Google I/O 2021: ਹੁਣ ਤੁਸੀਂ ਛੇਤੀ ਹੀ ਆਪਣੇ Android ਸਮਾਰਟਫ਼ੋਨ ਨਾਲ ਹੀ ਆਪਣੀ ਕਾਰ ਨੂੰ ਲੌਕ, ਅਨਲੌਕ ਜਾਂ ਸਟਾਰਟ ਕਰ ਸਕੋਗੇ। Google ਇਸ ਨਵੀਂ ਤਕਨੀਕ ਨੂੰ ਲੈ ਕੇ BMW ਸਮੇਤ ਦੁਨੀਆ ਦੀਆਂ ਕੁਝ ਹੋਰ ਮਸ਼ਹੂਰ ਕਾਰ ਨਿਰਮਾਤਾ ਕੰਪਨੀਆਂ ਨਾਲ ਕੰਮ ਕਰ ਰਿਹਾ ਹੈ।
ਕੰਪਨੀ ਨੇ ਆਪਣੇ Google I/O 2021 ਈਵੈਂਟ ’ਚ ਆਪਣੇ ਨਵੇਂ ਆੱਪਰੇਟਿੰਗ ਸਿਸਟਮ Android 12 ਦੇ ਬੀਟਾ ਵਰਜ਼ਨ ਨੂੰ ਲਾਈਵ ਕੀਤਾ ਸੀ। ਯੂਜ਼ਰਜ਼ ਨੂੰ ਇਸ ਆੱਪਰੇਟਿੰਗ ਸਿਸਟਮ ’ਚ ਛੇਤੀ ਹੀ ‘ਡਿਜੀਟਲ ਕਾਰ ਕੀਅ’ ਦਾ ਫ਼ੀਚਰ ਵੀ ਮਿਲੇਗਾ। ਕੰਪਨੀ ਨੇ ਈਵੈਂਟ ਦੌਰਾਨ ਹੀ ਇਸ ਦਾ ਵੀ ਐਲਾਨ ਕੀਤਾ ਸੀ।
Android ਤੇ Google Play ਦੇ ਵਾਈਸ ਪ੍ਰੈਜ਼ੀਡੈਂਟ ਸਮੀਰ ਸਾਮੰਤ ਅਨੁਸਾਰ, ਇਸ ਸਾਲ ਦੇ ਅੰਤ ਤੱਕ ਇਹ ‘ਡਿਜੀਟਲ ਕਾਰ ਕੀਅ’ ਦਾ ਫ਼ੀਚਰ ਚੋਣਵੇਂ Google Pixel ਤੇ Samsung Galaxy ਫ਼ੋਨ ’ਚ ਉਪਲਬਧ ਕਰ ਦਿੱਤਾ ਜਾਵੇਗਾ। ਇਹ ਫ਼ੀਚਰ ਫ਼ਿਲਹਾਲ ਸਾਲ 2021 ਦੀਆਂ ਕੁਝ ਚੋਣਵੀਂਆਂ ਕਾਰਾਂ ਦੇ ਮਾਡਲ ਅਤੇ BMW ਸਮੇਤ ਹੋਰ ਕੰਪਨੀਆਂ ਦੇ 2022 ’ਚ ਆਉਣ ਵਾਲੇ ਕੁਝ ਮਾਡਲ ਲਈ ਉਪਲਬਧ ਹੋਵੇਗਾ।
Ultra Wideband ਤਕਨੀਕ ਦੀ ਹੋਵੇਗੀ ਵਰਤੋਂ
