ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ WhatsApp ਦੀ ਨਵੀਂ ਪ੍ਰਾਈਵੈਸੀ ਪਾਲਿਸੀ ਦੇ ਐਲਾਨ ਮਗਰੋਂ ਇਸ ਦੇ ਯੂਜ਼ਰ ਨੇ ਹੋਰਨਾਂ ਐਪਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਹੁਣ ਇੱਕ ਹੋਰ ਐਪ ਦਾ ਨਾਂ ਇਸ ਲਿਸਟ 'ਚ ਸ਼ਾਮਲ ਹੋ ਰਿਹਾ ਹੈ। ਜੀ ਹਾਂ, ਖ਼ਬਰ ਹੈ ਕਿ ਭਾਰਤ ਸਰਕਾਰ ਇੱਕ ਮੇਡ ਇਨ ਇੰਡੀਆ ਐਪ Sandes ਲੈ ਕੇ ਆ ਰਹੀ ਹੈ। ਇਹ ਐਪ ਡੈਵਲੇਪ ਕਰ ਦਿੱਤੀ ਗਈ ਹੈ ਤੇ ਇਸ ਸਮੇਂ ਟੈਸਟਿੰਗ ਮੋਡ 'ਚ ਹੈ ਜਿਸ ਦੀ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਐਪਲੀਕੇਸ਼ਨ ਨੂੰ ਹਰ ਕਿਸੇ ਲਈ ਰੋਲ ਆਉਟ ਕੀਤਾ ਜਾਏਗਾ।


ਉਧਰ ਵ੍ਹੱਟਸਐਪ ਦੀ ਨਵੀਂ ਨਵੀਂ ਪ੍ਰਾਈਵੈਸੀ ਪਾਲਿਸੀ ਦੇ ਐਲਾਨ ਤੋਂ ਬਾਅਦ ਉਪਯੋਗਕਰਤਾਵਾਂ ਦੇ ਮੈਸੇਜਿੰਗ ਐਪਸ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਉੱਠ ਰਹੇ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਐਪ ਪੇਸ਼ ਕੀਤੀ ਗਈ ਹੈ। ਪ੍ਰਾਈਵੇਸੀ ਦੇ ਮੱਦੇਨਜ਼ਰ ਇਸ ਐਪ ਵਿੱਚ Sign-in ਕਰਨ ਲਈ ਓਟੀਪੀ ਦੀ ਵਰਤੋਂ ਕੀਤੀ ਗਈ ਹੈ। ਇਸ ਐਪ ਨੂੰ Government instant messaging system ਨਾਂ ਦਿੱਤਾ ਗਿਆ ਹੈ।


ਦੱਸ ਦਈਏ ਕਿ ਸੈਂਡਸ ਐਪ ਵਿੱਚ ਚੈਟਿੰਗ ਦੇ ਨਾਲ ਵਾਇਸ ਕਾਲਿੰਗ ਫੀਚਰ ਵੀ ਦਿੱਤਾ ਗਿਆ ਹੈ। ਇਸ ਵਿੱਚ ਯੂਜ਼ਰ ਨੂੰ ਸਾਈਨ ਇਨ ਕਰਨ ਲਈ ਤਿੰਨ ਆਪਸ਼ਨ ਹਾਸਲ ਹੋਣਗੇ। ਤੁਸੀਂ ਸਾਈਨ ਇਨ ਸੈਂਡਸ ਐਲਡੀਏਪੀ, ਸਾਈਨ ਇਨ ਸੈਂਡਸ ਓਟੀਪੀ ਤੇ ਸੈਂਡਸ ਵੈੱਬ ਰਾਹੀਂ ਸਾਈਨ-ਇਨ ਕਰ ਸਕਦੇ ਹੋ। ਉਪਭੋਗਤਾ ਇਨ੍ਹਾਂ ਚੋਂ ਕਿਸੇ ਵੀ ਵਿਕਲਪ ਦੀ ਚੋਣ ਕਰਕੇ ਓਟੀਪੀ ਹਾਸਲ ਕਰ ਸਕਦੇ ਹਨ।


ਇਹ ਵੀ ਪੜ੍ਹੋ: 'Bitcoin' ਨਿਵੇਸ਼ਕਾਂ ਦੀਆਂ ਵਧ ਸਕਦੀਆਂ ਮੁਸ਼ਕਲਾਂ, ਸਰਕਾਰ ਭਾਰਤ 'ਚ ਕਰ ਸਕਦੀ ਬੈਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904