Whatsapp: ਅੱਜ ਦੇ ਡਿਜੀਟਲ ਯੁੱਗ ਵਿੱਚ, WhatsApp ਸਾਡੀ ਰੋਜ਼ ਦੀ ਗੱਲਬਾਤ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ, ਭਾਵੇਂ ਦੋਸਤਾਂ ਨਾਲ ਗੱਲ ਕਰਨੀ ਹੋਵੇ ਜਾਂ ਪਰਿਵਾਰ ਦੇ ਨਾਲ। ਪਰ ਜੇਕਰ ਤੁਸੀਂ ਕਿਸੇ ਦਫਤਰ ਜਾਂ ਪ੍ਰੋਫੈਸ਼ਨਲ ਮਾਹੌਲ ਵਿੱਚ ਲੈਪਟਾਪ ਜਾਂ ਡੈਸਕਟੌਪ 'ਤੇ WhatsApp ਵੈੱਬ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਡੀ ਪਰਸਨਲ ਚੈਟ ਕੋਈ ਹੋਰ ਦੇਖ ਸਕਦਾ ਹੈ, ਜੋ ਕਿ ਇੱਕ ਸਮੱਸਿਆ ਹੋ ਸਕਦੀ ਹੈ।

Continues below advertisement

WhatsApp ਨੇ ਪਹਿਲਾਂ ਹੀ ਮੋਬਾਈਲ ਐਪ ਵਿੱਚ ਕਈ ਪ੍ਰਾਈਵੇਸੀ ਫੀਚਰਸ ਦਿੱਤੇ ਹਨ ਜਿਵੇਂ ਕਿ ਚੈਟਸ ਨੂੰ ਹਾਈਡ ਕਰਨਾ, ਆਨਲਾਈਨ ਸਟੇਟਸ ਹਾਈਡ ਕਰਨਾ ਅਤੇ ਡਿਸਪਲੇ ਫੋਟੋ। ਪਰ WhatsApp ਵੈੱਬ ਵਿੱਚ ਅਜੇ ਤੱਕ ਅਜਿਹਾ ਕੋਈ ਬਿਲਟ-ਇਨ ਆਪਸ਼ਨ ਨਹੀਂ ਹੈ ਜੋ ਤੁਹਾਡੀਆਂ ਚੈਟਾਂ ਨੂੰ ਦੂਜਿਆਂ ਤੋਂ ਲੁਕਾ ਸਕੇ।

Continues below advertisement

ਕੀ ਹੈ ਇਸ ਦਾ ਹੱਲ?

ਜੇਕਰ ਤੁਸੀਂ Google Chrome ਬ੍ਰਾਊਜ਼ਰ 'ਤੇ ਵਟਸਐਪ ਵੈੱਬ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਬਿਨਾਂ ਕਿਸੇ ਥਰਡ ਪਾਰਟੀ ਐਪ ਦੇ ਇੱਕ ਸਿੰਪਲ ਕਰੋਮ ਐਕਸਟੈਂਸ਼ਨ ਦੀ ਮਦਦ ਨਾਲ ਆਪਣੀਆਂ ਚੈਟਾਂ ਨੂੰ ਦੂਜਿਆਂ ਕੋਲੋਂ ਬਚਾ ਸਕਦੇ ਹੋ। ਇਹ ਤਰੀਕਾ ਖਾਸ ਤੌਰ 'ਤੇ ਦਫਤਰੀ ਕਰਮਚਾਰੀਆਂ ਲਈ ਫਾਇਦੇਮੰਦ ਹੈ, ਜਿੱਥੇ ਨੇੜੇ ਬੈਠੇ ਲੋਕ ਤੁਹਾਡੀ ਸਕ੍ਰੀਨ ਨੂੰ ਦੇਖ ਸਕਦੇ ਹਨ।

ਕਿਵੇਂ ਡਾਊਨਲੋਡ ਕਰੀਏ “Privacy Extension for WhatsApp Web”

