ਨਵੀਂ ਦਿੱਲੀ: ਜਿਵੇਂ ਮੋਬਾਈਲ ਸਾਨੂੰ ਸਹੂਲਤਾਂ ਦੇ ਰਿਹਾ ਹੈ, ਉਸੇ ਤਰ੍ਹਾਂ ਇਹ ਸਾਡੇ ਲਈ ਜ਼ੋਖ਼ਮ ਵੀ ਪੈਦਾ ਕਰ ਰਿਹਾ ਹੈ। ਹਾਲਾਂਕਿ ਸਾਵਧਾਨੀ ਨਾਲ ਵਰਤੋਂ ਕਰਨ 'ਤੇ ਇਹ ਸਾਨੂੰ ਕੋਈ ਜ਼ੋਖਮ ਨਹੀਂ ਦਿੰਦਾ, ਪਰ ਬੇਹਿਸਾਬੀ ਅਤੇ ਬੇਲਗਾਮ ਵਰਤੋਂ ਸਾਨੂੰ ਮੌਤ ਦੇ ਮੂੰਹ 'ਚ ਧੱਕ ਦਿੰਦੀ ਹੈ। ਦੁਨੀਆਂ 'ਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ 'ਚ ਸੜਕ 'ਤੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਯੂਜਰ ਆਪਣੀ ਜਾਨ ਗੁਆ ਬੈਠੇ ਹਨ। ਲੋਕ ਕੰਨ 'ਚ ਈਅਰਫੋਨ ਲਗਾ ਕੇ ਸੜਕ 'ਤੇ ਤੁਰਦੇ ਹਨ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਇਸ ਖਤਰੇ ਨੂੰ ਵੇਖਦਿਆਂ ਗੂਗਲ ਨੇ ਇਕ ਵਿਸ਼ੇਸ਼ ਫੀਚਰ ਲਾਂਚ ਕੀਤਾ ਹੈ, ਜੋ ਸੜਕ 'ਤੇ ਮੋਬਾਈਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਜਾਂ ਚਿਤਾਵਨੀ ਦੇਵੇਗੀ। ਸੁਚੇਤ ਰਹਿਣ ਲਈ ਕਰੇਗਾ ਅਲਰਟਗੂਗਲ ਨੇ ਇਸ ਸ਼ਾਨਦਾਰ ਫੀਚਰ ਦਾ ਨਾਮ Heads up ਰੱਖਿਆ ਹੈ। ਗੂਗਲ ਦੇ ਡਿਜ਼ੀਟਲ ਵੈਲਬੀਇੰਗ ਐਪ 'ਚ ਇਹ ਫੀਚਰ ਉਪਲੱਬਧ ਹੋਵੇਗਾ। ਜਦੋਂ ਇਹ ਐਪ ਮੋਬਾਈਲ 'ਚ ਐਕਟਿਵੇਟ ਹੋ ਜਾਵੇਗਾ ਤਾਂ ਇਹ ਮੋਬਾਈਲ ਯੂਜਰ ਨੂੰ ਅਲਰਟ ਕਰੇਗਾ। ਕੁਝ ਚੋਣਵੇਂ ਅਲਰਟ ਇਸ ਤਰ੍ਹਾਂ ਹੋਣਗੇ - ਬੀ ਕੇਅਰਫੁਲ, ਲੁਕ ਅਹੈਡ, ਸਟੇ ਫੋਕਸਡ, ਲੁਕ-ਅਪ, ਸਟੇ ਅਲਰਟ, ਵਾਚ ਆਊਟ ਐਂਡ ਵਾਚ ਯੋਰ ਸਟੈਪ ਆਦਿ। ਮਤਲਬ ਜਿਵੇਂ ਹੀ ਐਪ ਨੂੰ ਕੋਈ ਖਤਰਾ ਨਜ਼ਰ ਆਵੇਗਾ ਤਾਂ ਯੂਜਰ ਨੂੰ ਸੁਚੇਤ ਕਰੇਗਾ ਕਿ ਅਜਿਹਾ ਨਾ ਕਰੋ ਅਤੇ ਸਾਵਧਾਨ ਹੋ ਜਾਓ। ਜਦੋਂ ਵੀ ਤੁਸੀਂ ਸੜਕ 'ਤੇ ਮੋਬਾਈਲ ਦੀ ਵਰਤੋਂ ਕਰੋਗੇ ਤਾਂ ਇਹ ਕਰੇਗਾ ਰੁੱਕ ਜਾਓ, ਅਜਿਹਾ ਨਾ ਕਰੋ। ਫਿਲਹਾਲ ਬੀਟਾ ਵਰਜ਼ਨ 'ਤੇ ਉਪਲੱਬਧਹੈਡਜ਼ ਅਪ ਫੀਚਰ ਨੂੰ ਡਿਜ਼ੀਟਲ ਵੈਲਬੀਇੰਗ ਤੋਂ ਮੋਬਾਈਲ 'ਚ ਮੈਨੁਅਲੀ ਐਕਟਿਵੇਟ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਇਹ ਲੋਕੇਸ਼ਨ ਪਰਮਿਸ਼ਨ ਮੰਗੇਗਾ ਜਦੋਂ ਇਸ ਨੂੰ ਪਰਮਿਸ਼ਨ ਮਿਲ ਜਾਵੇਗੀ ਤਾਂ ਇਹ ਫਿਜ਼ੀਕਲੀ ਐਕਟਿਵ ਹੋ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਮੋਬਾਈਲ ਯੂਜਰ ਸੜਕ 'ਤੇ ਮੁਸੀਬਤ 'ਚ ਹੋਵੇਗਾ ਤਾਂ ਮੋਬਾਈਲ ਦਾ ਇਹ ਫੀਚਰ ਉਸ ਨੂੰ ਤੁਰੰਤ ਚੇਤਾਵਨੀ ਦੇਵੇਗਾ। ਗੂਗਲ ਨੇ ਇਸ ਨੂੰ ਐਪ ਦੇ ਬੀਟਾ ਵਰਜ਼ਨ 'ਚ ਪੇਸ਼ ਕੀਤਾ ਹੈ। ਇਹ ਫਿਲਹਾਲ ਡਿਜ਼ੀਟਲ ਵੈਲਬੀਇੰਗ v1.0.3.64375698 aND 'ਤੇ ਉਪਲੱਬਧ ਹੈ, ਜੋ Pixel 4a ਅਤੇ Pixel-5 ਡਿਵਾਈਸਾਂ 'ਤੇ ਦੇਖੀ ਜਾ ਸਕਦੀ ਹੈ। ਇਹ ਫੀਚਰ ਜਲਦੀ ਹੀ ਐਂਡਰਾਇਡ ਡਿਵਾਈਸਿਸ 'ਤੇ ਆਵੇਗਾ।

 

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