Instagram Tips: ਇੰਸਟਾਗ੍ਰਾਮ 'ਤੇ ਕੁਝ ਸਮਾਂ ਪਹਿਲਾਂ ਕੰਪਨੀ ਨੇ ਇਕ ਨਵਾਂ ਫੀਚਰ ਐਡ ਕੀਤਾ ਸੀ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਫੋਲੋਅਰਸ ਵਧਾ ਸਕਦੇ ਹੋ। ਕੰਪਨੀ ਨੇ ਇਸ ਫੀਚਰ ਨੂੰ ਪੋਸਟਾਂ ਲਈ ਐਪ 'ਚ ਜੋੜਿਆ ਸੀ, ਜੋ ਕਿ ਸਟੋਰੀ 'ਚ ਪਹਿਲਾਂ ਹੀ ਮੌਜੂਦ ਹੈ।
ਅਸੀਂ ਜਿਸ ਫੀਚਰ ਬਾਰੇ ਗੱਲ ਕਰ ਰਹੇ ਹਾਂ ਉਹ ਹੈ ਪੋਸਟ ਵਿੱਚ ਮਿਊਜ਼ਿਕ ਜੋੜਨਾ, ਇੰਸਟਾਗ੍ਰਾਮ ਨੇ ਇਸ ਫੀਚਰ ਨੂੰ ਪਿਛਲੇ ਸਾਲ ਲਾਂਚ ਕੀਤਾ ਸੀ, ਜਿਸ ਦੀ ਮਦਦ ਨਾਲ ਤੁਸੀਂ ਆਪਣੀਆਂ ਪੋਸਟਾਂ ਨੂੰ ਹੋਰ ਆਕਰਸ਼ਕ ਬਣਾ ਸਕਦੇ ਹੋ। ਉਦਾਹਰਣ ਦੇ ਲਈ, ਜੇਕਰ ਤੁਸੀਂ ਯਾਤਰਾ ਨਾਲ ਸਬੰਧਤ ਫੋਟੋਆਂ ਪੋਸਟ ਕਰ ਰਹੇ ਹੋ, ਤਾਂ ਤੁਸੀਂ ਟ੍ਰੈਂਡਿੰਗ ਹੈਸ਼ਟੈਗ ਦੇ ਨਾਲ ਯਾਤਰਾ ਨਾਲ ਸਬੰਧਤ ਇੱਕ ਪ੍ਰਸਿੱਧ ਗੀਤ ਪੋਸਟ ਕਰ ਸਕਦੇ ਹੋ। ਇਸ ਨਾਲ ਤੁਹਾਡੇ ਫੋਲੋਅਰਸ ਤੇਜ਼ੀ ਨਾਲ ਵਧਣਗੇ।
ਪ੍ਰੋਫਾਈਲ ਨੂੰ ਕਰੋ ਪਬਲਿਕ
ਜੇਕਰ ਤੁਸੀਂ ਇੰਸਟਾਗ੍ਰਾਮ 'ਤੇ ਆਪਣੇ ਫੋਲੋਅਰਸ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਡੀ ਪ੍ਰੋਫਾਈਲ ਦਾ ਪਬਲਿਕ ਹੋਣਾ ਬਹੁਤ ਜ਼ਰੂਰੀ ਹੈ। ਪ੍ਰਾਈਵੇਟ ਅਕਾਊਂਟ ਵਿੱਚ ਤੁਹਾਨੂੰ ਰੀਚ ਨਹੀਂ ਮਿਲੇਗੀ। ਜ਼ਿਆਦਾ ਫੋਲੋਅਰਸ ਹੋਣ ਨਾਲ, ਤੁਹਾਨੂੰ ਬ੍ਰਾਂਡ ਪ੍ਰੋਮੋਸ਼ਨ, ਡੀਲ ਆਦਿ ਵਰਗੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਲਾਭ ਮਿਲੇਗਾ ਜਿਸ ਤੋਂ ਤੁਸੀਂ ਪੈਸੇ ਕਮਾ ਸਕਦੇ ਹੋ।
