iPhone Manufacturing Price: iPhone ਨੂੰ ਸਭ ਤੋਂ ਲਗਜ਼ਰੀ ਉਪਕਰਣ ਵਜੋਂ ਜਾਣਿਆ ਜਾਂਦਾ ਹੈ। ਹਰ ਕੋਈ ਇਕ ਵਾਰ ਆਈਫੋਨ ਖਰੀਦਣ ਦਾ ਸੁਪਨਾ ਲੈਂਦਾ ਹੈ ਪਰ ਜ਼ਿਆਦਾ ਕੀਮਤ ਕਾਰਨ ਆਈਫੋਨ ਖਰੀਦਣ ਦਾ ਹਰ ਕਿਸੇ ਦਾ ਸੁਪਨਾ ਸਾਕਾਰ ਨਹੀਂ ਹੁੰਦਾ। ਦੱਸ ਦੇਈਏ ਕਿ iPhone 'ਤੇ ਟੈਕਸ ਤੇ ਮੁਨਾਫ਼ਾ ਤੇ ਹੋਰ ਲਾਗਤਾਂ ਲੱਗਦੀਆਂ ਹਨ, ਜਿਸ ਕਾਰਨ ਆਈਫੋਨ ਦੀ ਕੀਮਤ ਜ਼ਿਆਦਾ ਹੋ ਜਾਂਦੀ ਹੈ। ਜਦਕਿ iPhone ਬਣਾਉਣ ਦੀ ਲਾਗਤ ਬਹੁਤ ਘੱਟ ਹੈ। ਇਹੀ ਜੇ iPhone ਇੰਪੋਰਟ ਜਾਂ ਅਸੈਂਬਲ ਕੀਤਾ ਜਾਂਦਾ ਹੈ, ਤਾਂ ਇਸ ਦੀ ਕੀਮਤ ਘੱਟ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਆਈਫੋਨ ਬਣਾਉਣ ਵਿੱਚ ਕਿੰਨੇ ਪੈਸੇ ਖਰਚ ਹੁੰਦੇ ਹਨ।
ਆਈਫੋਨ ਬਣਾਉਣ ਵਿੱਚ ਕਿੰਨਾ ਖਰਚਾ ਆਉਂਦਾ
ਮੌਜੂਦਾ ਸਮੇਂ 'ਚ ਆਈਫੋਨ 12 ਭਾਰਤ ਵਿੱਚ ਵੇਚਿਆ ਜਾ ਰਿਹਾ ਹੈ। ਜੇਕਰ ਅਸੀਂ iPhone 12 ਦੀ ਗੱਲ ਕਰੀਏ ਤਾਂ ਇਸ ਦੇ 128GB ਸਟੋਰੇਜ ਵੇਰੀਐਂਟ ਦੀ ਕੀਮਤ 84,900 ਰੁਪਏ ਹੈ। ਜਦਕਿ 64 ਜੀਬੀ ਸਟੋਰੇਜ ਵੇਰੀਐਂਟ 79,999 ਰੁਪਏ ਵਿੱਚ ਆਉਂਦਾ ਹੈ। ਪਰ ਕਾਊਂਟਰਪੁਆਇੰਟ ਦੀ ਰਿਪੋਰਟ ਦੇ ਅਨੁਸਾਰ ਆਈਫੋਨ 12 ਬਣਾਉਣ ਦੇ ਲਈ ਇਸ ਦੀ ਕੀਮਤ ਸਿਰਫ 30,300 ਰੁਪਏ ਹੈ।
5ਜੀ ਕਾਰਨ ਮਹਿੰਗਾ ਹੋਇਆ ਆਈਫੋਨ 12
ਆਈਫੋਨ 11 ਦੀ ਤੁਲਨਾ 'ਚ ਆਈਫੋਨ 12 ਬਣਾਉਣ ਵਿੱਚ ਲਗਭਗ 12 ਫ਼ੀਸਦੀ ਦੀ ਲਾਗਤ ਆਈ। ਇਸ ਦਾ ਕਾਰਨ ਆਈਫੋਨ 12 ਦਾ 5ਜੀ ਸਮਾਰਟਫੋਨ ਹੋਣਾ ਹੈ। ਦਰਅਸਲ ਆਈਫੋਨ 12 ਦਾ 128 ਜੀਬੀ ਮਾਡਲ ਲਗਭਗ 11 5 ਜੀ ਬੈਂਡ ਦੇ ਨਾਲ ਆਉਂਦਾ ਹੈ। ਨਾਲ ਹੀ ਇਸ ਨੂੰ ਸਬ -6GHz ਅਤੇ mmWave 5G ਬੈਂਡਸ ਦਿੱਤੇ ਗਏ ਹਨ, ਜੋ ਦੂਜੇ ਸਮਾਰਟਫੋਨਸ ਦੇ ਮੁਕਾਬਲੇ ਬਹੁਤ ਵਧੀਆ ਕੁਨੈਕਟੀਵਿਟੀ ਪ੍ਰਦਾਨ ਕਰਦੇ ਹਨ।
ਆਈਫੋਨ ਤੋਂ ਇਲਾਵਾ ਹੋਰ ਸਮਾਰਟਫੋਨਾਂ 'ਚ ਆਮ ਤੌਰ ਤੇ 1 ਤੋਂ 5 5G ਬੈਂਡਸ ਹੁੰਦੇ ਹਨ। ਜਦੋਂ ਕਿ ਐਮਐਮਵੇਵ 5G ਬੈਂਡ ਬਹੁਤ ਘੱਟ ਸਮਾਰਟਫੋਨਸ ਵਿੱਚ ਵਰਤੇ ਜਾਂਦੇ ਹਨ। ਨਾਲ ਹੀ ਆਈਫੋਨ 12 ਸਮਾਰਟਫੋਨ ਵਿੱਚ ਐਲਸੀਡੀ ਦੀ ਬਜਾਏ ਓਐਲਈਡੀ ਡਿਸਪਲੇ ਦੀ ਵਰਤੋਂ ਕੀਤੀ ਗਈ ਸੀ, ਜਿਸ ਕਾਰਨ ਆਈਫੋਨ 11 ਦੀ ਤੁਲਨਾ 'ਚ ਆਈਫੋਨ 12 ਦੀ ਕੀਮਤ 'ਚ 12 ਫੀਸਦੀ ਦਾ ਵਾਧਾ ਹੋਇਆ ਹੈ।
ਕਿਸ ਹਿੱਸੇ ਦੀ ਕੀਮਤ ਕਿੰਨੀ
ਐਪਲ ਦੇ ਸੈਲਫ ਡਿਜ਼ਾਈਨ ਕੰਪੋਨੈਂਟਸ ਜਿਵੇਂ A14, PMIC, ਆਡੀਓ ਅਤੇ UWB ਚਿੱਪ ਦੀ ਕੀਮਤ ਲਗਭਗ 16.7 ਫ਼ੀਸਦੀ ਜ਼ਿਆਦਾ ਹੈ। ਭਾਰਤ ਵਿੱਚ ਐਪਲ ਆਈਫੋਨ 12 ਦੀ ਸ਼ੁਰੂਆਤੀ ਕੀਮਤ 79,900 ਰੁਪਏ ਹੈ। ਜਦਕਿ ਆਈਫੋਨ 11 ਦੇ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 64,900 ਰੁਪਏ ਹੈ। ਉੱਥੇ ਹੀ ਆਈਫੋਨ 12 ਦੀ ਯੂਐਸ ਕੀਮਤ 799 ਡਾਲਰ (ਲਗਭਗ 58,600 ਰੁਪਏ) ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