How to get rid of advertisements on phone: ਅੱਜਕੱਲ੍ਹ ਲਗਪਗ ਸਾਰੇ ਜ਼ਰੂਰੀ ਕੰਮ ਫ਼ੋਨ 'ਤੇ ਹੀ ਆਸਾਨੀ ਨਾਲ ਕੀਤੇ ਜਾ ਸਕਦੇ ਹਨ ਪਰ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਕੰਮ ਦੇ ਵਿਚਕਾਰ ਕੋਈ ਇਸ਼ਤਿਹਾਰ ਆ ਜਾਂਦਾ ਹੈ। ਐਪਲ ਆਈਫੋਨ 'ਚ ਵਿਗਿਆਪਨ ਕਦੇ ਦਿਖਾਈ ਨਹੀਂ ਦਿੰਦੇ ਪਰ ਤੁਸੀਂ ਕੁਝ ਅਜਿਹੇ ਐਂਡਰਾਇਡ ਫੋਨ ਵੀ ਦੇਖੇ ਹੋਣਗੇ, ਜਿਨ੍ਹਾਂ 'ਚ ਵਿਗਿਆਪਨ ਬੇਹੱਦ ਪ੍ਰੇਸ਼ਾਨ ਕਰਦੇ ਹਨ।
ਦਰਅਸਲ ਯੂਟਿਊਬ ਤੇ ਫੇਸਬੁੱਕ 'ਤੇ ਇਸ਼ਤਿਹਾਰਾਂ ਨੂੰ ਸਕਿੱਪ ਕਰਨ ਦਾ ਵਿਕਲਪ ਮਿਲ ਜਾਂਦਾ ਹੈ ਪਰ ਜਦੋਂ ਐਂਡਰੌਇਡ ਫੋਨਾਂ ਵਿੱਚ ਵਿਗਿਆਪਨ ਦਿਖਾਈ ਦਿੰਦੇ ਹਨ, ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਦੇਖਣਾ ਹੀ ਪੈਂਦਾ ਹੈ ਤੇ ਫਿਰ ਕਰਾਸ ਦਬਾ ਕੇ ਉਨ੍ਹਾਂ ਨੂੰ ਬੰਦ ਕਰਨਾ ਪੈਂਦਾ ਹੈ। ਇਸ ਤਰ੍ਹਾਂ ਲਗਪਗ ਹਰ ਕੋਈ ਇਸ਼ਤਿਹਾਰਾਂ ਤੋਂ ਪ੍ਰੇਸ਼ਾਨ ਹੁੰਦਾ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਨ੍ਹਾਂ ਵਿਗਿਆਪਨਾਂ ਨੂੰ ਆਸਾਨੀ ਨਾਲ ਬਲੌਕ ਕੀਤਾ ਜਾ ਸਕਦਾ ਹੈ।
ਆਓ ਜਾਣਦੇ ਹਾਂ ਐਂਡਰਾਇਡ ਫੋਨਾਂ 'ਤੇ ਵਿਗਿਆਪਨਾਂ ਨੂੰ ਕਿਵੇਂ ਬਲੌਕ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਕੁਝ ਆਸਾਨ ਸਟੈੱਪਸ ਦੀ ਪਾਲਣਾ ਕਰਨੀ ਪਵੇਗੀ।
1. ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ ਤੇ ਉਸ ਤੋਂ ਬਾਅਦ ਗੂਗਲ 'ਤੇ ਟੈਪ ਕਰਨਾ ਹੋਵੇਗਾ।
2. ਫਿਰ ਤੁਹਾਨੂੰ Manage your google account 'ਤੇ ਕਲਿੱਕ ਕਰਨਾ ਹੋਵੇਗਾ।
3. ਇਸ ਤੋਂ ਬਾਅਦ ਜਿਵੇਂ ਹੀ ਤੁਸੀਂ ਇਸ ਆਪਸ਼ਨ 'ਤੇ ਟੈਪ ਕਰਦੇ ਹੋ, ਤੁਹਾਨੂੰ ਡਾਟਾ ਐਂਡ ਪ੍ਰਾਈਵੇਸੀ ਦਾ ਆਪਸ਼ਨ ਮਿਲੇਗਾ।
4. ਇਸ ਤੋਂ ਬਾਅਦ, ਜਦੋਂ ਤੁਸੀਂ ਥੋੜ੍ਹਾ ਜਿਹਾ ਹੇਠਾਂ ਸਕ੍ਰੋਲ ਕਰੋਗੇ, ਤਾਂ ਤੁਹਾਨੂੰ ''Personalized Ads' ਮਿਲੇਗਾ। ਇਸ ਦੇ ਹੇਠਾਂ ਤੁਸੀਂ ਇਹ ਦੇਖ ਸਕੋਗੇ ਕਿ ਤੁਹਾਡੀਆਂ ਕਿਹੜੀਆਂ ਗਤੀਵਿਧੀਆਂ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਤੁਹਾਨੂੰ ਵਿਗਿਆਪਨ ਦਿਖਾਈ ਦੇਣ ਲੱਗਦੇ ਹਨ।
4. Personalized Ads ਦੇ ਹੇਠਾਂ, ਤੁਹਾਨੂੰ 'ਮਾਈ ਐਡ ਸੈਂਟਰ' ਦਾ ਵਿਕਲਪ ਵੀ ਦਿੱਤਾ ਹੋਇਆ ਮਿਲੇਗਾ। ਜਿਵੇਂ ਹੀ ਤੁਸੀਂ ਇਸ 'ਤੇ ਟੈਪ ਕਰੋਗੇ, ਤੁਹਾਡੇ ਸਾਹਮਣੇ Personalized Ads ਦਾ ਟੌਗਲ ਖੁੱਲ੍ਹ ਜਾਵੇਗਾ, ਜਿਸ ਨੂੰ ਬੰਦ ਕਰਨਾ ਹੋਵੇਗਾ।
5. ਹੁਣ ਤੁਹਾਨੂੰ ਸੈਟਿੰਗ 'ਚ ਜਾ ਕੇ ਗੂਗਲ 'ਤੇ ਟੈਪ ਕਰਨਾ ਹੋਵੇਗਾ। ਫਿਰ ਡਿਲੀਟ ਐਡਵਰਟਾਈਜ਼ਿੰਗ ਆਈਡੀ 'ਤੇ ਟੈਪ ਕਰੋ ਤੇ ਇਸ ਨੂੰ ਡਿਲੀਟ ਕਰ ਦਿਓ। ਇਸ ਤੋਂ ਬਾਅਦ ਤੁਹਾਨੂੰ ਫੋਨ 'ਤੇ ਕਿਸੇ ਵੀ ਤਰ੍ਹਾਂ ਦਾ ਐਡ ਨਹੀਂ ਦਿਖਾਈ ਦੇਵੇਗਾ।