ਆਪਣੀ ਪੋਸਟ ਵਿੱਚ ਮਿਊਜ਼ਿਕ ਐਡ ਕਰਨ ਲਈ, ਤੁਹਾਨੂੰ ਪਹਿਲਾਂ ਫੋਟੋਆਂ ਦੀ ਸੈਲੇਕਸ਼ਨ ਕਰਨੀ ਪਵੇਗੀ। ਇਸ ਤੋਂ ਬਾਅਦ, ਨੈਕਸਟ ਬਟਨ 'ਤੇ ਕਲਿੱਕ ਕਰੋ ਅਤੇ ਤੁਹਾਨੂੰ ਟਾਪ 'ਤੇ ਮਿਊਜ਼ਿਕ ਆਈਕਨ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ ਅਤੇ ਆਪਣਾ ਮਨਪਸੰਦ ਮਿਊਜ਼ਿਕ ਚੁਣੋ।
ਪੋਸਟ 'ਤੇ ਲਾ ਸਕਦੇ ਮਿਊਜ਼ਿਕ
ਸੰਗੀਤ ਦੀ ਚੋਣ ਕਰਨ ਤੋਂ ਬਾਅਦ, ਤੁਸੀਂ ਉਸ ਗੀਤ ਦਾ ਇੱਕ ਵਿਸ਼ੇਸ਼ ਪੈਰਾਗ੍ਰਾਫ ਚੁਣ ਸਕਦੇ ਹੋ। ਕੰਪਨੀ ਤੁਹਾਨੂੰ 90 ਸਕਿੰਟ ਦਾ ਸੰਗੀਤ ਚੁਣਨ ਦੀ ਸਹੂਲਤ ਦਿੰਦੀ ਹੈ। ਇਸ ਤੋਂ ਬਾਅਦ ਤੁਹਾਨੂੰ ਪੋਸਟ ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਪੋਸਟ ਕਰਨ ਤੋਂ ਬਾਅਦ, ਤੁਹਾਡੀ ਫੋਟੋ ਵਿੱਚ ਮਿਊਜ਼ਿਕ ਚੱਲਣਾ ਸ਼ੁਰੂ ਹੋ ਜਾਵੇਗਾ।
ਹਾਲ ਹੀ 'ਚ ਇੰਸਟਾਗ੍ਰਾਮ ਨੇ ਸਟੋਰੀ ਦੇ ਅੰਦਰ ਯੂਜ਼ਰਸ ਨੂੰ ਇਕ ਨਵਾਂ ਫੀਚਰ ਦਿੱਤਾ ਹੈ। ਹੁਣ ਤੁਸੀਂ ਆਪਣਾ ਮਨਪਸੰਦ ਟੈਂਪਲੇਟ ਬਣਾ ਸਕਦੇ ਹੋ। ਟੈਂਪਲੇਟ ਬਣਾਉਣ ਦੇ ਨਾਲ, ਤੁਸੀਂ ਇਸ ਨੂੰ ਦੋਸਤਾਂ ਨਾਲ ਸਾਂਝਾ ਵੀ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਇਸ ਨੂੰ ਐਡਿਟ ਕਰਨ ਦਾ ਆਪਸ਼ਨ ਦੇ ਸਕਦੇ ਹੋ। ਤੁਸੀਂ ਕੋਈ ਵੀ ਟੈਂਪਲੇਟ ਡਿਜ਼ਾਈਨ ਕਰ ਸਕਦੇ ਹੋ ਜਿਵੇਂ Happy journey , Happy sunday ਆਦਿ ਕੁਝ ਵੀ ਟੈਂਪਲੈਂਟ ਡਿਜ਼ਾਈਨ ਕਰ ਸਕਦੇ ਹੋ।