ਦੇਸ਼ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਹਾਲ ਹੀ 'ਚ ਮੋਬਾਈਲ ਰੀਚਾਰਜ ਪਲਾਨ ਨੂੰ ਮਹਿੰਗਾ ਕਰ ਦਿੱਤਾ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ Jio, Airtel ਅਤੇ Vi ਦਾ ਬਾਈਕਾਟ ਕਰਨ ਦੀ ਮੁਹਿੰਮ ਚੱਲ ਰਹੀ ਹੈ। ਹਾਲਾਂਕਿ, ਇਹ ਮੁਹਿੰਮ ਸੋਸ਼ਲ ਮੀਡੀਆ 'ਤੇ ਹੀ ਦਿਖਾਈ ਦੇ ਰਹੀ ਹੈ, ਕਿਉਂਕਿ ਇਨ੍ਹਾਂ ਤਿੰਨਾਂ ਟੈਲੀਕਾਮ ਆਪਰੇਟਰਾਂ ਦੇ ਮੁਕਾਬਲੇ ਵਿੱਚ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਮੌਜੂਦ ਹੈ, ਜਿਸ ਦੀ ਸਥਿਤੀ ਹਰ ਕੋਈ ਜਾਣਦਾ ਹੈ। BSNL ਕੋਲ 4G ਕਨੈਕਟੀਵਿਟੀ ਹੈ, ਜੋ ਦੇਸ਼ਭਰ ਵਿੱਚ ਉਪਲਬਧ ਨਹੀਂ ਹੈ। ਨਾਲ ਹੀ ਨੈੱਟਵਰਕ ਗੁਣਵੱਤਾ ਇੱਕ ਵੱਖਰਾ ਮੁੱਦਾ ਹੈ। ਇਸ ਦੌਰਾਨ, ਸਰਕਾਰੀ ਸੰਗਠਨ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਯਾਨੀ ਟਰਾਈ ਨੇ ਖੁਦ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕਰਕੇ ਸਥਿਤੀ ਦਾ ਪ੍ਰਗਟਾਵਾ ਕੀਤਾ ਹੈ। ਇਹ ਮਈ 2024 ਦੀ ਟਰਾਈ ਦੀ ਰਿਪੋਰਟ ਹੈ, ਜਦੋਂ ਤੱਕ ਭਾਰਤ ਵਿੱਚ ਮੋਬਾਈਲ ਰੀਚਾਰਜ ਦੀ ਕੀਮਤ ਨਹੀਂ ਵਧੀ ਸੀ।


ਜਿਓ ਬਣ ਗਿਆ ਮਾਰਕੀਟ ਲੀਡਰ


ਜੇਕਰ ਅਸੀਂ TRAI ਦੀ ਮਈ 2024 ਦੀ ਰਿਪੋਰਟ 'ਤੇ ਨਜ਼ਰ ਮਾਰੀਏ, ਤਾਂ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਮਾਰਕੀਟ ਦੀ ਲੀਡਰ ਹੈ, Jio ਦਾ ਸਭ ਤੋਂ ਵੱਧ ਮੁਕਾਬਲਾ ਭਾਰਤੀ ਏਅਰਟੈੱਲ ਨਾਲ ਹੈ, ਜਦੋਂ ਕਿ ਵੋਡਾਫੋਨ-ਆਈਡੀਆ, ਹਰ ਵਾਰ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ, ਲਗਾਤਾਰ ਗਾਹਕਾਂ ਨੂੰ ਗੁਆ ਰਹੀ ਹੈ। ਮਤਲਬ ਵੋਡਾਫੋਨ-ਆਈਡੀਆ ਨੇ ਸਪੱਸ਼ਟ ਤੌਰ 'ਤੇ ਮੈਦਾਨ ਛੱਡ ਦਿੱਤਾ ਹੈ।