ਪਹਿਲਾਂ ਕਰੋਮ ਬ੍ਰਾਊਜ਼ਰ ਖੋਲ੍ਹੋ ਅਤੇ Google ਵਿੱਚ ਸਰਚ ਕਰੋ: Privacy Extension for WhatsApp Web

ਸਰਚ ਰਿਜ਼ਲਟ ਵਿੱਚ ਸਹੀ ਲਿੰਕ ਚੁਣੋ, ਜੋ ਤੁਹਾਨੂੰ ਉਸ ਐਕਸਟੈਂਸ਼ਨ ਦੇ ਪੇਜ 'ਤੇ ਲਿਜਾਵੇਗਾ।

ਪੰਨੇ ਦੇ ਸੱਜੇ ਪਾਸੇ “Add to Chrome" ਬਟਨ 'ਤੇ ਕਲਿੱਕ ਕਰੋ। ਫਿਰ “Add Extension” 'ਤੇ ਟੈਪ ਕਰੋ।

ਹੁਣ ਇਹ ਐਕਸਟੈਂਸ਼ਨ ਤੁਹਾਡੇ ਬ੍ਰਾਊਜ਼ਰ ਵਿੱਚ ਇੰਸਟਾਲ ਹੋ ਜਾਵੇਗਾ।

ਇਦਾਂ ਕਰੋ ਵਰਤੋਂ

ਇੱਕ ਵਾਰ ਇੰਸਟਾਲ ਹੋਣ ਤੋਂ ਬਾਅਦ, Chrome ਦੇ ਟਾਈਪ ਰਾਈਟ ਵਿੱਚ ਬਣੇ Extensions ਆਈਕਨ 'ਤੇ ਕਲਿੱਕ ਕਰੋ।

ਫਿਰ  Privacy Extension for WhatsApp Web ਦੀ ਚੋਣ ਕਰੋ

ਹੁਣ ਇੱਕ ਲਿਸਟ ਖੁੱਲ੍ਹੇਗੀ, ਜਿਸ ਵਿੱਚ ਤੁਸੀਂ ਵੱਖ-ਵੱਖ ਚੀਜ਼ਾਂ ਨੂੰ ਲੁਕਾਉਣ ਲਈ ਟੌਗਲ ਬਟਨ ਨੂੰ ਆਨ ਕਰ ਸਕਦੇ ਹੋ।

ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਪ੍ਰੋਫਾਈਲ ਫੋਟੋ ਦਿਖਾਈ ਦੇਵੇ, ਤਾਂ ਉਸ ਆਪਸ਼ਨ ਨੂੰ ਚਾਲੂ ਕਰੋ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਮੈਸੇਜ, ਨੇਮ, ਚੈਟ, ਜਾਂ QR ਕੋਡ ਵਰਗੀ ਜਾਣਕਾਰੀ ਨੂੰ ਵੀ ਬਲੱਰ ਕਰ ਸਕਦੇ ਹੋ।

ਇੱਕ ਵਾਰ ਸੈਟਿੰਗਸ ਸੇਵ ਹੋ ਜਾਏ, ਅਗਲੀ ਵਾਰ ਜਦੋਂ ਤੁਸੀਂ WhatsApp ਵੈੱਬ ਖੋਲ੍ਹੋਗੇ, ਤਾਂ ਤੁਹਾਡੀ ਨਿੱਜੀ ਜਾਣਕਾਰੀ ਦੂਜਿਆਂ ਦੀਆਂ ਨਜ਼ਰਾਂ ਤੋਂ ਬਲੱਰ ਹੋ ਜਾਵੇਗੀ। ਇਸ ਤਰ੍ਹਾਂ ਤੁਹਾਡੀ WhatsApp ਨੂੰ ਬੰਦ ਕੀਤਿਆਂ ਬਿਨਾਂ ਤੁਹਾਡੀ ਪ੍ਰਾਈਵੇਸੀ ਬਣੀ ਰਹੇਗੀ।