Google Play Store: ਅੱਜ ਸਵੇਰੇ 10 ਵਜੇ ਤੋਂ 1 ਵਜੇ ਦੇ ਵਿਚਕਾਰ, ਗੂਗਲ ਪਲੇ ਸਟੋਰ ਦੀ ਸੇਵਾ ਦੁਨੀਆ ਭਰ ਦੇ ਕੁਝ ਯੂਜ਼ਰਸ ਲਈ ਠੱਪ ਹੋ ਗਈ ਸੀ। ਲੋਕ ਐਪ ਆਦਿ ਨੂੰ ਅਪਡੇਟ ਜਾਂ ਡਾਊਨਲੋਡ ਕਰਨ ਦੇ ਯੋਗ ਨਹੀਂ ਸਨ। ਹਾਲਾਂਕਿ, ਹੁਣ ਸੇਵਾ ਬਹਾਲ ਕਰ ਦਿੱਤੀ ਗਈ ਹੈ। ਡਾਊਨਡਿਟੈਕਟਰ (downdetector) 'ਤੇ ਹੁਣ ਕੋਈ ਨਵੀਂ ਰਿਪੋਰਟ ਦਰਜ ਨਹੀਂ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਨੈੱਟਵਰਕ ਦੀ ਸਮੱਸਿਆ ਕਾਰਨ ਇਹ ਸਮੱਸਿਆ ਆਈ ਸੀ ਕਿਉਂਕਿ ਐਪ ਸਟੋਰ ਨੂੰ ਐਕਸੈਸ ਕਰਨ 'ਚ ਕੁਝ ਹੀ ਲੋਕਾਂ ਨੂੰ ਮੁਸ਼ਕਲ ਆ ਰਹੀ ਸੀ।

Continues below advertisement

2500 ਤੋਂ ਵੱਧ ਲੋਕਾਂ ਨੇ ਕੀਤੀ ਸੀ ਰਿਪੋਰਟ

ਐਂਡ੍ਰਾਇਡ ਫੋਨ 'ਚ ਪਾਏ ਜਾਣ ਵਾਲੇ ਐਪ ਸਟੋਰ ਯਾਨੀ ਗੂਗਲ ਪਲੇ ਸਟੋਰ ਦਾ ਸਰਵਰ ਅੱਜ ਸਵੇਰੇ ਡਾਊਨ ਹੋ ਗਿਆ ਸੀ। ਯੂਜ਼ਰਸ ਪਲੇ ਸਟੋਰ ਤੋਂ ਨਵੇਂ ਐਪਸ ਨੂੰ ਡਾਊਨਲੋਡ ਕਰਨ ਦੇ ਯੋਗ ਨਹੀਂ ਸਨ। ਇਹ ਸਮੱਸਿਆ ਦੁਨੀਆ ਭਰ ਦੇ ਵੈੱਬ ਅਤੇ ਮੋਬਾਈਲ ਯੂਜ਼ਰਸ ਨੂੰ ਹੋ ਰਹੀ ਸੀ। ਵੈੱਬਸਾਈਟ ਜਾਂ ਐਪ ਆਊਟੇਜ ਅਤੇ ਡਾਊਨ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਡਾਊਨਡਿਟੇਕਟਰ ਦੇ ਮੁਤਾਬਕ, 2500 ਤੋਂ ਵੱਧ ਲੋਕਾਂ ਨੇ ਪਲੇ ਸਟੋਰ ਦੇ ਡਾਊਨ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਕਈ ਲੋਕਾਂ ਨੂੰ ਹਾਲੇ ਵੀ ਪਲੇ ਸਟੋਰ ਖੋਲ੍ਹਣ ਵਿੱਚ ਮੁਸ਼ਕਲ ਆ ਰਹੀ ਹੈ। ਜਦਕਿ ਕੁਝ ਲੋਕਾਂ ਦਾ ਐਪ ਸਟੋਰ ਵਧੀਆ ਕੰਮ ਕਰ ਰਿਹਾ ਹੈ।

Continues below advertisement

ਇਹ ਵੀ ਪੜ੍ਹੋ: Online games ਲਈ ਸਰਕਾਰ ਨੇ ਬਣਾਇਆ ਨਵਾਂ ਨਿਯਮ, ਜੇ ਜ਼ਿਆਦਾ ਖੇਡਦੇ ਹੋ ਤਾਂ ਜ਼ਰੂਰ ਦੇਖੋ

ਹੁਣ ਹੋ ਰਹੀ ਪਰੇਸ਼ਾਨੀ ਤਾਂ ਇਹ ਕੰਮ ਕਰੋ

ਜੇਕਰ ਤੁਹਾਨੂੰ ਹਾਲੇ ਵੀ ਪਲੇ ਸਟੋਰ ਐਕਸੇਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਇੱਕ ਵਾਰ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਅਜ਼ਮਾਓ।

ਮੋਬਾਈਲ ਫੋਨ ਨੂੰ ਕੁਝ ਦੇਰ ਲਈ ਫਲਾਈਟ ਮੋਡ 'ਤੇ ਰੱਖੋ ਅਤੇ ਫਿਰ ਚਲਾਓ।

ਜੇਕਰ ਫਿਰ ਵੀ ਕੰਮ ਨਹੀਂ ਕਰ ਰਿਹਾ ਤਾਂ ਸਮਾਰਟਫੋਨ ਨੂੰ ਇਕ ਵਾਰ ਰੀਸਟਾਰਟ ਕਰੋ।

ਇਹ ਵੀ ਪੜ੍ਹੋ: Prepaid plans : ਏਅਰਟੈੱਲ ਦੇ ਇਨ੍ਹਾਂ ਪਲਾਨ ਨਾਲ ਅਸੀਮਤ 5G ਡਾਟਾ-ਕਾਲਿੰਗ ਅਤੇ OTT ਐਪਸ ਦਾ ਮਜ਼ਾ