ਓਟਾਵਾ: ਕੈਨੇਡਾ ਸਰਕਾਰ ਨੇ ਪ੍ਰਵਾਸ ਦੇ ਖੇਤਰ ਵਿੱਚ ਲੋਕਾਂ ਨੂੰ ਥੋਖਾਧੜੀ ਤੋਂ ਬਚਾਉਣ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਧੋਖੇਬਾਜ਼ ਏਜੰਟਾਂ ਅਤੇ ਫ਼ਰੇਬੀ ਇੰਮੀਗ੍ਰੇਸ਼ਨ ਵਕੀਲਾਂ ਤੋਂ ਬੱਚਣ ਲਈ ਇੰਮੀਗ੍ਰੇਸ਼ਨ ਕਾਲਜ਼ ਸ਼ੁਰੂ ਕਰਨ ਫੈਸਲਾ ਲਿਆ।
ਇਹ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ, ਰਿਫ਼ਿਊਜੀਆਂ, ਸ਼ਰਨਾਰਥੀਆਂ, ਪਨਾਹਗਰਾਂ ਅਤੇ ਕੈਨੇਡਾ ਵਿੱਚ ਆਉਣ ਵਾਲੇ ਪ੍ਰਵਾਸੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਹਨ। ਮੰਤਰੀ ਹੁਸੈਨ ਨੇ ਕਿਹਾ ਕਿ 2019 ਦੇ ਬੱਜਟ ਵਿਚ 5 ਸਾਲਾਂ ਲਈ 51.9 ਮਿਲੀਅਨ ਡਾਲਰ ਇਸ ਪ੍ਰਾਜੈਕਟ ਲਈ ਰੱਖੇ ਹਨ ਜੋ ਕਿ ਹਰ ਸਾਲ 10.1 ਮਿਲੀਅਨ ਡਾਲਰ ਦੇ ਹਿਸਾਬ ਨਾਲ ਖਰਚ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਕਾਲਜ ਇੰਮੀਗ੍ਰੇਸ਼ਨ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨਗੇ। ਨਾਲ ਹੀ ਪੂਰੇ ਕੈਨੇਡਾ ਵਿੱਚ ਏਜੰਟਾਂ 'ਤੇ ਤਿੱਖੀ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਪ੍ਰਵਾਸੀਆਂ ਦਾ ਦੇਸ਼ ਹੈ ਪਿਛਲੇ ਲੰਬੇ ਸਮੇ ਤੋਂ ਧੋਖੇਬਾਜ਼ ਏਜੇਂਟਾਂ ਦੀਆਂ ਸ਼ਕਾਇਤਾਂ ਅਤੇ ਇੰਮੀਗ੍ਰੇਸ਼ਨ ਨਾਲ ਜੁੜੀਆਂ ਮੁਸ਼ਕਿਲਾਂ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ, ਇਸ ਨੂੰ ਮੁੱਖ ਰੱਖ ਦੀਆਂ ਉਨ੍ਹਾਂ ਦੀ ਸਰਕਾਰ ਇਮੀਗ੍ਰੇਸ਼ਨ ਕਾਲਜ ਸ਼ੁਰੂ ਕਰਨ ਜਾ ਰਹੀ ਹੈ।
ਇਸ ਤਹਿਤ ਇੰਮੀਗ੍ਰੇਸ਼ਨ ਕਾਨੂੰਨਾਂ ਦੀ ਪੜ੍ਹਾਈ ਵੀ ਕਾਰਵਾਈ ਜਾਵੇਗੀ ਅਤੇ ਬਹੁਤ ਹੀ ਘੱਟ ਰੇਟਾਂ ਤੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਇੰਮੀਗ੍ਰੇਸ਼ਨ ਦੇ ਮਾਹਿਰ ਲੋਕਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਨਗੇ। ਉਨ੍ਹਾਂ ਇਹ ਕਿਹਾ ਕਿ ਕੈਨੇਡਾ ਵਿੱਚ ਅਕਸਰ ਦੂਸਰੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਅੰਗਰੇਜ਼ੀ ਵਿੱਚ ਪ੍ਰੇਸ਼ਾਨੀ ਆਉਂਦੀ ਹੈ, ਇਸ ਕਾਲਜ ਵਿੱਚ ਟ੍ਰਾਂਸਲੇਟਰ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਮੌਕੇ ਬਰੈਂਪਟਨ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਰਮੇਸ਼ ਸੰਘਾ ਵੀ ਹਾਜ਼ਰ ਸਨ।
ਕੈਨੇਡਾ ਸਰਕਾਰ ਨੇ ਧੋਖੇਬਾਜ ਏਜੰਟਾਂ ਤੋਂ ਬਚਣ ਲਈ ਕੱਢਿਆ ਨਵਾਂ ਹੱਲ
ਏਬੀਪੀ ਸਾਂਝਾ
Updated at:
25 May 2019 01:42 PM (IST)
ਮੰਤਰੀ ਹੁਸੈਨ ਨੇ ਕਿਹਾ ਕਿ 2019 ਦੇ ਬੱਜਟ ਵਿਚ 5 ਸਾਲਾਂ ਲਈ 51.9 ਮਿਲੀਅਨ ਡਾਲਰ ਇਸ ਪ੍ਰਾਜੈਕਟ ਲਈ ਰੱਖੇ ਹਨ ਜੋ ਕਿ ਹਰ ਸਾਲ 10.1 ਮਿਲੀਅਨ ਡਾਲਰ ਦੇ ਹਿਸਾਬ ਨਾਲ ਖਰਚ ਕੀਤੇ ਜਾਣਗੇ।
ਪੁਰਾਣੀ ਤਸਵੀਰ
- - - - - - - - - Advertisement - - - - - - - - -