰੋਡਕਟ ਕਾਫੀ ਵਿਲੱਖਣ ਹੈ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।

ਭਾਰ ਸਿਰਫ 450 ਗ੍ਰਾਮ
ਇਹ ਪ੍ਰੋਡਕਟ ਵਿਲੱਖਣ ਹੈ ਕਿਉਂਕਿ ਇਸ ਵਿੱਚ ਤੁਸੀਂ ਪਾਣੀ, ਦੁੱਧ ਜਾਂ ਠੰਡਾ ਅਤੇ ਗਰਮ ਦੋਵੇਂ ਬਣਾ ਸਕਦੇ ਹੋ। ਇਸ ਸਮਾਰਟ ਕੱਪ ਦੀ ਸਮਰੱਥਾ 500 ਮਿਲੀ ਇਹ ਕੱਪ 5 ਤੋਂ -5 ਡਿਗਰੀ ਸੈਲਸੀਅਸ ਤੱਕ ਕਿਸੇ ਵੀ ਚੀਜ਼ ਨੂੰ ਗਰਮ ਤੇ ਠੰਢਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੇ ਆਕਾਰ ਦੀ ਗੱਲ ਕਰੀਏ ਤਾਂ ਇਹ 6x6x14 ਸੈਂਟੀਮੀਟਰ ਹੈ। ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸ ਦਾ ਭਾਰ 450 ਗ੍ਰਾਮ ਹੈ। ਇਹ ਬਿਜਲੀ 'ਤੇ ਚੱਲਦਾ ਹੈ ਤੇ ਤੁਸੀਂ ਇਸ ਨੂੰ 12W ਪਲੱਗ-ਇਨ ਨਾਲ ਚਲਾ ਸਕਦੇ ਹੋ।

ਕੀਮਤ ਕੀ ਹੈ
ਤੁਸੀਂ ਇਸ ਕੱਪ ਨੂੰ ਸਮਾਰਟ ਕੱਪ ਦੇ ਨਾਂ ਨਾਲ ਵੀ ਸਰਚ ਕਰ ਸਕਦੇ ਹੋ। ਆਨਲਾਈਨ ਸ਼ਾਪਿੰਗ ਸਾਈਟਸ 'ਤੇ ਇਸ ਦੀ ਕੀਮਤ 3999 ਰੁਪਏ ਤਕ ਦਿਖਾਈ ਗਈ ਹੈ ਪਰ ਡਿਸਕਾਊਂਟ ਤੋਂ ਬਾਅਦ ਇਸ ਨੂੰ 1349 ਰੁਪਏ 'ਚ ਵੇਚਿਆ ਜਾ ਰਿਹਾ ਹੈ। ਤੁਹਾਡੇ ਕੋਲ ਕਾਲੇ ਅਤੇ ਚਿੱਟੇ ਰੰਗ ਦਾ ਵਿਕਲਪ ਹੋਵੇਗਾ।

ਕਿਥੋਂ ਖਰੀਦੀਏ
ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਸਾਹਮਣੇ ਕਈ ਵਿਕਲਪ ਮੌਜੂਦ ਹਨ। ਜੇਕਰ ਤੁਸੀਂ ਚਾਹੋ ਤਾਂ ਇਸ ਨੂੰ Amazon 'ਤੇ ਵੀ ਲੈ ਸਕਦੇ ਹੋ। ਇਸ ਤੋਂ ਇਲਾਵਾ ਕਈ ਹੋਰ ਸ਼ਾਪਿੰਗ ਸਾਈਟਾਂ 'ਤੇ ਵੀ ਅਜਿਹੇ ਕੱਪ ਉਪਲਬਧ ਹਨ।