Google Photos Download: Google Photos ਇੱਕ ਵਧੀਆ ਸਰਵਿਸ ਹੈ, ਜੋ ਤੁਹਾਨੂੰ ਤੁਹਾਡੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਅਤੇ ਉਨ੍ਹਾਂ ਨੂੰ ਕਿਤੋਂ ਵੀ ਐਕਸਿਸ ਕਰਨ ਦੀ ਸੁਵਿਧਾ ਦਿੰਦਾ ਹੈ। ਜੇਕਰ ਤੁਸੀਂ ਆਪਣੀਆਂ ਸਾਰੀਆਂ ਫੋਟੋਆਂ ਨੂੰ ਇੱਕ ਵਾਰ ਵਿੱਚ ਡਾਊਨਲੋਡ ਕਰਨਾ ਚਾਹੁੰਦੇ ਹੋ, ਤਾਂ ਇਹ ਪ੍ਰਕਿਰਿਆ ਬਹੁਤ ਆਸਾਨ ਹੈ। ਤੁਸੀਂ ਹੇਠਾਂ ਦਿੱਤੇ ਸਟੈਪਸ ਨੂੰ ਫੋਲੋ ਕਰ ਸਕਦੇ ਹੋ।
Google Takeout ਦੀ ਵਰਤੋਂ ਕਰੋ
Google Photos ਤੋਂ ਸਾਰੀਆਂ ਫੋਟੋਆਂ ਨੂੰ ਡਾਊਨਲੋਡ ਕਰਨ ਦੇ ਲਈ Google Takeout ਟੂਲ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਤਰੀਕਾ ਹੈ।
Google Takeout 'ਤੇ ਜਾਓ
ਆਪਣੇ ਵੈੱਬ ਬ੍ਰਾਊਜ਼ਰ ਵਿੱਚ Google Takeout ਖੋਲ੍ਹੋ।
ਆਪਣੇ Google ਅਕਾਊਂਟ ਨਾਲ ਲੌਗਇਨ ਕਰੋ।
ਫੋਟੋਜ਼ ਦੀ ਸਲੈਕਸ਼ਨ ਕਰੋ
Takeout ਪੇਜ 'ਤੇ, ਤੁਸੀਂ ਵੱਖ-ਵੱਖ Google ਸਰਵਿਸ ਦੀ ਲਿਸਟ ਦੇਖੋਗੇ।
“Deselect all” 'ਤੇ ਕਲਿੱਕ ਕਰੋ ਤਾਂ ਜੋ ਸਾਰੀਆਂ ਸੇਵਾਵਾਂ ਅਣਚੈਕ ਹੋ ਜਾਣ।
ਹੁਣ “Google Photos” ਵਿਕਲਪ ਲੱਭੋ ਅਤੇ ਇਸਨੂੰ ਚੈੱਕ ਕਰੋ।
ਐਕਸਪਰਟ ਕਸਟਮਾਈਜ਼ ਕਰੋ
“All photo albums included” 'ਤੇ ਕਲਿੱਕ ਕਰੋ
ਤੁਸੀਂ ਆਪਣੀਆਂ ਸਾਰੀਆਂ ਫੋਟੋਆਂ ਨੂੰ ਚੁਣੋ ਜਾਂ ਸਿਰਫ਼ ਖਾਸ ਐਲਬਮ ਚੁਣੋ।
ਸੈਲੇਕਸ਼ਨ ਤੋਂ ਬਾਅਦ, "OK" 'ਤੇ ਕਲਿੱਕ ਕਰੋ।
ਫਾਈਲ ਸੈਟਿੰਗਸ ਚੁਣੋ
ਜੇਕਰ ਤੁਸੀਂ ਸਿਰਫ਼ ਇੱਕ ਵਾਰ ਫ਼ੋਟੋਆਂ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ “Export once” ਨੂੰ ਚੁਣੋ।
ZIP ਫਾਈਲ ਫਾਰਮੈਟ ਚੁਣੋ।
ਫਾਈਲ ਦਾ ਸਾਈਜ ਚੁਣੋ (ਜਿਵੇਂ ਕਿ 2GB, 10GB ਆਦਿ)।
ਡਾਊਨਲੋਡ ਕਰੋ
"Create export" 'ਤੇ ਕਲਿੱਕ ਕਰੋ।
Google ਤੁਹਾਡੀ ਫ਼ਾਈਲ ਤਿਆਰ ਕਰੇਗਾ, ਜਿਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਜਦੋਂ ਫਾਈਲ ਤਿਆਰ ਹੋ ਜਾਵੇਗੀ, ਤਾਂ ਤੁਹਾਨੂੰ ਈਮੇਲ ਰਾਹੀਂ ਨੋਟੀਫਿਕੇਸ਼ਨ ਮਿਲ ਜਾਵੇਗਾ।
ਈਮੇਲ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਫਾਈਲ ਡਾਊਨਲੋਡ ਕਰੋ।
ਆਪਣੇ Google ਅਕਾਊਂਟ ਨਾਲ ਲੌਗਇਨ ਕਰੋ
ਯਕੀਨੀ ਬਣਾਓ ਕਿ ਤੁਹਾਡੇ ਕੋਲ ਤੁਹਾਡੀ ਡਿਵਾਈਸ 'ਤੇ ਲੋੜੀਂਦੀ ਸਟੋਰੇਜ ਉਪਲਬਧ ਹੈ। ZIP ਫਾਈਲ ਨੂੰ ਅਨਜ਼ਿਪ ਕਰਨ ਲਈ ਇੱਕ ਵਧੀਆ ਫਾਈਲ ਮੈਨੇਜਰ ਐਪ ਇੰਸਟਾਲ ਕਰੋ। ਇਸ ਪ੍ਰਕਿਰਿਆ ਦੇ ਜ਼ਰੀਏ ਤੁਸੀਂ ਆਪਣੀਆਂ ਸਾਰੀਆਂ ਫੋਟੋਆਂ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਔਫਲਾਈਨ ਸੁਰੱਖਿਅਤ ਰੱਖ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।