MyHeritage: ਸਮੇਂ ਨਾਲ ਟੈਕਨੋਲੋਜੀ ਵਧਦੀ ਜਾ ਰਹੀ ਹੈ। ਜਿੱਥੇ ਪਹਿਲਾਂ ਇੱਕ ਫ਼ਿਲਟਰ ਰਾਹੀਂ ਤਸਵੀਰ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ, ਹੁਣ ਤੁਸੀਂ ਆਪਣੀ ਕਿਸੇ ਪੁਰਾਣੀ ਤਸਵੀਰ ਨੂੰ ‘ਜਿਊਂਦੀ’ ਸਕਦੇ ਹੋ। ਦਰਅਸਲ, ਟੈੱਕ ਕੰਪਨੀ MyHeritage ਇੱਕ ਖ਼ਾਸ ਟੈਕਨੋਲੋਜੀ ਲੈ ਕੇ ਆਈ ਹੈ। ਇਸ ਦੀ ਮਦਦ ਨਾਲ ਤਸਵੀਰਾਂ ਬੋਲਣਗੀਆਂ, ਭਾਵ ਉਸ ਵਿੱਚ ਫ਼ੋਟੋ ’ਚ ਵਿਅਕਤੀਆਂ ਦੀਆਂ ਅੱਖਾਂ ਝਪਕਣਗੀਆਂ। ਚਿਹਰਾ ਇੱਧਰ–ਉੱਧਰ ਹਿੱਲੇਗਾ ਵੀ।
My Heritage ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਰਾਹੀਂ ਇੱਕ ਖ਼ਾਸਾ ਐਨੀਮੇਸ਼ਨ ਟੈਕਨੋਲੋਜੀ ਦੀ ਖੋਜ ਕੀਤੀ ਹੈ, ਜਿਸ ਦਾ ਨਾਂਅ Deep Nostalgia ਹੈ।
My Heritage ਨੇ ਟਵਿਟਰ ’ਤੇ ਦੱਸਿਆ ਕਿ ਹੁਣ ਕਿਸੇ ਵੀ ਪੁਰਾਣੀ ਤਸਵੀਰ ਨੂੰ ਅਪਲੋਡ ਕਰਨ ’ਤੇ ਉਹ ਤਸਵੀਰ ਹਿੱਲ–ਜੁੱਲ ਸ਼ੁਰੂ ਕਰ ਦੇਵੇਗੀ। ਵਿਅਕਤੀ ਉਸ ਫ਼ੋਟੋ ਵਿੱਚ ਮੁਸਕਰਾਏਗਾ ਵੀ।
ਪਿਛਲੇ ਕੁਝ ਸਮੇਂ ਤੋਂ ‘ਨਿੱਜਤਾ’ ਭਾਵ ‘ਪ੍ਰਾਇਵੇਸੀ’ ਨੂੰ ਲੈ ਕੇ ਕਾਫ਼ੀ ਹੰਗਾਮਾ ਮਚਿਆ ਹੋਇਆ ਹੈ। ਇਸੇ ਲਈ ਕੰਪਨੀ ਨੇ ‘ਪ੍ਰਾਇਵੇਸੀ’ ਬਾਰੇ ਸਪੱਸ਼ਟੀਕਰਣ ਦਿੱਤਾ ਹੈ। ਦਾਅਵਾ ਕੀਤਾ ਗਿਆ ਹੈ ਕਿ ਜਿਹੜੇ ਵੀ ਯੂਜ਼ਰਜ਼ ਇਸ ਨੂੰ ਵਰਤਣੇ, ਉਨ੍ਹਾਂ ਦਾ ਡਾਟਾ ਕਿਸੇ ਤੀਜੀ ਧਿਰ (ਥਰਡ ਪਾਰਟੀ) ਨੂੰ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: 'ਆਪ' ਲੀਡਰ ਰਾਘਵ ਚੱਢਾ ਕੋਰੋਨਾ ਦਾ ਸ਼ਿਕਾਰ, ਟਵੀਟ ਕਰ ਦਿੱਤੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904