Find stolen phone from google maps: ਗੂਗਲ ਮੈਪ ਸਾਡੇ ਲਈ ਬਹੁਤ ਹੀ ਲਾਭਦਾਇਕ ਬਣ ਗਿਆ ਹੈ। ਜੇਕਰ ਅਸੀਂ ਕਿਤੇ ਜਾਣਾ ਹੋਵੇ ਤਾਂ ਅਸੀਂ ਰਸਤਾ ਲੱਭਣ ਲਈ ਗੂਗਲ ਮੈਪ ਦੀ ਅਕਸਰ ਹੀ ਵਰਤੋਂ ਕਰਦੇ ਹਾਂ। ਇਸ ਤੋਂ ਇਲਾਵਾ ਗੂਗਲ ਮੈਪ 'ਚ ਹੋਰ ਵੀ ਕਈ ਫੀਚਰਸ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਗੂਗਲ ਮੈਪ ਤੁਹਾਡੇ ਗੁਆਚੇ ਜਾਂ ਚੋਰੀ ਹੋਏ ਫੋਨ ਨੂੰ ਵੀ ਵਾਪਸ ਦਵਾ ਸਕਦਾ ਹੈ। 

ਦਰਅਸਲ ਹਾਲ ਹੀ 'ਚ ਤਾਮਿਲਨਾਡੂ 'ਚ ਇੱਕ ਵਿਅਕਤੀ ਨੂੰ ਗੂਗਲ ਮੈਪ ਦੀ ਮਦਦ ਨਾਲ ਆਪਣਾ ਮੋਬਾਈਲ ਵਾਪਸ ਮਿਲਿਆ ਹੈ। ਰਾਜ ਭਗਤ ਪੀ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪਿਤਾ ਰੇਲ ਰਾਹੀਂ ਸਫ਼ਰ ਕਰ ਰਹੇ ਸਨ, ਜਿੱਥੇ ਉਨ੍ਹਾਂ ਦਾ ਫ਼ੋਨ ਚੋਰੀ ਹੋ ਗਿਆ। ਹਾਲਾਂਕਿ ਗੂਗਲ ਮੈਪ ਦੀ ਮਦਦ ਨਾਲ ਚੋਰੀ ਹੋਏ ਫੋਨ ਨੂੰ ਬਰਾਮਦ ਕਰ ਲਿਆ ਗਿਆ।

ਸੈਟਿੰਗ ਵਿੱਚ ਬਦਲਾਅ ਦੀ ਲੋੜਦਰਅਸਲ, ਗੂਗਲ ਮੈਪ ਦੀ ਸੈਟਿੰਗ ਕਾਰਨ ਵਿਅਕਤੀ ਨੂੰ ਉਸ ਦਾ ਚੋਰੀ ਹੋਇਆ ਫੋਨ ਵਾਪਸ ਮਿਲਿਆ ਸੀ। ਦੱਸ ਦਈਏ ਕਿ ਜੇਕਰ ਤੁਸੀਂ ਫੋਨ 'ਚ ਸੈਟਿੰਗ ਇਨੇਬਲ ਕਰਦੇ ਹੋ ਤਾਂ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਫੋਨ ਦੀ ਲੋਕੇਸ਼ਨ ਕੀ ਹੈ। ਅਜਿਹੇ 'ਚ ਜੇਕਰ ਕੋਈ ਤੁਹਾਡਾ ਫੋਨ ਚੋਰੀ ਕਰਦਾ ਹੈ ਤਾਂ ਤੁਸੀਂ ਚੋਰ ਨੂੰ ਫੜ ਸਕਦੇ ਹੋ। ਗੂਗਲ ਮੈਪ ਦੀ ਮਦਦ ਨਾਲ ਚੋਰ ਦੀ ਸਹੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ।

ਫੀਚਰ ਇੰਝ ਕਰੋ ਇਨੇਬਲ1. ਸਭ ਤੋਂ ਪਹਿਲਾਂ ਗੂਗਲ ਮੈਪ ਖੋਲ੍ਹੋ। ਇਸ ਤੋਂ ਬਾਅਦ ਆਪਣੇ ਪ੍ਰੋਫਾਈਲ ਆਈਕਨ 'ਤੇ ਜਾਓ।

2. ਇਸ ਤੋਂ ਬਾਅਦ, ਮੌਜੂਦਾ ਵਿਕਲਪ ਨੂੰ ਖੋਲ੍ਹਣ ਲਈ ਇਸ 'ਤੇ ਟੈਪ ਕਰੋ ਤੇ ਫਿਰ ਲੋਕੇਸ਼ਨ ਸ਼ੇਅਰਿੰਗ 'ਤੇ ਟੈਪ ਕਰੋ।

3. ਤੁਹਾਨੂੰ ਕਈ ਲੋਕਾਂ ਨਾਲ ਆਪਣੀ ਲੋਕੇਸ਼ਨ ਸਾਂਝੀ ਕਰਨ ਦਾ ਵਿਕਲਪ ਦਿੱਤਾ ਜਾਵੇਗਾ।

4. ਇਸ ਤੋਂ ਬਾਅਦ, ਉਪਭੋਗਤਾ ਜਿੰਨਾ ਚਿਰ ਚਾਹੁਣ ਲੋਕੇਸ਼ਨ ਸ਼ੇਅਰ ਕਰ ਸਕਦੇ ਹਨ।

5. ਇਸ ਤੋਂ ਬਾਅਦ ਤੁਹਾਨੂੰ "ਸ਼ੇਅਰ" 'ਤੇ ਟੈਪ ਕਰਨਾ ਹੋਵੇਗਾ।

6. ਇਸ ਤਰ੍ਹਾਂ ਤੁਸੀਂ ਗੂਗਲ ਮੈਪ 'ਤੇ ਲੋਕੇਸ਼ਨ ਸ਼ੇਅਰ ਕਰ ਸਕੋਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।