‘ਡਿਜੀਟਲ ਕਾਰ ਕੀਅ’ ਦਾ ਫ਼ੀਚਰ Ultra Wideband (UWB) ਤਕਨੀਕ ਉੱਤੇ ਕੰਮ ਕਰਦਾ ਹੈ। ਇਹ ਇੱਕ ਤਰ੍ਹਾਂ ਦੀ ਰੇਡੀਓ ਟ੍ਰਾਂਸਮਿਸ਼ਨ ਤਕਨੀਕ ਹੈ; ਜਿਸ ਵਿੱਚ ਸੈਂਸਰ ਇੱਕ ਛੋਟੇ ਰਾਡਾਰ ਵਾਂਗ ਕੰਮ ਕਰਦਿਆਂ ਸਿਗਨਲ ਦੀ ਦਿਸ਼ਾ ਦੱਸ ਸਕਦਾ ਹੈ। ਇਸ ਨਾਲ ਤੁਹਾਡੇ ਫ਼ੋਨ ’ਚ ਮੌਜੂਦ ਐਂਟੀਨਾ ਆਲੇ-ਦੁਆਲੇ ਮੌਜੂਦ UWB ਤਕਨੀਕ ਨਾਲ ਲੈਸ ਚੀਜ਼ਾਂ ਨੂੰ ਲੋਕੇਟ ਕਰ ਕੇ ਉਨ੍ਹਾਂ ਦੀ ਸ਼ਨਾਖ਼ਤ ਕਰ ਸਕਦਾ ਹੈ। ਇਸ ਤਕਨੀਕ ਦੀ ਮਦਦ ਨਾਲ Android ਯੂਜ਼ਰ ਆਪਣੀ ਕਾਰ ਨੂੰ ਲੌਕ ਜਾਂ ਅਨਲੌਕ ਕਰ ਸਕਣਗੇ। ਜਿਨ੍ਹਾਂ ਕੋਲ NFC ਤਕਨੀਕ ਨਾਲ ਲੈਸ ਕਾਰ ਹੋਵੇਗੀ, ਉਹ ਕੇਵਲ ਆਪਣੀ ਕਾਰ ਦੇ ਦਰਵਾਜ਼ੇ ਨੂੰ ਫ਼ੋਨ ਨਾਲ ਟੈਪ ਕਰਕੇ ਅਨਲੌਕ ਕਰ ਸਕਣਗੇ।
Google ਅਨੁਸਾਰ ਜੇ ਤੁਹਾਡੇ ਦੋਸਤ ਜਾਂ ਪਰਿਵਾਰ ਦੇ ਹੋਰ ਮੈਂਬਰ ਤੁਹਾਡੀ ਕਾਰ ਦੀ ਵਰਤੋਂ ਕਰਨਾ ਚਾਹੁੰਦੇ ਹਨ, ਤਾਂ ਯੂਜ਼ਰ ਸੁਰੱਖਿਅਤ ਤੇ ਰਿਮੋਟ ਤਰੀਕੇ ਨਾਲ ਆਪਣੀ ‘ਡਿਜੀਟਲਕਾਰ ਕੀਅ’ ਉਨ੍ਹਾਂ ਨਾਲ ਸ਼ੇਅਰ ਕਰ ਸਕਦੇ ਹਨ। ਨਾਲ ਹੀ ਸਮੀਰ ਸਾਮੰਤ ਅਨੁਸਾਰ ਛੇਤੀ ਹੀ ਇਹ ਫ਼ੀਚਰ ਕਈ ਹੋਰ ਕੰਪਨੀਆਂ ਦੇ ਹੋਰ ਉਪਕਰਣਾਂ ਲਈ ਵੀ ਉਪਲਬਧ ਕਰ ਦਿੱਤਾ ਜਾਵੇਗਾ ਤੇ BMW ਦੇ ਨਾਲ-ਨਾਲ FORD ਦੀਆਂ ਕਾਰਾਂ ਵਿੱਚ ਵੀ ਛੇਤੀ ਹੀ ਇਹ ਤਕਨੀਕ ਕੰਮ ਕਰੇਗੀ।
ਇਹ ਵੀ ਪੜ੍ਹੋ: Telangana on Black Fungus: ਰਾਜਸਥਾਨ ਤੋਂ ਬਾਅਦ ਤੇਲੰਗਾਨਾ ਨੇ ਵੀ ‘ਬਲੈਕ ਫ਼ੰਗਸ’ ਨੂੰ ਐਲਾਨਿਆ ‘ਮਹਾਮਾਰੀ’
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin