Mobile's Touch Screen Works: ਅੱਜਕੱਲ੍ਹ ਹਰ ਕੋਈ ਟੱਚ ਸਕਰੀਨ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਲੱਗ ਪਿਆ ਹੈ। ਹੁਣ ਵੀ ਮਾਰਕੀਟ 'ਚ ਟੱਚ ਸਕ੍ਰੀਨ ਲੈਪਟਾਪ ਆਉਣੇ ਸ਼ੁਰੂ ਹੋ ਗਏ ਹਨ। ਅਸੀਂ ਆਪਣੀਆਂ ਉਂਗਲਾਂ ਦੀ ਵਰਤੋਂ ਕਰਕੇ ਬਹੁਤ ਆਸਾਨੀ ਨਾਲ ਟੱਚ ਸਕ੍ਰੀਨ ਵਾਲੇ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਦੇ ਹਾਂ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਟੱਚ ਸਕ੍ਰੀਨ ਫੋਨ ਕਿਵੇਂ ਕੰਮ ਕਰਦੇ ਹਨ? ਅਸੀਂ ਸਕ੍ਰੀਨ ਨਾਲ ਸਿਰਫ਼ ਉਂਗਲਾਂ ਨੂੰ ਛੂਹ ਕੇ ਉਨ੍ਹਾਂ ਨੂੰ ਕਿਵੇਂ ਕੰਟਰੋਲ ਕਰਦੇ ਹਾਂ? ਕਈ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਆਇਆ ਤਾਂ ਜ਼ਰੂਰ ਹੋਵੇਗਾ, ਪਰ ਸ਼ਾਇਦ ਬਹੁਤ ਘੱਟ ਨੂੰ ਇਸ ਸਵਾਲ ਦਾ ਜਵਾਬ ਪਤਾ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਡੇ ਫੋਨ ਦੀ ਟੱਚ ਸਕ੍ਰੀਨ ਕਿਵੇਂ ਕੰਮ ਕਰਦੀ ਹੈ ਅਤੇ ਇਸ ਦੇ ਕੀ ਫ਼ਾਇਦੇ ਹਨ?


ਦਰਅਸਲ ਟੱਚ ਸਕ੍ਰੀਨ ਇੱਕ ਇਲੈਕਟ੍ਰਾਨਿਕ ਵਿਜ਼ੂਅਲ ਡਿਸਪਲੇ ਹੈ, ਜਿਸ ਉੱਤੇ ਅਸੀਂ ਆਪਣੀਆਂ ਉਂਗਲਾਂ ਦੀ ਵਰਤੋਂ ਕਰਕੇ ਜਾਂ ਇਸ ਨੂੰ ਸਿਰਫ਼ ਛੂਹ ਕੇ ਕੰਟਰੋਲ ਕਰ ਸਕਦੇ ਹਾਂ। ਆਓ ਜਾਣਦੇ ਹਾਂ ਇਸ ਦੇ ਵਿਗਿਆਨ ਬਾਰੇ।


ਕਿਵੇਂ ਕੰਮ ਕਰਦੀ ਹੈ ਟੱਚ ਸਕ੍ਰੀਨ?


