Viral Reels: ਅੱਜਕੱਲ੍ਹ ਲੋਕ ਇੰਟਰਨੈੱਟ 'ਤੇ ਆਪਣੀ ਕਾਫੀ ਸਮਾਂ ਬਿਤਾਉਂਦੇ ਹਨ, ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ ਨੂੰ ਆਪਣਾ ਕਰੀਅਰ ਹੀ ਬਣਾ  ਲਿਆ ਹੈ, ਭਾਵ ਕਿ ਲੋਕ ਇੰਸਟਾਗ੍ਰਾਮ 'ਤੇ ਰੀਲਸ ਬਣਾ ਕੇ ਪੈਸਾ ਕਮਾਉਣਾ ਚਾਹੁੰਦੇ ਹਨ। ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਲੋਕ ਰੀਲਸ ਪਾਉਂਦੇ ਹਨ ਪਰ ਉਹ ਰੀਲ ਵਾਇਰਲ ਨਹੀਂ ਹੁੰਦੀ ਅਤੇ ਨਾ ਹੀ ਉਸ ਤੋਂ ਜ਼ਿਆਦਾ ਵਿਊਜ਼ ਮਿਲਦੇ ਹਨ। ਇਸ ਤੋਂ ਬਾਅਦ ਸਾਡੇ ਹੱਥ ਨਿਰਾਸ਼ਾ ਲੱਗਦੀ ਹੈ। ਪਰ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਇਸ ਤਰੀਕੇ ਨਾਲ ਰੀਲ ਪਾਓਗੇ ਤਾਂ ਤੁਹਾਨੂੰ ਵਿਊਜ਼ ਵੀ ਚੰਗੇ ਮਿਲਣਗੇ ਅਤੇ ਤੁਹਾਡੀ ਰੀਲ ਵਾਇਰਲ ਵੀ ਹੋ ਜਾਵੇਗੀ।


ਦੱਸ ਦਈਏ ਕਿ ਇੰਸਟਾਗ੍ਰਾਮ ਆਪਣੇ ਯੂਜ਼ਰਸ ਦੀ ਸਹੂਲਤ ਲਈ ਨਵੇਂ ਅਪਡੇਟ ਲੈ ਕੇ ਆਉਂਦਾ ਰਹਿੰਦਾ ਹੈ। ਫੋਟੋ-ਵੀਡੀਓ ਸ਼ੇਅਰਿੰਗ ਪਲੇਟਫਾਰਮ Instagram ਇੱਕ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦਾ ਨਾਂ ਟ੍ਰਾਇਲ ਰੀਲਸ ਫੀਚਰ ਹੈ। ਇਸ ਫੀਚਰ 'ਚ ਤੁਹਾਨੂੰ ਕਈ ਫਾਇਦੇ ਮਿਲਣਗੇ, ਜਿਸ ਦੀ ਮਦਦ ਨਾਲ ਤੁਹਾਨੂੰ ਰੀਲਸ ਨੂੰ ਬਿਹਤਰ ਕਰਨ ਦਾ ਮੌਕਾ ਮਿਲੇਗਾ। ਇਸ ਵਿੱਚ ਤੁਹਾਨੂੰ ਇਹ ਸਹੂਲਤ ਮਿਲੇਗੀ ਕਿ ਤੁਸੀਂ ਆਪਣੀ ਰੀਲ ਨੂੰ ਜਨਤਕ ਕਰਨ ਤੋਂ ਪਹਿਲਾਂ ਇੱਕ ਟ੍ਰਾਇਲ ਪੋਸਟ ਕਰ ਸਕੋਗੇ। ਇਸ ਤੋਂ ਬਾਅਦ ਰੀਲ ਕਿੰਨੀ ਚੱਲੇਗੀ ਅਤੇ ਟਰਾਇਲ ਪੋਸਟ 'ਚ ਕਿੰਨੇ ਵਿਊਜ਼ ਆਉਣਗੇ, 24 ਘੰਟਿਆਂ 'ਚ ਸਾਰਿਆਂ ਨੂੰ ਅੰਦਾਜ਼ਾ ਲੱਗ ਜਾਵੇਗਾ।


ਸਭ ਤੋਂ ਵਧੀਆ ਗੱਲ ਇਹ ਹੈ ਕਿ ਟੈਸਟ ਰੀਲ ਤੁਹਾਡੇ ਫੋਲੋਅਰਜ਼ ਨੂੰ ਨਹੀਂ ਦਿਖਾਈ ਜਾਵੇਗੀ। ਪਰ ਇਸ ਵਿੱਚ, ਰੀਲ ਨੂੰ ਪ੍ਰਕਾਸ਼ਿਤ ਕਰਨ ਅਤੇ ਜਨਤਕ ਕੀਤੇ ਜਾਣ ਤੋਂ ਪਹਿਲਾਂ ਪੂਰੀ ਇਨਸਾਈਟ ਵਿਊ ਦਿਖਾਈ ਜਾਵੇਗੀ। ਜੇਕਰ InfluencerSupkey ਵੀਡੀਓ ਟੈਸਟਿੰਗ ਮੋਡ ਵਿੱਚ ਚੰਗੀ ਤਰ੍ਹਾਂ ਕੰਮ ਕਰਦਾ ਹੈ, ਤਾਂ ਤੁਸੀਂ ਇਸਨੂੰ ਸਿੱਧਾ ਪੋਸਟ ਕਰਨ ਦੇ ਯੋਗ ਹੋਵੋਗੇ। ਟੈਸਟ ਮੋਡ ਵਿੱਚ ਵੀਡੀਓ 24 ਘੰਟਿਆਂ ਬਾਅਦ ਆਪਣੇ ਆਪ ਮਿਟਾ ਦਿੱਤਾ ਜਾਵੇਗਾ। ਪਰ ਜੇਕਰ ਰੀਲ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਤਾਂ ਤੁਸੀਂ ਇਸ ਨੂੰ 24 ਘੰਟੇ ਪੂਰਾ ਹੋਣ ਤੋਂ ਪਹਿਲਾਂ ਪੋਸਟ ਕਰ ਸਕੋਗੇ।
ਕਰੇਟਰਜ਼ ਅਤੇ ਇਨਫਲੂਐਂਸ਼ਰਜ਼ ਨੂੰ ਇਸ ਤੋਂ ਬਹੁਤ ਫਾਇਦਾ ਹੋਵੇਗਾ, ਉਨ੍ਹਾਂ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਉਨ੍ਹਾਂ ਦਾ ਵੀਡੀਓ ਕਿਵੇਂ ਪਰਫਾਰਮ ਕਰੇਗੀ। ਫਿਲਹਾਲ ਇਹ ਫੀਚਰ ਪ੍ਰਯੋਗ ਅਧੀਨ ਹੈ, ਜੇਕਰ ਇਹ ਫੀਚਰ ਸਹੀ ਢੰਗ ਨਾਲ ਕੰਮ ਕਰਦਾ ਹੈ ਤਾਂ ਇਸ ਨੂੰ ਸਾਰੇ ਯੂਜ਼ਰਸ ਲਈ ਲਾਂਚ ਕਰ ਦਿੱਤਾ ਜਾਵੇਗਾ।