Google Chrome : ਤੁਸੀਂ ਸਾਲਾਂ ਤੋਂ ਗੂਗਲ ਕ੍ਰੋਮ ਦੀ ਵਰਤੋਂ ਕਰ ਰਹੇ ਹੋ, ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਦੀ ਕਿੰਨੀ ਉਮਰ ਹੋ ਗਈ ਹੈ? ਜੇਕਰ ਤੁਹਾਨੂੰ ਇਸ ਦਾ ਜਵਾਬ ਨਹੀਂ ਪਤਾ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਗੂਗਲ ਕ੍ਰੋਮ ਦੇ ਜਿਸ ਵਰਜ਼ਨ ਦੀ ਵਰਤੋਂ ਕਰ ਰਹੇ ਹੋ, ਉਸ ਨੂੰ 15 ਸਾਲ ਹੋ ਗਏ ਹਨ।


ਅਜਿਹੇ 'ਚ ਗੂਗਲ ਕ੍ਰੋਮ ਇਸ ਮਹੀਨੇ ਨਵੇਂ ਰੂਪ 'ਚ ਆਉਣ ਦੀ ਤਿਆਰੀ ਕਰ ਰਿਹਾ ਹੈ। ਜਿਸ ਬਾਰੇ ਇੱਕ ਬਲਾਗ ਪੋਸਟ ਕੀਤਾ ਗਿਆ ਹੈ। ਇਸ ਪੋਸਟ 'ਚ ਦੱਸਿਆ ਗਿਆ ਹੈ ਕਿ ਨਵਾਂ ਗੂਗਲ ਕ੍ਰੋਮ ਮਟੀਰੀਅਲ ਯੂ ਡਿਜ਼ਾਈਨ 'ਤੇ ਆਧਾਰਿਤ ਹੋਵੇਗਾ ਅਤੇ ਇਸ ਦੇ ਆਈਕਨ ਪਹਿਲਾਂ ਦੇ ਮੁਕਾਬਲੇ ਨਵੇਂ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਸ ਨੂੰ ਨਵੇਂ ਥੀਮ ਅਤੇ ਕਲਰ ਨਾਲ ਪੇਸ਼ ਕੀਤਾ ਜਾਵੇਗਾ।


ਨਵੇਂ ਕ੍ਰੋਮ ਵਿੱਚ ਹੋਣਗੇ ਇਹ ਬਦਲਾਅ


ਬਲਾਗ ਪੋਸਟ ਦੇ ਮੁਤਾਬਕ ਨਵੇਂ ਗੂਗਲ ਕ੍ਰੋਮ ਨੂੰ ਈਜ਼ੀ ਐਕਸੈਸ ਫੀਚਰ ਲਈ ਸੈਟਿੰਗ ਮੈਨਿਊ 'ਚ ਅਪਡੇਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਯੂਜ਼ਰਸ ਦੀ ਕ੍ਰੋਮ ਮੈਨਿਊ, ਕ੍ਰੋਮ ਐਕਸਟੈਂਸ਼ਨ, ਗੂਗਲ ਟ੍ਰਾਂਸਲੇਟ ਅਤੇ ਗੂਗਲ ਪਾਸਵਰਡ ਮੈਨੇਜਰ ਤੱਕ ਆਸਾਨ ਨਾਲ ਪਹੁੰਚ ਹੋਵੇਗੀ।


ਇਹ ਵੀ ਪੜ੍ਹੋ: Kangana Ranaut: ਕੰਗਨਾ ਰਣੌਤ ਨੂੰ ਦੋ ਥੱਪੜ ਮਾਰਨਾ ਚਾਹੁੰਦੀ ਹੈ ਇਹ ਪਾਕਿਸਤਾਨੀ ਅਦਾਕਾਰਾ, ਬੋਲੀ- 'ਅਕਲ ਨਹੀਂ ਹੈ, ਪਰ ਗੱਲ ਦੇਸ਼..'


ਉੱਥੇ ਹੀ ਗੂਗਲ ਨੇ ਐਂਡਰਾਇਡ 12 ਦੇ ਨਾਲ ਮਟੀਰੀਅਲ ਯੂ ਪੇਸ਼ ਕਰੇਗਾ। ਸਿੱਧੇ ਸ਼ਬਦਾਂ ਵਿੱਚ, ਇਹ ਇੱਕ ਡਿਜ਼ਾਈਨ ਭਾਸ਼ਾ ਹੈ ਜੋ ਫੋਨ ਦੇ ਵਾਲਪੇਪਰ ਦੇ ਅਧਾਰ 'ਤੇ ਵਧੇਰੇ ਰੰਗਾਂ ਅਤੇ ਆਸਾਨ UI 'ਤੇ ਕੰਮ ਕਰੇਗੀ। ਨਾਲ ਹੀ, ਕ੍ਰੋਮ ਬ੍ਰਾਊਜ਼ਰ ਦੇ ਆਈਕਨ, ਹੋਮ ਪੇਜ ਅਤੇ ਸੈਟਿੰਗਾਂ ਦੀ ਥੀਮ ਵੀ ਉਹੀ ਦਿਖਾਈ ਦੇਵੇਗੀ। ਨਵੀਂ ਦਿੱਖ ਤੋਂ ਇਲਾਵਾ, ਕ੍ਰੋਮ ਵੈੱਬ ਸਟੋਰ ਗੂਗਲ ਪਲੇ ਵਰਗਾ ਲਗੇਗਾ। ਗੂਗਲ ਦਾ ਕਹਿਣਾ ਹੈ ਕਿ ਸਟੋਰ ਐਕਸਟੈਂਸ਼ਨ ਸ਼੍ਰੇਣੀਆਂ ਨੂੰ ਜੋੜੇਗਾ।


ਨਵੇਂ ਕ੍ਰੋਮ 'ਚ AI ਫੀਚਰ ਵਧਾਏਗਾ ਗੂਗਲ


ਬਲਾਗ ਮੁਤਾਬਕ ਨਵੇਂ ਗੂਗਲ ਕ੍ਰੋਮ 'ਚ AI ਫੀਚਰ ਵਧਾਇਆ ਜਾਵੇਗਾ। ਜਿਸ ਕਾਰਨ ਗੂਗਲ 'ਤੇ ਕਿਸੇ ਵੀ ਵਿਸ਼ੇ ਨੂੰ ਸਰਚ ਕਰਨ 'ਤੇ ਉਪਭੋਗਤਾ ਉਸ ਵਿਸ਼ੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰ ਸਕਣਗੇ। ਜੇਕਰ ਤੁਸੀਂ ਦੂਜੇ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਸਾਫਟ ਐਜ 'ਤੇ ਇਸ ਤਰ੍ਹਾਂ ਦਾ ਫੀਚਰ ਪਹਿਲਾਂ ਤੋਂ ਮੌਜੂਦ ਹਨ।


ਇਹ ਵੀ ਪੜ੍ਹੋ: Jawan Google Search: ਗੂਗਲ 'ਤੇ ਵੀ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, ਸਰਚ ਕਰਦਿਆਂ ਹੀ ਦਿਖੇਗਾ ਮੈਜਿਕ