Google Pixel 7a Launch: ਗੂਗਲ ਦਾ ਵੱਡਾ ਇਵੈਂਟ ਇਸ ਮਹੀਨੇ ਦੀ 10 ਤਰੀਕ ਭਾਵ 10 ਮਈ ਨੂੰ ਹੋਣ ਜਾ ਰਿਹਾ ਹੈ। ਅਸੀਂ ਇਸ ਇਵੈਂਟ ਵਿੱਚ ਬਹੁਤ ਸਾਰੇ ਉਤਪਾਦ ਦੇਖ ਸਕਦੇ ਹਾਂ। ਇਸ 'ਚ ਗੂਗਲ ਦਾ ਬਜਟ ਫੋਨ ਯਾਨੀ Pixel 7a ਵੀ ਹੋਵੇਗਾ। ਇਸ ਸਮਾਰਟਫੋਨ ਨੂੰ ਆਕਰਸ਼ਕ ਫੀਚਰਸ ਨਾਲ ਲਾਂਚ ਕੀਤਾ ਜਾਵੇਗਾ। ਇਸ 'ਚ 64MP ਕੈਮਰਾ, ਵੱਡੀ ਸਕਰੀਨ ਅਤੇ ਫਾਸਟ ਚਾਰਜਿੰਗ ਵਰਗੇ ਫੀਚਰਸ ਮਿਲ ਸਕਦੇ ਹਨ। ਆਓ ਜਾਣਦੇ ਹਾਂ ਇਸ ਦੇ ਵੇਰਵੇ।
Google I/O ਈਵੈਂਟ 10 ਮਈ ਨੂੰ ਹੋਣ ਜਾ ਰਿਹਾ ਹੈ। ਇਹ ਕੰਪਨੀ ਦਾ ਸਾਲਾਨਾ ਈਵੈਂਟ ਹੈ ਅਤੇ ਇਸ ਵਿੱਚ ਅਸੀਂ ਇੱਕ ਨਵਾਂ Google Phone ਦੇਖ ਸਕਦੇ ਹਾਂ। ਇਹ ਸਮਾਰਟਫੋਨ ਘੱਟ ਬਜਟ ਦਾ ਹੈ। ਅਸੀਂ Google Pixel 7a ਦੀ ਗੱਲ ਕਰ ਰਹੇ ਹਾਂ, ਜਿਸ ਨੂੰ Google I/O'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਹੈ।
ਲਾਂਚ ਤੋਂ ਪਹਿਲਾਂ ਇਸ ਦੀਆਂ ਪ੍ਰਮੋਸ਼ਨ ਫੋਟੋਆਂ ਅਤੇ ਹੋਰ ਵੇਰਵੇ ਲੀਕ ਹੋ ਗਏ ਹਨ। ਬ੍ਰਾਂਡ ਇਸ ਹੈਂਡਸੈੱਟ ਨੂੰ Pixel 6a ਦੇ ਉਤਰਾਧਿਕਾਰੀ ਵਜੋਂ ਲਾਂਚ ਕਰੇਗਾ। ਫੋਨ ਨੂੰ ਬਲੂ, ਕਾਰਬਨ ਅਤੇ ਕਾਟਨ ਸ਼ੇਡਜ਼ 'ਚ ਦੇਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਫੋਨ 'ਚ ਕੀ ਖਾਸ ਹੋਵੇਗਾ।



ਕੀ ਹਨ ਵਿਸ਼ੇਸ਼ਤਾਵਾਂ?



