ਭਾਰਤ 'ਚ ਗੂਗਲ ਤੇ ਜੀਮੇਲ ਦਾ ਸਰਵਰ ਡਾਊਨ ਹੋ ਗਿਆ ਹੈ। ਵੀਰਵਾਰ ਸਵੇਰ ਤੋਂ ਹੀ ਯੂਜ਼ਰਸ ਨੂੰ ਜੀਮੇਲ ਤੋਂ ਈਮੇਲ ਕਰਨ ਤੇ ਫਾਈਲ ਅਟੈਚਮੈਂਟ 'ਚ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਵੀ ਜੀਮੇਲ ਨਾਲ ਜੁੜੀਆਂ ਕਈ ਸੇਵਾਵਾਂ 'ਚ ਪ੍ਰੇਸ਼ਾਨੀ ਆ ਰਹੀ ਹੈ।

Continues below advertisement

ਗੂਗਲ ਡ੍ਰਾਈਵ ਨੂੰ ਲੈ ਕੇ ਵੀ ਲੋਕ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰ ਰਹੇ ਹਨ। ਇਸ ਤੋਂ ਇਲਾਵਾ ਯੂਟਿਊਬ 'ਤੇ ਵੀ ਵੀਡੀਓ ਅਪਲੋਡ ਕਰਨ 'ਚ ਕੁਝ ਤਕਨੀਕੀ ਦਿੱਕਤ ਦੱਸੀ ਜਾ ਰਹੀ ਹੈ। ਕੰਪਨੀ ਨੇ ਖੁਦ ਸਪਸ਼ਟ ਕੀਤਾ ਹੈ ਕਿ ਕੁਝ ਯੂਜ਼ਰਸ ਲਈ ਜੀਮੇਲ ਡਾਊਨ ਹੈ।

ਪ੍ਰਸ਼ਾਂਤ ਭੂਸ਼ਣ ਮਾਮਲੇ 'ਤੇ ਸੁਣਵਾਈ ਦੀਆਂ ਅਹਿਮ ਗੱਲਾਂ

Continues below advertisement

ਦੱਸਿਆ ਜਾ ਰਿਹਾ ਕਿ ਜੀਮੇਲ 'ਤੇ ਐਕਟਿਵ ਯੂਜ਼ਰਸ ਦੀ ਸੰਖਿਆ ਕਾਫੀ ਜ਼ਿਆਦਾ ਹੋਣ ਕਾਰਨ ਸਰਵਿਸ ਡਾਊਨ ਹੋ ਗਈ ਹੈ। ਭਾਰਤ ਸਮੇਤ ਦੁਨੀਆਂ ਭਰ 'ਚ ਕਈ ਯੂਜ਼ਰਸ ਦੇ ਸਾਹਮਣੇ ਇਹ ਸਮੱਸਿਆ ਆ ਰਹੀ ਹੈ। ਫਿਲਹਾਲ ਕੰਪਨੀ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਟਰੰਪ ਦਾ ਵੱਡਾ ਬਿਆਨ, 'ਬਰਾਕ ਓਬਾਮਾ ਤੇ ਜੋ ਬਾਇਡਨ ਦੀ ਬਦੌਲਤ ਮੈਂ ਅਮਰੀਕਾ ਦਾ ਰਾਸ਼ਟਰਪਤੀ'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