ਓਰੇਗਨ: ਅਮਰੀਕਾ ‘ਚ ਇੱਕ ਸਿੱਖ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਮਾਮਲੇ ‘ਚ ਮੁਲਜ਼ਮ ਨੂੰ ਅਮਰੀਕੀ ਕੋਰਟ ਨੇ ਵੱਖਰੀ ਸਜ਼ਾ ਦਿੱਤੀ ਹੈ। ਮਾਮਲਾ ਅਮਰੀਕਾ ਦੇ ਸਲੇਮ ਸੂਬੇ ਦੀ ਰਾਜਧਾਨੀ ਓਰੇਗਨ ਦਾ ਹੈ। ਇੱਥੇ ਕੋਰਟ ਨੇ ਛੇ ਮਹੀਨਿਆਂ ਕੈਦ ਦੀ ਸਜ਼ਾ ਭੁਗਤਦਿਆਂ ਮੁਲਜ਼ਮ ਨੂੰ ਧਰਮ ਬਾਰੇ ਪੜ੍ਹਨ ਅਤੇ ਉਸ ‘ਤੇ ਇੱਕ ਰਿਪੋਰਟ ਤਿਆਰ ਕਰਨ ਨੂੰ ਕਿਹਾ ਗਿਆ ਹੈ।



ਅਮਰੀਕਾ ‘ਚ ਸਿੱਖ ਨਾਗਰਿਕ ਅਧਿਕਾਰੀਆਂ ਦੇ ਸੰਗਠਨ ‘ਦ ਸਿੱਖ ਕੋਲੀਏਸ਼ਨ’ ਨੇ ਕਿਹਾ ਕਿ ਮੁਲਜ਼ਮ ਐਂਡਰਿਊ ਰਾਮਸੇ ਨੇ 14 ਜਨਵਰੀ ਨੂੰ ਹਰਵਿੰਦਰ ਸਿੰਘ ਡੋਡ ਨੂੰ ਧਮਕਾਉਣ ਅਤੇ ਉਸ ‘ਤੇ ਹਮਲਾ ਕਰਨ ਦਾ ਜੁਰਮ ਕਬੂਲ ਕੀਤਾ ਹੈ। ਜਿਸ ਤੋਂ ਬਾਅਦ ਕੋਰਟ ਨੇ ਇਹ ਫੈਸਲਾ ਸੁਣਾਇਆ।


ਗਵਾਹਾਂ ਮੁਤਾਬਕ ਡੋਡ ਨੇ ਬਿਨਾਂ ਪਛਾਣ ਪੱਤਰ ਦਿਖਾਏ ਰਾਮਸੇ ਨੂੰ ਸਿਗਰੇਟ ਵੇਚਣ ਤੋਂ ਮਨ੍ਹਾ ਕੀਤਾ ਸੀ। ਜਿਸ ਤੋਂ ਬਾਅਦ ਰਾਮਸੇ ਨੇ ਹਰਵਿੰਦਰ ਨਾਲ ਕੁੱਟਮਾਰ ਅਤੇ ਬਤਮੀਜ਼ੀ ਕੀਤੀ। ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਰਾਮਸੇ ਨੂੰ ਫੜ੍ਹ ਲਿਆ।


ਜੱਜ ਨੇ ਰਾਮਸੇ ਨੂੰ ਤਿੰਨ ਸਾਲ ਨਿਗਰਾਨੀ ਅਤੇ 180 ਦਿਨ ਦੇ ਕੈਦ ਦੀ ਸਜ਼ਾ ਸੁਣਾਈ ਹੈ। ਜਿਸ ‘ਚ ਜੇਲ੍ਹ ਦੀ ਸਜ਼ਾ ਵੀ ਸ਼ਾਮਲ ਹੈ। ਰਾਮਸੇ ਨੂੰ ਪਹਿਲਾਂ ਵੀ ਘਰੇਲੂ ਹਿੰਸਾ, ਚੋਰੀ ਅਤੇ ਨਸ਼ੀਲੀ ਚੀਜ਼ਾਂ ਵੇਚਣ ਦਾ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ। ਰਾਮਸੇ ਨੇ ਕੋਰਟ ਨੂੰ ਕਿਹਾ ਕਿ ਉਸ ਨੂੰ ਦਿਮਾਗੀ ਬਿਮਾਰੀ ਹੈ।