ਰਿਪੋਰਟਸ ਮੁਤਾਬਕ Google Pixel 7a ਸਮਾਰਟਫੋਨ 'ਚ Tensor G2 ਪ੍ਰੋਸੈਸਰ ਮਿਲੇਗਾ। ਸਮਾਰਟਫੋਨ 6.1-ਇੰਚ ਦੀ full-HD+ ਡਿਸਪਲੇਅ ਦੇ ਨਾਲ ਆਵੇਗਾ, ਜੋ 90Hz ਰਿਫਰੈਸ਼ ਰੇਟ ਨੂੰ ਸਪੋਰਟ ਕਰੇਗਾ। ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜਿਸ ਦਾ ਮੁੱਖ ਲੈਂਸ 64MP ਦਾ ਹੋਵੇਗਾ। ਇਸ ਤੋਂ ਇਲਾਵਾ 12MP ਦਾ ਸੈਕੰਡਰੀ ਕੈਮਰਾ ਲੈਂਸ ਵੀ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਹੈਂਡਸੈੱਟ 'ਚ 13MP ਸੈਲਫੀ ਕੈਮਰਾ ਮਿਲੇਗਾ। ਸਮਾਰਟਫੋਨ 'ਚ ਵਾਇਰਡ ਫਾਸਟ ਚਾਰਜਿੰਗ ਅਤੇ ਵਾਇਰਲੈੱਸ ਚਾਰਜਿੰਗ ਦੋਵੇਂ ਵਿਕਲਪ ਉਪਲਬਧ ਹੋਣਗੇ। Pixel 7a ਵਿੱਚ, ਸਾਨੂੰ  Magic Eraser, Photo Unblur ਅਤੇ ਨਾਈਟ ਸਾਈਟ ਦਾ ਵਿਕਲਪ ਮਿਲੇਗਾ। ਲੀਕ ਹੋਏ ਰੈਂਡਰ 'ਚ ਇਸ ਫੋਨ ਨੂੰ ਤਿੰਨ ਰੰਗਾਂ 'ਚ ਦੇਖਿਆ ਗਿਆ ਹੈ।



11 ਮਈ ਨੂੰ ਕੀਤਾ ਜਾਵੇਗਾ ਲਾਂਚ 



Pixel 7a ਆਰਟਿਕ ਬਲੂ, ਕਾਰਬਨ ਅਤੇ ਕਾਟਨ ਰੰਗਾਂ ਵਿੱਚ ਆਵੇਗਾ। ਇਸ ਦਾ ਡਿਜ਼ਾਈਨ Pixel 7 ਅਤੇ Pixel 7 Pro ਵਰਗਾ ਹੋਵੇਗਾ। ਜੇ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਅਸੀਂ ਹੋਰ ਕਲਰ ਆਪਸ਼ਨ ਦੇਖ ਸਕਦੇ ਹਾਂ। ਦੱਸ ਦੇਈਏ ਕਿ ਗੂਗਲ I/O 2023 ਈਵੈਂਟ 10 ਮਈ ਤੋਂ ਸ਼ੁਰੂ ਹੋ ਰਿਹਾ ਹੈ। ਜਦਕਿ Pixel 7a ਸਮਾਰਟਫੋਨ ਭਾਰਤ 'ਚ 11 ਮਈ ਨੂੰ ਪੇਸ਼ ਕੀਤਾ ਜਾਵੇਗਾ।
ਕਿਆਸ ਲਾਏ ਜਾ ਰਹੇ ਹਨ ਕਿ ਕੰਪਨੀ ਇਸ ਈਵੈਂਟ 'ਚ ਆਪਣਾ ਫੋਲਡੇਬਲ ਫੋਨ - ਪਿਕਸਲ ਫੋਲਡ ਵੀ ਲਾਂਚ ਕਰ ਸਕਦੀ ਹੈ। ਕੀਮਤ ਦੀ ਗੱਲ ਕਰੀਏ ਤਾਂ Pixel 7a ਭਾਰਤ ਵਿੱਚ ਫਲਿੱਪਕਾਰਟ ਰਾਹੀਂ ਵਿਕਰੀ ਲਈ ਉਪਲਬਧ ਹੋਵੇਗਾ। ਹੈਂਡਸੈੱਟ ਦੀ ਕੀਮਤ $450 ਤੋਂ $500 (ਕਰੀਬ 32 ਹਜ਼ਾਰ ਤੋਂ 40 ਹਜ਼ਾਰ ਰੁਪਏ) ਦੇ ਵਿਚਕਾਰ ਹੋ ਸਕਦੀ ਹੈ।