ਦਰਅਸਲ, ਤੁਹਾਡੇ ਮੋਬਾਈਲ ਫੋਨ ਦੀ ਸਕ੍ਰੀਨ ਦੇ ਹੇਠਾਂ ਇਲੈਕਟ੍ਰਿਕਲੀ ਕੰਡਕਟਿਵ ਲੇਅਰ ਮੌਜੂਦ ਹੁੰਦੀ ਹੈ। ਜਦੋਂ ਅਸੀਂ ਸਕ੍ਰੀਨ ਨੂੰ ਛੂਹਦੇ ਹਾਂ ਤਾਂ ਡਿਸਪਲੇ ਥੋੜ੍ਹਾ ਝੁਕ ਜਾਂਦੀ ਹੈ ਅਤੇ ਇਹ ਟੱਚ ਸਕ੍ਰੀਨ ਨੂੰ ਕੰਮ ਕਰਨ 'ਚ ਮਦਦ ਕਰਦੀ ਹੈ। ਜਿਵੇਂ ਹੀ ਅਸੀਂ ਆਪਣੀਆਂ ਉਂਗਲਾਂ ਨਾਲ ਫੋਨ ਦੀ ਸਕ੍ਰੀਨ ਨੂੰ ਛੂਹਦੇ ਹਾਂ, ਸਕ੍ਰੀਨ ਦੇ ਹੇਠਾਂ ਇਲੈਕਟ੍ਰਿਕ ਕਰੰਟ 'ਚ ਬਦਲਾਅ ਹੁੰਦਾ ਹੈ। ਇਹ ਬਦਲਾਅ ਸਿਰਫ਼ ਇਹ ਦਿਖਾਉਂਦਾ ਹੈ ਕਿ ਫ਼ੋਨ ਕਿੱਥੇ ਟੱਚ ਕੀਤਾ ਗਿਆ ਹੈ। ਇਹ ਜਾਣਕਾਰੀ ਪ੍ਰੋਸੈਸਿੰਗ ਦੇ ਨਾਲ ਕੰਟਰੋਲਰ ਨੂੰ ਜਾਂਦੀ ਹੈ। ਇਹ ਪੂਰੀ ਪ੍ਰਕਿਰਿਆ ਇੰਨੀ ਤੇਜ਼ੀ ਨਾਲ ਕੰਮ ਕਰਦੀ ਹੈ ਕਿ ਜਿਵੇਂ ਹੀ ਅਸੀਂ ਸਕ੍ਰੀਨ ਨੂੰ ਛੂਹਦੇ ਹਾਂ, ਫੋਨ ਤੁਰੰਤ ਇਸ ਦਾ ਜਵਾਬ ਦਿੰਦਾ ਹੈ।


ਟੱਚ ਸਕ੍ਰੀਨ ਦੇ ਫ਼ਾਇਦੇ


ਟੱਚ ਸਕ੍ਰੀਨ ਫੋਨ ਵਰਤਣ ਲਈ ਬਹੁਤ ਆਸਾਨ ਹਨ। ਇਨ੍ਹਾਂ ਟੱਚ ਸਕ੍ਰੀਨ ਮੋਬਾਈਲ ਫੋਨਾਂ ਨੂੰ ਕਿਸੇ ਵੀ ਬਟਨ ਦੀ ਲੋੜ ਨਹੀਂ ਹੁੰਦੀ ਹੈ। ਬਟਨਾਂ ਵਾਲੇ ਫੋਨਾਂ ਦੇ ਬਟਨ ਅਕਸਰ ਕੁਝ ਸਾਲਾਂ 'ਚ ਟੁੱਟ ਜਾਂਦੇ ਹਨ। ਬਟਨਾਂ ਦੀ ਅਣਹੋਂਦ ਕਾਰਨ ਸਕ੍ਰੀਨ ਦਾ ਆਕਾਰ ਵੀ ਵੱਡਾ ਦਿਖਾਈ ਦਿੰਦਾ ਹੈ। ਕੋਈ ਵੀ ਵਿਅਕਤੀ ਇਸ ਨੂੰ ਬਹੁਤ ਆਸਾਨੀ ਨਾਲ ਵਰਤ ਸਕਦਾ ਹੈ। ਤੁਸੀਂ ਟੱਚ ਸਕ੍ਰੀਨ ਮੋਬਾਈਲ ਫੋਨਾਂ 'ਚ ਆਪਣੇ ਫਿੰਗਰ ਪ੍ਰਿੰਟ ਦਾ ਪਾਸਵਰਡ ਵੀ ਦਰਜ ਕਰ ਸਕਦੇ ਹੋ। ਇਸ ਦਾ ਫ਼ਾਇਦਾ ਇਹ ਹੈ ਕਿ ਕੋਈ ਹੋਰ ਵਿਅਕਤੀ ਤੁਹਾਡੀ ਇਜਾਜ਼ਤ ਤੋਂ ਬਗੈਰ ਤੁਹਾਡੇ ਫ਼ੋਨ ਦੀ ਵਰਤੋਂ ਨਹੀਂ ਕਰ ਸਕੇਗਾ।