Now you can earn money from WhatsApp: ਵਟਸਐਪ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਹੁਣ ਯੂਟਿਊਬ, ਫੇਸਬੁੱਕ ਤੇ ਇੰਸਟਾ ਵਾਂਗ ਵਟਸਐਪ ਤੋਂ ਵੀ ਕਮਾਈ ਹੋਏਗੀ। ਜੀ ਹਾਂ, ਜੇਕਰ ਤੁਸੀਂ ਕੰਟੈਂਟ ਕ੍ਰਿਏਟਰ ਹੋ ਜਾਂ ਤੁਹਾਡੇ ਕੋਲ ਇੱਕ WhatsApp ਚੈਨਲ ਹੈ ਜਿਸ ਦੇ ਵਾਹਵਾ ਫੌਲੋਅਰ ਹਨ, ਤਾਂ ਤੁਹਾਨੂੰ ਮੋਟੀ ਕਮਾਈ ਹੋ ਸਕਦੀ ਹੈ। ਭਾਵ WhatsApp ਕੰਟੈਂਟ ਕ੍ਰਿਏਟਰਾਂ ਭੁਗਤਾਨ ਕਰੇਗਾ।

ਦਰਅਸਲ ਜਦੋਂ ਤੋਂ WhatsApp ਨੇ ਚੈਨਲ ਫੀਚਰ ਲਾਂਚ ਕੀਤਾ ਹੈ, ਉਦੋਂ ਤੋਂ ਹੀ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਭਵਿੱਖ ਵਿੱਚ ਇਸ ਨੂੰ ਮੋਨੇਟਾਈਜ਼ ਕੀਤਾ ਜਾਵੇਗਾ ਤੇ ਹੁਣ ਕੰਪਨੀ ਨੇ ਇਸ ਦੀ ਪੁਸ਼ਟੀ ਕੀਤੀ ਹੈ। WhatsApp ਦੇ ਚੈਨਲ ਨੂੰ ਹੁਣ ਮੋਨੇਟਾਈਜ਼ ਕੀਤਾ ਜਾ ਸਕਦਾ ਹੈ ਤੇ ਕੰਟੈਂਟ ਕ੍ਰਿਏਟਰ ਇਸ ਤੋਂ ਕਮਾਈ ਕਰ ਸਕਦੇ ਹਨ।

WhatsApp ਨੇ ਆਪਣੇ ਅੱਪਡੇਟਸ ਟੈਬ ਲਈ ਕੁਝ ਨਵੇਂ ਫੀਚਰ ਪੇਸ਼ ਕੀਤੇ ਹਨ, ਜੋ ਚੈਨਲਾਂ ਤੇ ਸਟੇਟਸ ਦਾ ਕੇਂਦਰ ਹੈ। ਪਿਛਲੇ ਦੋ ਸਾਲਾਂ ਵਿੱਚ ਇਸ ਟੈਬ ਨੂੰ WhatsApp 'ਤੇ ਕੁਝ ਨਵਾਂ ਲੱਭਣ ਦਾ ਸਾਧਨ ਬਣਾਉਣ ਲਈ ਕੰਮ ਕੀਤਾ ਗਿਆ ਹੈ ਤੇ ਹੁਣ 1.5 ਅਰਬ ਲੋਕ ਇਸ ਨੂੰ ਹਰ ਰੋਜ਼ ਵਰਤ ਰਹੇ ਹਨ। ਹੁਣ ਕੰਪਨੀ ਇਸ ਵਿੱਚ ਤਿੰਨ ਬਦਲਾਅ ਕਰਨ ਜਾ ਰਹੀ ਹੈ। 

