ਹੁਣ ਪੱਖਾ ਤੇਜ਼ ਜਾਂ ਹੌਲੀ ਕਰਨ ਲਈ ਚੁੱਕੋ ਮੋਬਾਈਲ, ਐਪ ਨਾਲ ਕੰਟਰੋਲ ਹੋਣਗੇ ਪੱਖੇ
ਆਟੋਮੈਟ ਸਮਾਰਟ ਐਪ ਵਿੱਚ ਮਹਿਮਾਨ ਬਾਰੇ ਦੱਸਣ ਦੀ ਸੁਵਿਧਾ ਵੀ ਹੈ। ਇਸ ਤਰ੍ਹਾਂ ਤੁਹਾਡੇ ਘਰ ਆਉਣ ਵਾਲੇ ਮਹਿਮਾਨ ਆਪਣੇ ਸਮਾਰਟਫ਼ੋਨ ਤੋਂ ਪੱਖਾ ਕੰਟਰੋਲ ਕਰ ਸਕਦੇ ਹਨ।
ਪੱਖੇ ਵਿੱਚ ਕਾਮਨ ਵਾਈਫਾਈ ਮੈਸ਼ ਇੰਟਰਫੇਸ ਦੀ ਥਾਂ ਇਸ ਵਿੱਚ ਬਲੂਟੁੱਥ ਮੈਸ਼ ਦੀ ਵਰਤੋਂ ਕੀਤੀ ਗਈ ਹੈ। ਇਸ ਨਾਲ ਇੱਕ ਸਮੇਂ 200 ਸਮੇਂ ਡਿਵਾਈਸ ਜੋੜੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਇਹ ਸਮਾਰਟ ਫੈਨ ਟਰਬੋ ਮੋਡ ਨਾਲ ਆਉਂਦਾ ਹੈ, ਜਿਸ ਦੇ ਚਾਲੂ ਕਰਦਿਆਂ ਹੀ ਪੱਖਾ ਆਪਣੀ ਟਾਪ ਸਪੀਡ ਨਾਲੋਂ ਵੀ 10 ਗੁਣਾ ਤੇਜ਼ ਹੋ ਜਾਂਦਾ ਹੈ।
ਆਟੋ ਮੋਡ ਦੇ ਨਾਲ ਬਰੀਜ਼ ਮੋਡ ਵੀ ਮਿਲਦਾ ਹੈ, ਜੋ ਫੈਨ ਸਪੀਡ ਨੂੰ ਆਟੋਮੈਟਿਕ ਤਰੀਕੇ ਨਾਲ ਬਦਲਦਾ ਰਹਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਮੋਡ ਨਾਲ ਕੁਦਰਤੀ ਹਵਾ ਦਾ ਆਨੰਦ ਮਿਲੇਗਾ।
ਪੱਖਿਆਂ ਦਾ ਖ਼ਾਸ ਪੱਖ ਇਹ ਹੈ ਕਿ ਇਸ ਨਾਲ ਰਫ਼ਤਾਰ ਦੇ ਪੰਜ ਦਰਜੇ ਨਹੀਂ ਬਲਕਿ ਮੋਬਾਈਲ ਐਪ ਰਾਹੀਂ ਇਸ ਨੂੰ ਕੰਟਰੋਲ ਕੀਤਾ ਜਾ ਸਕੇਗਾ। ਇਸ ਵਿੱਚ ਸਲਾਈਡਰ ਮਿਲੇਗਾ, ਜਿਸ ਨਾਲ ਰਫ਼ਤਾਰ ਕਾਬੂ ਕਰਨ ਵਿੱਚ ਵਧੇਰੇ ਆਸਾਨੀ ਹੋਵੇਗੀ। ਇੰਨਾ ਹੀ ਨਹੀਂ ਕੰਪਨੀ ਨੇ ਇਸ ਵਿੱਚ ਆਟੋ ਮੋਡ ਵੀ ਦਿੱਤਾ ਹੈ, ਜੋ ਕਮਰੇ ਦੇ ਤਾਪਮਾਨ ਦੇ ਹਿਸਾਬ ਨਾਲ ਪੱਖੇ ਦੀ ਰਫ਼ਤਾਰ ਤੈਅ ਕਰਦਾ ਹੈ।
20 ਮਾਰਚ ਤੋਂ ਇਹ ਪੱਖੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵਿਕਣ ਲੱਗਣਗੇ, ਜਦਕਿ ਈ-ਕਾਮਰਸ ਵੈੱਬਸਾਈਟਸ 'ਤੇ ਇਹ ਪੱਖੇ ਦੋ ਅਪ੍ਰੈਲ ਤੋਂ ਵਿਕਣੇ ਸ਼ੁਰੂ ਹੋਣਗੇ। ਇਸ ਤੋਂ ਇਲਾਵਾ ਕੰਪਨੀ ਨੇ 250 ਸ਼ਹਿਰਾਂ ਵਿੱਚ 1,000 ਤੋਂ ਵੱਧ ਸਟੋਰ ਖੋਲ੍ਹੇ ਹਨ।
ਕੰਪਨੀ ਨੇ ਇਸ ਨਾਲ ਸਮਾਰਟ ਰੈਡੀ ਪੱਖਾ ਵੀ ਜਾਰੀ ਕੀਤਾ ਹੈ, ਜਿਸ ਦੀ ਕੀਮਤ 2,999 ਰੁਪਏ ਹੈ। ਇਸ 'ਤੇ 1,000 ਰੁਪਏ ਖਰਚ ਕੇ ਸਮਾਰਟ ਵਿੱਚ ਬਦਲਿਆ ਜਾ ਸਕਿਆ ਹੈ।
ਹੋਮ ਸਾਲਿਊਸ਼ਨ ਬਰਾਂਡ ਓਟੋਮੈਟ ਨੇ ਭਾਰਤ ਵਿੱਚ ਆਪਣਾ ਸਮਾਰਟ ਫੈਨ ਉਤਾਰ ਦਿੱਤਾ ਹੈ। 3,999 ਰੁਪਏ ਦੀ ਕੀਮਤ ਵਾਲੇ ਇਸ ਪੱਖੇ ਨੂੰ ਮੋਬਾਈਲ ਐਪ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ।