ਨਵੀਂ ਦਿੱਲੀ: ਟੈਨਿਸ ਖਿਡਾਰੀ ਸਾਨੀਆ ਮਿਰਜਾ ਦੇ ਬੇਟੇ ਨੂੰ ਵੀਜ਼ਾ ਦਿਵਾਉਣ ਲਈ ਖੇਡ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਜ਼ਰੀਏ ਇੰਗਲੈਂਡ ਸਰਕਾਰ ਨਾਲ ਸੰਪਰਕ ਕਾਇਮ ਕੀਤਾ ਹੈ। ਸਾਨੀਆ ਮਿਰਜ਼ਾ ਆਪਣੇ ਬੇਟੇ ਨੂੰ ਨਾਲ ਇੰਗਲੈਂਡ ਲਿਜਾਣਾ ਚਾਹੁੰਦੀ ਹੈ।


ਇਸ ਤੋਂ ਪਹਿਲਾਂ ਖੇਡ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਇਸ ਮਾਮਸੇ 'ਚ ਦਖਲ ਦੇਣ ਦੀ ਅਪੀਲ ਕੀਤੀ ਸੀ। ਮੰਤਰਾਲੇ ਨੇ ਇਕ ਰਿਲੀਜ਼ 'ਚ ਕਿਹਾ ਸੀ ਕਿ ਖੇਡ ਮੰਤਰਾਲੇ ਦਾ ਟਾਰਗੇਟ ਓਲੰਪਿਕ ਪੋਡਿਅਮ ਯੋਜਨਾ 'ਚ ਸ਼ਾਮਲ ਸਾਨੀਆ ਨੇ ਮੰਤਰਾਲੇ ਨੂੰ ਆਪਣੇ ਬੇਟੇ ਤੇ ਉਸ ਦੀ ਦੇਖਭਾਲ ਕਰਨ ਵਾਲੇ ਲਈ ਵੀਜ਼ਾ ਦਿਵਾਉਣ 'ਚ ਮਦਦ ਦੀ ਅਪੀਲ ਕੀਤੀ ਹੈ।


 






ਸਾਨੀਆ ਨੇ ਕਿਹਾ ਕਿ ਉਹ ਆਪਣੇ ਦੋ ਸਾਲ ਦੇ ਬੇਟੇ ਨੂੰ ਇਕੱਲਾ ਛੱਡ ਕੇ ਇਕ ਮਹੀਨੇ ਲਈ ਯਾਤਰਾ ਨਹੀਂ ਕਰ ਸਕਦੀ। ਇਸ 'ਚ ਕਿਹਾ ਗਿਆ, 'ਮੰਤਰਾਲੇ ਨੇ ਤੁਰੰਤ ਕਾਰਵਾਈ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਜ਼ਰੀਏ ਇਸ ਮਾਮਲੇ 'ਚ ਮਦਦ ਦੀ ਅਪੀਲ ਕੀਤੀ ਹੈ।'


ਇਹ ਵੀ ਪੜ੍ਹੋਜਾਂਚ ਕਮੇਟੀ ਨੇ ਨੀਲਕੰਠ ਹਸਪਤਾਲ ਵਿਚ ਹੋਈ ਘਟਨਾ ਦੀ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪੀ


ਇਹ ਵੀ ਪੜ੍ਹੋBlack Fungus: ਪਿਛਲੇ ਦੋ ਦਿਨਾਂ ਵਿੱਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਬਲੈਕ ਫੰਗਸ ਨਾਲ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ


ਇਹ ਵੀ ਪੜ੍ਹੋ: ਆਸਟ੍ਰੇਲਿਆ ‘ਚ ਕਿਰਪਾਨ ਪਾਉਣ ‘ਤੇ ਪਾਬੰਦੀ ਮਾਮਲੇ ‘ਤੇ ਸਾਹਮਣੇ ਆਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਤੀਕਿਰਿਆ


ਇਹ ਵੀ ਪੜ੍ਹੋ: ਸਿੱਖ ਧਰਮ ਦੀ ਮਹਾਨ ਸ਼ਖਸੀਅਤ ਬਾਬਾ ਬੁੱਢਾ ਜੀ, ਛੇ ਗੁਰੂ ਸਾਹਿਬਾਨ ਦੀ ਮਾਣੀ ਸੰਗਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904