ਨਵੀਂ ਦਿੱਲੀ: ਟੇਸਲਾ ਵੱਲੋਂ ਬਿੱਟਕੁਆਇਨ 'ਚ ਨਿਵੇਸ਼ ਦੀ ਗੱਲ ਨਾਲ ਇੰਟਰਨੈਸ਼ਨਲ ਮਾਰਕਿਟ 'ਚ ਇਸ ਦੀ ਕੀਮਤ 44 ਹਜ਼ਾਰ ਡਾਲਰ ਤੋਂ ਵੱਧ ਹੋ ਗਈ ਪਰ ਭਾਰਤ 'ਚ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਵਾਲੇ ਇਸ ਰੈਲੀ 'ਚ ਸ਼ਾਮਲ ਹੋਣ ਤੋਂ ਘਬਰਾ ਰਹੇ ਹਨ। ਇਸ ਦਾ ਕਾਰਨ ਹੈ ਕਿ ਨਿਵੇਸ਼ਕਾਂ ਨੂੰ ਡਰ ਹੈ ਕਿ ਸਰਕਾਰ ਬਿੱਟਕੁਆਈਨ ਵਰਗੀ ਕ੍ਰਿਪਟੋਕਰੰਸੀ 'ਤੇ ਬੈਨ ਲਾ ਸਕਦੀ ਹੈ।

ਇਸ ਦੇ ਨਾਲ ਹੀ ਭਾਰਤ 'ਚ ਉਨ੍ਹਾਂ ਨਿਵੇਸ਼ਕਾਂ ਨੇ ਕਾਨੂੰਨੀ ਮਦਦ ਵੱਲ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਕ੍ਰਿਪਟੋਕਰੰਸੀ ਖਰੀਦੀ ਹੈ। ਇੱਕ ਅੰਦਾਜ਼ੇ ਮੁਤਾਬਕ ਦੇਸ਼ 'ਚ ਡੇਢ ਤੋਂ ਦੋ ਕਰੋੜ ਡਾਲਰ ਦੀ ਕ੍ਰਿਪਟੋਕਰੰਸੀ ਖਰੀਦੀ ਗਈ ਹੈ।

ਇਸ ਤੋਂ ਪਹਿਲਾਂ ਭਾਰਤ ਵਿੱਚ ਆਰਬੀਆਈ ਨੇ ਬਿੱਟਕੁਆਈਨ ਵਪਾਰ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਪਿਛਲੇ ਸਾਲ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਆਰਬੀਆਈ ਵੱਲੋਂ ਉਸ ਬੈਨ ਤੋਂ ਰੋਕ ਹੱਟਾ ਦਿੱਤੀ ਸੀ ਜਿਸ 'ਚ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਕ੍ਰਿਪਟੋਕਰੰਸੀ ਲਈ ਬੈਂਕਿੰਗ ਸਹੂਲਤਾਂ ਮੁਹੱਈਆ ਕਰਾਉਣ 'ਤੇ ਰੋਕ ਦਿੱਤਾ ਸੀ।

ਦੱਸ ਦਈਏ ਕਿ ਭਾਰਤੀ ਐਕਸਚੇਂਜਾਂ ਵਿੱਚ ਕਈ ਕਿਸਮਾਂ ਦੇ ਕ੍ਰਿਪਟੋਕਰੰਸੀ ਉਪਲਬਧ ਹਨ। ਇਨ੍ਹਾਂ ਵਿੱਚ ਬਿਟਕੁਆਇਨ ਤੋਂ ਇਲਾਵਾ ਰਿਪਲ, ਈਥਰਿਅਮ, ਲਿਟਕਿਨ, ਬਿਟਕੁਆਈਨ ਕੈਸ਼ ਤੇ ਮੋਨੇਰੋ ਵਰਗੀਆਂ ਕਰੰਸੀਆਂ ਸ਼ਾਮਲ ਹਨ। ਭਾਰਤੀ ਐਕਸਚੇਂਜਾਂ 'ਚ ਤਿੰਨ ਕਿਸਮਾਂ ਦੇ ਬਿੱਟਕਆਇਨਸ ਉਪਲਬਧ ਹਨ। ਇਨ੍ਹਾਂ ਵਿੱਚ ਬਿਆਕੁਆਇਨ, ਸਥਾਨਕ ਬਿਟਕਿਆਇਨ ਤੇ ਯੂਨਿਕੁਆਇਨ ਸ਼ਾਮਲ ਹਨ।

ਇਹ ਵੀ ਪੜ੍ਹੋ: ਏਅਰ ਕ੍ਰਾਫਟ 'ਵਿਰਾਟ' ਨੂੰ ਤਬਾਹ ਕਰਨ 'ਤੇ ਸੁਪਰੀਮ ਕੋਰਟ ਨੇ ਲਾਈ ਰੋਕ, 2007 'ਚ ਹੋਇਆ ਸੀ ਰਿਟਾਇਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904