ਨਵੀਂ ਦਿੱਲੀ: ਕਿਸੇ ਨੇ ਸਹੀ ਹੀ ਕਿਹਾ ਹੈ, “ਉਹ ਭਾਰਤ ਭਾਗਿਆ ਵਿਧਾਤਾ ਹੈ ਜੋ ਇਸ ਦੇਸ਼ ਦਾ ਮਤਦਾਤਾ ਹੈ।” ਅੱਜ ਦੇਸ਼ ਲੋਕਤੰਤਰ ਦਾ ਸਭ ਤੋਂ ਵੱਡਾ ਤਿਓਹਾਰ ਮਨਾ ਰਿਹਾ ਹੈ। ਲੋਕ ਸਭਾ ਚੋਣਾਂ 2019 ਦੀ ਵੋਟਿੰਗ ਦਾ ਆਗਾਜ਼ ਹੋ ਗਿਆ ਹੈ। ਅੱਜ ਪਹਿਲੇ ਗੇੜ ਦੇ 20 ਸੂਬਿਆਂ ‘ਚ 91 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।


ਅਜਿਹੇ ‘ਚ ਦੁਨੀਆ ਦੇ ਸਭ ਤੋਂ ਵੱਡਾ ਸਰਚ ਇੰਜਨ ਗੂਗਲ ਵੀ ਇਸ ‘ਚ ਸ਼ਾਮਲ ਹੋਇਆ ਹੈ। ਗੂਗਲ ਨੇ ਡੂਡਲ ਬਣਾ ਕੇ ਸਾਮਾਨ ਜ਼ਾਹਿਰ ਕੀਤਾ ਹੈ ਤੇ ਪਹਿਲੇ ਦਿਨ ਲੋਕਾਂ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ।

ਭਾਰਤ ‘ਚ ਵੋਟਿੰਗ ਤੋਂ ਬਾਅਦ ਵੋਟਰਾਂ ਦੀ ਉਂਗਲੀ ‘ਤੇ ਨੀਲੇ ਰੰਗ ਦੀ ਸਿਆਹੀ ਲਾਈ ਜਾਂਦੀ ਹੈ ਜਿਸ ਨੂੰ ਆਮ ਲੋਕਾਂ ਦੀ ਲੋਕਤੰਤਰ ‘ਚ ਹਿੱਸੇਦਾਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਇਸ ਵਾਰ ਲੋਕ ਸਭਾ ਚੋਣਾਂ ‘ਚ ਸੱਤ ਪੜਾਅ ‘ਚ ਵੋਟਿੰਗ ਹੋਵੇਗੀ। ਆਖਰੀ ਗੇੜ ਦੀ ਵੋਟਾਂ 19 ਮਈ ਨੂੰ ਤੇ 23 ਮਈ ਨੂੰ ਨਤੀਜੇ ਆਉਣਗੇ।