Jio ਅਤੇ Airtel ਸਭ ਤੋਂ ਅੱਗੇ 


ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ Jio ਨੇ ਮਈ 'ਚ ਕਰੀਬ 22 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਹੈ। ਇਹ ਉਹੀ ਗਾਹਕ ਹਨ ਜੋ BSNL ਅਤੇ VI ਸੇਵਾਵਾਂ ਛੱਡ ਰਹੇ ਹਨ। ਇਸ ਨੇ ਮਹੀਨੇ ਦੇ ਹਿਸਾਬ ਨਾਲ 0.46 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜਦੋਂ ਕਿ ਜੀਓ ਦੀ ਪ੍ਰਤੀਯੋਗੀ ਏਅਰਟੈੱਲ ਨੇ ਮਈ ਮਹੀਨੇ 'ਚ 12.5 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਹੈ। ਇਸ ਤਰ੍ਹਾਂ ਏਅਰਟੈੱਲ ਦੇ ਗਾਹਕ ਜੋੜਨ ਦੀ ਦਰ 'ਚ ਮਹੀਨਾ-ਦਰ-ਮਹੀਨਾ 0.32 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।


ਅੰਕੜਿਆਂ ਵਿੱਚ ਪਿੱਛੇ ਹੈ Vi 


ਵੋਡਾਫੋਨ-ਆਈਡੀਆ ਇਸ ਡਾਟਾ ਗੇਮ 'ਚ ਪਿੱਛੇ ਹੈ। ਕੰਪਨੀ ਨੇ ਮਈ 2024 ਵਿੱਚ 9,24,797 ਗਾਹਕ ਗੁਆ ਦਿੱਤੇ, ਜੋ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ VI ਦਾ ਸਭ ਤੋਂ ਮਾੜਾ ਪ੍ਰਦਰਸ਼ਨ ਰਿਹਾ ਹੈ। ਇਸ ਦੌਰਾਨ 0.42 ਫੀਸਦੀ ਦੀ ਮਾਸਿਕ ਗਿਰਾਵਟ ਦਰਜ ਕੀਤੀ ਗਈ ਹੈ।



ਕੀ ਹਨ Active User?


ਜੇਕਰ ਐਕਟਿਵ ਯੂਜ਼ਰਸ ਦੀ ਗੱਲ ਕਰੀਏ ਤਾਂ ਇਸ ਮਾਮਲੇ 'ਚ ਏਅਰਟੈੱਲ ਸਭ ਤੋਂ ਅੱਗੇ ਹੈ, Airtel ਕੋਲ 99.4 ਫੀਸਦੀ ਐਕਟਿਵ ਯੂਜ਼ਰਸ ਹਨ। ਜੇਕਰ ਅਸੀਂ ਐਕਟਿਵ ਯੂਜ਼ਰਸ ਦੀ ਗੱਲ ਕਰੀਏ ਤਾਂ ਜੋ ਯੂਜ਼ਰਸ ਸਿਮ ਕਾਰਡ ਜਾਰੀ ਹੋਣ ਤੋਂ ਬਾਅਦ ਲਗਾਤਾਰ ਰੀਚਾਰਜ ਕਰਦੇ ਹਨ, ਉਨ੍ਹਾਂ ਨੂੰ ਐਕਟਿਵ ਯੂਜ਼ਰ ਕਿਹਾ ਜਾਂਦਾ ਹੈ। ਏਅਰਟੈੱਲ ਦਾ ਐਕਟਿਵ ਯੂਜ਼ਰ ਬੇਸ ਮਈ 'ਚ ਵਧ ਕੇ 38.7 ਕਰੋੜ ਹੋ ਗਿਆ ਹੈ, ਜੋ ਅਪ੍ਰੈਲ 'ਚ 38.6 ਕਰੋੜ ਸੀ। ਜੀਓ ਦੇ ਐਕਟਿਵ ਯੂਜ਼ਰਸ ਦੀ ਗਿਣਤੀ ਵਧ ਕੇ 47.4 ਕਰੋੜ ਹੋ ਗਈ ਹੈ, ਜੋ ਇਕ ਮਹੀਨੇ ਪਹਿਲਾਂ 47.2 ਕਰੋੜ ਸੀ। Vi ਦਾ ਐਕਟਿਵ ਯੂਜ਼ਰਬੇਸ 21.9 ਕਰੋੜ ਤੱਕ ਪਹੁੰਚ ਗਿਆ ਹੈ, ਜੋ ਪਹਿਲਾਂ 21.8 ਕਰੋੜ ਹੁੰਦਾ ਸੀ।