ਨਵੀਂ ਦਿੱਲੀ: ਦੇਸ਼ ‘ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਟੋਮੈਟਿਕ ਸਕੂਟਰ ਐਕਟਿਵਾ ਦਾ ਜਲਦੀ ਹੀ ਨਵਾਂ ਅਵਤਾਰ ਲੌਂਚ ਹੋਣ ਜਾ ਰਿਹਾ ਹੈ। ਹੌਂਡਾ ਇਸ ਐਡੀਸ਼ਨ ਨੂੰ ਦੋ ਲਿਮਿਟਡ ਕਲਰਸ ਸਕੀਮ ‘ਚ ਲੌਂਚ ਕਰਨ ਦੀ ਸੋਚ ਰਹੀ ਹੈ। ਇਹ ਸਕੂਟਰ ਐਸਟੀਡੀ ਅਤੇ ਡੀਐਲੈਕਸ ਵੈਰੀਐਂਟ ‘ਚ ਪੇਸ਼ ਹੋਵੇਗੀ। ਦੋਵੇਂ ਹੀ ਵੈਰੀਐਂਟ ਲਿਮੀਟਡ ਐਡੀਸ਼ਨ ‘ਚ ਪੇਸ਼ ਹੋਣਗੇ। ਕੰਪਨੀ ਇਸ ਦੀ ਕੀਮਤ 400 ਰੁਪਏ ਵਧਾਵੇਗੀ।
ਫ਼ਿਲਹਾਲ ਸਾਹਮਣੇ ਆਇਆਂ ਰਿਪੋਰਟਾਂ ‘ਚ ਨਵੇਂ ਐਕਟਿਵਾ 5ਜੀ ਐਸਟੀਡੀ ਮਿਲੀਟਡ ਦੀ ਕੀਮਤ 55,032 ਰੁਪਏ ਅਤੇ ਡੀਐਲਐਕਸ ਦੀ ਕੀਮਤ 56,897 ਰੁਪਏ ਰੱਖੀ ਗਈ ਹੈ। ਡੀਲਰਸ ਨੇ ਇਸ ਸਕੂਟਰ ਦੀ ਬੁਕਿੰਗ ਕਰਨੀ ਸ਼ੁਰੂ ਵੀ ਕਰ ਦਿੱਤੀ ਹੈ । ਜਿਸ ਦੀ ਡਿਲੀਵਰੀ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ।
ਨਵੀਂ ਐਕਟਿਵਾ ਨੂੰ ਡਿਊਲ ਟੋਨ ਕਲਰ ਦਿੱਤਾ ਗਿਆ ਹੈ। ਇਹ ਸਿਲਵਰ ਅਤੇ ਬਲੈਕ ਸਕੀਮ ਨਾਲ ਪਰਲ ਵ੍ਹਾਈਟ ਅਤੇ ਗੋਲਡ ਸਕੀਮ ਕਰਨ ‘ਚ ਪੇਸ਼ ਹੋਵੇਗਾ। ਐਕਟਿਵਾ 5ਜੀ ‘ਚ ਕੰਪਨੀ ਪੁਰਾਣਾ 109.1 ਸੀਸੀ ਦਾ ਇੰਜਣ ਦਵੇਗੀ। ਇਹ ਇੰਜਨ 8 ਹਾਰਸਪਾਵਰ ਦੀ ਤਾਕਤ ਅਤੇ 9 ਐਨਐਮ ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਮੁਤਾਬਕ ਨਵੇਂ ਐਕਟਿਵਾ ਵਿੱਚ ਬੀਐਸ6 ਨਾਰਮ ਦੇ ਹਿਸਾਬ ਨਾਲ ਇੰਜਣ ਦਿੱਤਾ ਜਾਵੇਗਾ।