ਗੂਗਲ ਨੇ ਹੁਣ ਸੰਗੀਤ ਪ੍ਰੇਮੀਆਂ ਲਈ ਇਕ ਨਵਾਂ ਅਤੇ ਵਿਸ਼ੇਸ਼ ਫ਼ੀਚਰ ਲਾਂਚ ਕੀਤਾ ਹੈ। ਇਸ ਫ਼ੀਚਰ ਦਾ ਨਾਮ ਹੈ 'hum to search'। ਇਸ ਵਿਸ਼ੇਸ਼ ਫ਼ੀਚਰ ਦੇ ਜ਼ਰੀਏ, ਤੁਸੀਂ ਕੋਈ ਵੀ ਗਾਣਾ ਜੋ ਤੁਹਾਡੇ ਦਿਮਾਗ 'ਚ ਚੱਲ ਰਿਹਾ ਹੈ, ਗੁਣਗੁਣਾ, ਗਾ ਕੇ ਜਾਂ ਸਿਟੀ ਵਜਾ ਕੇ ਗੂਗਲ ਨੂੰ ਦਸ ਸਕਦੇ ਹੋ। ਅਤੇ ਫਿਰ ਗੂਗਲ ਮਸ਼ੀਨ ਲਰਨਿੰਗ ਦੁਆਰਾ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰੇਗਾ। ਜੇ ਖੋਜ ਨਤੀਜਾ ਸਹੀ ਨਿਕਲੇਗਾ ਤਾਂ ਤੁਸੀਂ ਇਸ ਨੂੰ ਟੈਪ ਕਰ ਪੂਰਾ ਗਾਣਾ ਸੁਣ ਸਕਦੇ ਹੋ। ਇਹ ਨਵਾਂ ਫ਼ੀਚਰ ਸ਼ੁੱਕਰਵਾਰ ਨੂੰ ਗੂਗਲ ਵਲੋਂ ਲਾਗੂ ਕੀਤਾ ਗਿਆ ਹੈ। ਜਾਣੋ ਇਹ ਕਿਵੇਂ ਕੰਮ ਕਰੇਗਾ।
ਇਸ ਲੇਟੈਸਟ ਫ਼ੀਚਰ ਦੀ ਵਰਤੋਂ ਕਰਨ ਲਈ, ਤੁਹਾਨੂੰ ਗੂਗਲ ਸਰਚ ਇੰਜਨ 'ਤੇ 'What’s the song' ਲਿਖਣਾ ਪਏਗਾ, ਨਹੀਂ ਤਾਂ ਤੁਹਾਨੂੰ ਨਵੇਂ ਸ਼ਾਮਲ ਕੀਤੇ ਗਏ ਗਾਣੇ ਦੇ ਬਟਨ 'ਤੇ ਟੈਪ ਕਰਨਾ ਪਏਗਾ। ਹੁਣ ਤੁਹਾਨੂੰ ਸਿਰਫ ਗਾਣੇ ਨੂੰ ਗੁਣਗੁਣਾਉਣਾ ਹੈ। ਗੂਗਲ ਤੁਹਾਨੂੰ ਆਪਣੇ ਵਲੋਂ ਮੈਚ ਗਾਣਾ ਦੱਸੇਗਾ, ਜਿਸ 'ਤੇ ਟੈਪ ਕਰਕੇ ਤੁਸੀਂ ਇਸ ਨੂੰ ਸੁਣੋਗੇ। ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਭੁੱਲ ਗਏ ਗਾਣੇ ਨੂੰ ਗੁਣਗੁਣਾ ਕੇ ਜਾਂ ਸੀਟੀ ਮਾਰ ਕੇ ਇਸ ਨੂੰ ਦੱਸ ਸਕਦੇ ਹੋ। ਗੂਗਲ ਤੁਹਾਨੂੰ ਤੁਰੰਤ ਉਸ ਗਾਣੇ ਨੂੰ ਲਿਰਿਕਸ ਨਾਲ ਦੱਸ ਦੇਵੇਗਾ।
ਗੂਗਲ ਨੇ ਆਪਣੇ ਬਲਾੱਗ ਵਿੱਚ ਕਿਹਾ ਹੈ ਕਿ ਨਵਾਂ 'hum to search' ਮਸ਼ੀਨ ਲਰਨਿੰਗ ਟੂਲਜ਼ ਦੀ ਮਦਦ ਨਾਲ ਕੰਮ ਕਰਦਾ ਹੈ। ਇਹ ਗਾਣੇ ਦੀ ਧੁਨ ਨੂੰ ਦਰਸਾਉਂਦੀ ਆਡੀਓ ਨੂੰ ਇੱਕ ਨੰਬਰ ਬੇਜ਼ਡ ਸਿਕੁਐਂਸ ਵਿੱਚ ਬਦਲ ਦਿੰਦਾ ਹੈ। ਇਹ ਵੀ ਕਿਹਾ ਕਿ ਇਹ ਮਸ਼ੀਨ ਲਰਨਿੰਗ ਮਾੱਡਲਾਂ ਬਹੁਤ ਸਾਰੇ ਸੋਰਸਿਜ਼ ਤੋਂ ਟਰੇਨ ਕੀਤਾ ਜਾਂਦਾ ਹੈ ਤਾਂ ਕਿ ਇਹ ਵਧੇਰੇ ਬਿਹਤਰ ਢੰਗ ਨਾਲ ਕੰਮ ਕਰ ਸਕੇ।