1. ਚੈਨਲ ਸਬਸਕ੍ਰਿਪਸ਼ਨਹੁਣ ਉਪਭੋਗਤਾ ਆਪਣੇ ਮਨਪਸੰਦ ਚੈਨਲ ਵਿੱਚ ਸ਼ਾਮਲ ਹੋਣ ਤੇ ਵਿਸ਼ੇਸ਼ ਅਪਡੇਟਸ ਪ੍ਰਾਪਤ ਕਰਨ ਲਈ ਮਹੀਨਾਵਾਰ ਫੀਸ ਦੇ ਕੇ ਸਬਸਕ੍ਰਾਈਬ ਕਰ ਸਕਣਗੇ। ਇਹ ਇੱਕ ਕਿਸਮ ਦਾ ਮੋਨੇਟਾਈਜ਼ੇਸ਼ਨ ਹੈ। ਇਹ ਮੋਨੇਟਾਈਜ਼ੇਸ਼ਨ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੱਖਰਾ ਹੋਵੇਗਾ। ਤੁਸੀਂ ਆਪਣੇ ਉਪਭੋਗਤਾਵਾਂ ਤੋਂ ਸਪੈਸ਼ਲ ਕੰਟੈਂਟ ਲਈ ਚਾਰਜ ਲੈ ਸਕਦੇ ਹੋ। ਇਸ ਲਈ ਇੱਕ ਮਹੀਨਾਵਾਰ ਫੀਸ ਹੋਵੇਗੀ। ਹਾਲਾਂਕਿ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਕਿ ਇਹ ਫੀਸ ਕਿੰਨੀ ਹੋਵੇਗੀ।

2. ਚੈਨਲ ਪ੍ਰਮੋਸ਼ਨਡਾਇਰੈਕਟਰੀ ਬ੍ਰਾਊਜ਼ ਕਰਦੇ ਸਮੇਂ ਉਪਭੋਗਤਾਵਾਂ ਨੂੰ ਨਵੇਂ ਤੇ ਮਨਪਸੰਦ ਚੈਨਲ ਦਿਖਾਏ ਜਾਣਗੇ। ਇਹ ਕਾਰੋਬਾਰੀ ਖਾਤੇ ਦੇ ਉਪਭੋਗਤਾਵਾਂ ਦੁਆਰਾ ਕੀਤੀ ਗਈ ਗੱਲਬਾਤ 'ਤੇ ਅਧਾਰਤ ਹੋਵੇਗਾ। ਇੱਕ ਚੈਨਲ ਨੂੰ ਸਥਾਨ ਦੇ ਅਨੁਸਾਰ ਪ੍ਰਮੋਟ ਕੀਤਾ ਜਾ ਸਕਦਾ ਹੈ।

ਸਟੇਟਸ ਵਿੱਚ ਇਸ਼ਤਿਹਾਰਉਪਭੋਗਤਾ ਹੁਣ ਸਟੇਟਸ ਵਿੱਚ ਦਿਖਾਈ ਦੇਣ ਵਾਲੇ ਕਾਰੋਬਾਰ ਦੇ ਪ੍ਰਚਾਰ ਨਾਲ ਆਸਾਨੀ ਨਾਲ ਗੱਲਬਾਤ ਸ਼ੁਰੂ ਕਰਨ ਦੇ ਯੋਗ ਹੋਣਗੇ। ਇਹ ਇਸ਼ਤਿਹਾਰ ਉਪਭੋਗਤਾ ਦੇ ਸਥਾਨ, ਡਿਵਾਈਸ ਭਾਸ਼ਾ, ਆਦਿ ਦੇ ਅਧਾਰ ਤੇ ਦਿਖਾਏ ਜਾਣਗੇ।

ਇਹ ਨਵੇਂ ਫੀਚਰ ਸਿਰਫ ਅਪਡੇਟਸ ਟੈਬ 'ਤੇ ਦਿਖਾਈ ਦੇਣਗੇ, ਜੋ ਤੁਹਾਡੀਆਂ ਨਿੱਜੀ ਚੈਟਾਂ ਤੋਂ ਵੱਖਰੀਆਂ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ WhatsApp ਦੀ ਵਰਤੋਂ ਸਿਰਫ਼ ਦੋਸਤਾਂ ਤੇ ਅਜ਼ੀਜ਼ਾਂ ਨਾਲ ਗੱਲਬਾਤ ਕਰਨ ਲਈ ਕਰਦੇ ਹੋ, ਤਾਂ ਤੁਹਾਡੇ ਅਨੁਭਵ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।