Trending Badrinath Video: ਉਤਰਾਖੰਡ ਦੇ ਕੇਦਾਰਨਾਥ ਧਾਮ ਦੇ ਰਸਤੇ 'ਚ ਗਲੇਸ਼ੀਅਰ ਦੇ ਡਿੱਗਣ ਕਾਰਨ ਯਾਤਰਾ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। ਦੂਜੇ ਪਾਸੇ ਵੀਰਵਾਰ ਸ਼ਾਮ ਭਾਵ 4 ਮਈ ਨੂੰ ਬਦਰੀਨਾਥ ਧਾਮ ਜਾਣ ਵਾਲੇ ਕਈ ਸ਼ਰਧਾਲੂ ਵੀ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਏ। ਇਹ ਘਟਨਾ ਜੋਸ਼ੀਮਠ ਤੋਂ ਪਹਿਲਾਂ ਵਾਪਰੀ ਜਿੱਥੇ ਅਚਾਨਕ ਇੱਕ ਵੱਡੇ ਪਹਾੜ ਦਾ ਇੱਕ ਵੱਡਾ ਟੁਕੜਾ ਡਿੱਗਣਾ ਸ਼ੁਰੂ ਹੋ ਗਿਆ... ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ ਨੂੰ ਦੇਖ ਕੇ ਕਿਸੇ ਦੇ ਵੀ ਰੋਣ-ਰੋਕੇ ਰਹਿ ਜਾਣਗੇ।
ਟਵਿੱਟਰ 'ਤੇ ਵਾਇਰਲ ਹੋ ਰਿਹਾ ਇਹ ਹੈਰਾਨ ਕਰਨ ਵਾਲਾ ਵੀਡੀਓ NH 58 ਦਾ ਹੈ ਜੋ ਬਦਰੀਨਾਥ ਵੱਲ ਜਾਂਦਾ ਹੈ। ਮੌਸਮ ਦੇ ਕਾਰਨ ਇੱਥੇ ਅਕਸਰ ਛੋਟੀਆਂ-ਛੋਟੀਆਂ ਚੱਟਾਨਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਹਾਲ ਹੀ ਵਿੱਚ ਇੱਥੇ ਵਾਪਰੀ ਘਟਨਾ ਨੂੰ ਦੇਖ ਕੇ ਕੋਈ ਵੀ ਦੰਗ ਰਹਿ ਜਾਵੇਗਾ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਹਾਈਵੇ 'ਤੇ ਸ਼ਰਧਾਲੂਆਂ ਦੀਆਂ ਗੱਡੀਆਂ ਦੀ ਕਤਾਰ ਲੱਗੀ ਹੋਈ ਹੈ, ਜਦ ਕਿ ਸਾਹਮਣੇ ਵਾਲਾ ਪਹਾੜ ਅਚਾਨਕ ਹੇਠਾਂ ਡਿੱਗ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਸਾਰੇ ਵਾਹਨ ਥੋੜ੍ਹੇ ਪਿੱਛੇ ਸਨ ਪਰ ਜੇ ਉਹ ਥੋੜ੍ਹਾ ਅੱਗੇ ਹੁੰਦੇ ਤਾਂ ਇਸ ਮਲਬੇ ਦੀ ਲਪੇਟ ਵਿਚ ਆ ਸਕਦੇ ਸਨ ਤੇ ਹਾਦਸਾ ਇੰਨਾ ਭਿਆਨਕ ਹੋ ਸਕਦਾ ਸੀ ਕਿ ਵਾਹਨ ਅਲਕਨੰਦਾ ਨਦੀ ਵਿਚ ਜਾ ਡਿੱਗੇ।



 ਵੇਖੋ ਵੀਡੀਓ:


 






ਹਾਦਸੇ ਦਾ ਵੀਡੀਓ ਵਾਇਰਲ 


ਬਦਰੀਨਾਥ ਹਾਈਵੇ ਉੱਤੇ ਹੋਏ ਇਸ ਭਿਆਨਕ ਹਾਦਸੇ ਦਾ ਵੀਡੀਓ ਆਨਲਾਈਨ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੇ ਇਹ ਭਿਆਨਕ ਨਜ਼ਾਰਾ ਵੇਖਿਆ ਉਸ ਦਾ ਕਲੇਜਾ ਕੰਪ ਗਿਆ ਹੋਵੇਗਾ। ਇਸ ਘਟਨਾ ਦਾ ਵੀਡੀਓ ਉੱਥੇ ਮੌਜੂਦ ਕਿਸੇ ਸ਼ਰਧਾਲੂ ਨੇ ਆਪਣੇ ਮੋਬਾਈਲ ਤੋਂ ਬਣਾਇਆ ਸੀ। ਮਲਵਾ ਹਟਾਉਣ ਲਈ ਹਾਈਵੇ ਉੱਤੇ ਆਵਾਜਾਈ ਰੁਕੀ ਹੋਈ ਹੈ। ਜਾਣਕਾਰੀ ਅਨੁਸਾਰ ਇੱਥੇ ਸੈਂਕੜੇ ਸ਼ਰਧਾਲੂ ਫਸੇ ਹੋਏ ਹਨ ਜੋ ਰਾਸਤਾ ਸਾਫ ਹੋਣ ਦਾ ਇੰਤਜ਼ਾਰ ਕਰ ਰਹੇ ਹਨ। 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