ਨਵੀਂ ਦਿੱਲੀ: ਯੂਜ਼ਰਸ ਨੂੰ ਐਪਲ ਦੇ ਸਸਤੇ ਆਈਫੋਨ ਲਈ ਹੋਰ ਇੰਤਜ਼ਾਰ ਕਰਨਾ ਪਏਗਾ। ਆਈਫੋਨ 12 ਸੀਰੀਜ਼ ਇਸ ਮਹੀਨੇ ਸ਼ੁਰੂ ਹੋਣ ਦੀ ਉਮੀਦ ਹੈ। ਹਾਲਾਂਕਿ, ਐਪਲ ਵੱਲੋਂ ਆਈਫੋਨ 12 ਸੀਰੀਜ਼ ਦੀ ਲਾਂਚ ਦੀ ਤਰੀਕ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਪਰ ਆਈਫੋਨ 12 ਦੇ ਬਹੁਤ ਸਾਰੇ ਮਾਡਲਾਂ ਦੀ ਮੌਜੂਦਗੀ ਨੂੰ ਆਨਲਾਈਨ ਸਰਫੇਸ 'ਤੇ ਦੇਖਿਆ ਜਾ ਸਕਦਾ ਹੈ, ਜੋ ਇਸ ਮਹੀਨੇ ਆਈਫੋਨ 12 ਸੀਰੀਜ਼ ਦੀ ਸ਼ੁਰੂਆਤ ਕਰਨ ਦਾ ਦਾਅਵਾ ਕਰ ਰਹੇ ਹਨ।
ਆਈਫੋਨ 12 ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ, ਡਿਸਪਲੇਅ ਐਨਾਲਿਸਟ ਰੋਸ ਯੰਗ( Ross Young) ਨੇ ਟਵਿੱਟਰ 'ਤੇ ਆਈਫੋਨ 13 ਦੀ ਸੀਰੀਜ਼ ਬਾਰੇ ਕੁਝ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਆਈਫੋਨ ਐਸਈ ਦਾ ਨਵਾਂ ਮਾਡਲ ਸਾਲ 2022 ਤੋਂ ਪਹਿਲਾਂ ਨਹੀਂ ਆਵੇਗਾ। ਇਹ ਦਾਅਵਾ  Mizuho ਸਕਿਓਰਟੀਜ਼ ਦੀ ਜਾਣਕਾਰੀ 'ਤੇ ਅਧਾਰਤ ਹੈ।  Mizuho ਸਕਿਓਰਟੀਜ਼ ਨੇ ਕਿਹਾ ਕਿ ਆਈਫੋਨ ਐਸਈ ਦੇ ਨਵੇਂ ਮਾਡਲ ਦਾ ਇੰਤਜ਼ਾਰ 2021 ਤਕ ਕਰਨਾ ਪਵੇਗਾ। ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਆਈਫੋਨ 13 ਦੇ ਸਾਰੇ ਮਾਡਲਾਂ ਵਿੱਚ ਇੰਟੀਗਰੇਟਡ ਟੱਚ ਦਿੱਤਾ ਜਾਵੇਗਾ।
ਲੀਕ ਹੋਈ ਰਿਪੋਰਟ ਅਨੁਸਾਰ ਆਈਫੋਨ ਐਸਈ ਦਾ ਅਗਲਾ ਮਾਡਲ 6.1 ਇੰਚ ਦਾ ਐਲਸੀਡੀ ਸਕਰੀਨ ਸਾਈਜ਼ ਅਤੇ ਡਿਊਲ ਕੈਮਰਾ ਦੇ ਨਾਲ ਆਵੇਗਾ। ਮੌਜੂਦਾ ਜਨਰੇਸ਼ਨ ਆਈਫੋਨ ਐਸਈ ਵਿੱਚ ਪਹਿਲਾਂ ਦੀ ਤਰ੍ਹਾਂ ਹੋਮ ਬਟਨ ਹੋਏਗਾ। ਉਹੀ ਟਚ ਆਈਡੀ ਦੀ ਬਜਾਏ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ। ਆਈਫੋਨ 13 ਮਾੱਡਲ 'ਚ ਸਭ ਤੋਂ ਵੱਡੀ ਤਬਦੀਲੀ ਨੂੰ ਪ੍ਰੋਮੋਸ਼ਨ ਦੇ ਰੂਪ 'ਚ ਦੇਖਿਆ ਜਾ ਸਕਦਾ ਹੈ, ਜੋ ਵੇਰੀਏਬਲ ਰਿਫਰੈਸ਼ ਰੇਟ ਦੇ ਨਾਲ ਆਵੇਗਾ।
ਲੀਕ ਹੋਈ ਰਿਪੋਰਟ ਅਨੁਸਾਰ ਆਈਫੋਨ 13 ਪ੍ਰੋ ਮੈਕਸ, ਆਈਫੋਨ 13 ਪ੍ਰੋ, ਆਈਫੋਨ 13 ਮਾੱਡਲਾਂ ਨੂੰ ਆਈਫੋਨ 13 ਲਾਈਨਅਪ ਵਿੱਚ 6.1 ਇੰਚ ਦੀ ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਆਈਫੋਨ 13 ਮਿਨੀ ਸਮਾਰਟਫੋਨ 5.4 ਇੰਚ ਡਿਸਪਲੇਅ ਸਾਈਜ਼ 'ਚ ਆਵੇਗਾ। ਆਈਫੋਨ 13 ਪ੍ਰੋ 'ਚ 120Hz ਪ੍ਰੋਮੋਸ਼ਨ ਡਿਸਪਲੇਅ ਮਿਲੇਗਾ, ਜੋ ਵੇਰੀਏਬਲ ਰਿਫਰੈਸ਼ ਰੈਡ ਨੂੰ ਸਪੋਰਟ ਕਰੇਗੀ। ਹਾਲਾਂਕਿ ਫਿਲਹਾਲ ਫੋਨ ਦੀ ਬੈਟਰੀ ਅਤੇ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।