ਕੀ ਤਹਾਨੂੰ ਵਟਸਐਪ 'ਤੇ ਕਿਸੇ ਨੂੰ ਭੇਜੇ ਮੈਸੇਜ ਦਾ ਜਵਾਬ ਨਹੀਂ ਮਿਲ ਰਿਹਾ ਜਾਂ ਸਾਹਮਣੇ ਵਾਲੇ ਦੀ ਡਿਸਪਲੇਅ ਤਸਵੀਰ ਦਿਖਾਈ ਨਹੀਂ ਦੇ ਰਹੀ। ਅਜਿਹੇ 'ਚ ਸੰਭਵ ਹੈ ਸਾਹਮਣੇ ਵਾਲੇ ਨੇ ਤਹਾਨੂੰ ਬਲੌਕ ਕੀਤਾ ਹੋਵੇ। ਜੇਕਰ ਤਹਾਨੂੰ ਕਿਸੇ ਨੇ ਬਲੌਕ ਕੀਤਾ ਹੋਵੇ ਤਾਂ ਵਟਸਐਪ ਯੂਜ਼ਰ ਦੀ ਜਾਣਕਾਰੀ ਗੁਪਤ ਰੱਖਣ ਦੇ ਚੱਲਦਿਆਂ ਤਹਾਨੂੰ ਨਹੀਂ ਦੱਸਦਾ।


ਇਸ ਲਈ ਬਲੌਕ ਹੋਏ ਯੂਜ਼ਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਉਸ ਨੂੰ ਬਲੌਕ ਕੀਤਾ ਗਿਆ ਹੈ। ਕੁਝ ਤਰੀਕਿਆਂ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਡੀ ਫੋਨ ਬੁੱਕ 'ਚ ਮੌਜੂਦ ਨੰਬਰਾਂ 'ਚੋਂ ਕਿਹੜੇ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੈ।


ਆਨਲਾਈਨ ਜਾਂ ਲਾਸਟ ਸੀਨ ਦਿਖਾਈ ਨਾ ਦੇਣਾ


ਜੇਕਰ ਕਿਸੇ ਯੂਜ਼ਰ ਦੇ ਆਨਲਾਈਨ ਹੋਣ 'ਤੇ ਵੀ ਉਹ ਤਹਾਨੂੰ ਆਨਲਾਈਨ ਸ਼ੋਅ ਨਹੀਂ ਹੋ ਰਿਹਾ ਤਾਂ ਇਸਦਾ ਮਤਲਬ ਤਹਾਨੂੰ ਬਲੌਕ ਕੀਤਾ ਹੋਇਆ ਹੈ। ਚੈਟ ਸੈਕਸ਼ਨ 'ਚ ਯੂਜ਼ਰ ਦੇ ਆਨਲਾਈਨ ਹੋਣ 'ਤੇ ਕਾਂਟੈਕਟ ਨਾਂਅ ਦੇ ਹੇਠ ਆਨਲਾਈਨ ਲਿਖਿਆ ਆਉਂਦਾ ਹੈ। ਕਈ ਯੂਜ਼ਰ ਆਪਣਾ ਲਾਸਟ ਸੀਨ ਹਾਈਡ ਰੱਖਦੇ ਹਨ। ਤੁਸੀਂ ਆਪਣੇ ਮਿਊਚਲ ਫਰੈਂਡ ਜ਼ਰੀਏ ਇਹ ਪਤਾ ਲਾ ਸਕਦੇ ਹੋ ਕਿ ਉਨ੍ਹਾਂ ਨੂੰ ਉਸ ਯੂਜ਼ਰ ਦੀ ਸਾਰੀ ਡਿਟੇਲ ਦਿਖਾਈ ਦੇ ਰਹੀ ਹੈ ਕਿ ਨਹੀਂ।


ਪ੍ਰੋਫਾਈਲ ਪਿਕਚਰ ਦਿਖਾਈ ਨਾ ਦੇਣਾ


ਜੇਕਰ ਕਿਸੇ ਯੂਜ਼ਰ ਨੇ ਪ੍ਰੋਫਾਈਲ ਫੋਟੋ ਅਪਲੋਡ ਕੀਤੀ ਹੈ ਤੇ ਤਹਾਨੂੰ ਦਿਖਾਈ ਨਹੀਂ ਦੇ ਰਹੀ ਤਾਂ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੋਇਆ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਯੂਜ਼ਰ ਪ੍ਰੋਫਾਈਲ ਫੋਟੋ ਹਟਾ ਲੈਂਦੇ ਹਨ। ਅਜਿਹੇ 'ਚ ਕਿਸੇ ਦੂਜੇ ਵਟਸਐਪ ਅਕਾਊਂਟ ਤੋਂ ਦੇਖ ਲਓ ਕਿ ਯੂਜ਼ਰ ਨੇ ਪ੍ਰੋਫਾਈਲ ਪਿਕਚਰ ਲਾਈ ਹੈ ਕਿ ਨਹੀਂ।


ਮੈਸੇਜ ਭੇਜਣ 'ਤੇ ਸਿੰਗਲ ਮਾਰਕ


ਤੁਸੀਂ ਕਿਸੇ ਨੂੰ ਮੈਸੇਜ ਭੇਜਿਆ। ਜੇਕਰ ਮੈਸੇਜ ਭੇਜਣ ਤੋਂ ਬਾਅਦ ਸਿੰਗਲ ਚੈਕ ਮਾਰਕ ਦਿਖਾਈ ਦੇ ਰਿਹਾ ਹੈ ਤਾਂ ਯੂਜ਼ਰ ਨੂੰ ਤੁਹਾਡਾ ਮੈਸੇਜ ਡਿਲੀਵਰ ਨਹੀਂ ਹੋ ਰਿਹਾ। ਇਸ ਦਾ ਮਤਲਬ ਹੋ ਸਕਦਾ ਯੂਜ਼ਰ ਨੇ ਤਹਾਨੂੰ ਬਲੌਕ ਕੀਤਾ ਹੋਵੇ।


ਦਲਿਤ ਭਾਈਚਾਰੇ ਵੱਲੋਂ ਯੋਗੀ ਸਰਕਾਰ ਨੂੰ ਲਾਹਨਤਾ

Whatsapp 'ਤੇ ਫਾਲਤੂ ਨੰਬਰ ਇਸ ਤਰ੍ਹਾਂ ਕਰੋ ਬਲੌਕ


ਬਲੌਕ ਕਰਨ ਲਈ ਵਸਐਪ ਕਾਂਟੈਕਟ 'ਤੇ ਕਲਿੱਕ ਕਰੋ
ਉਸ ਕਾਂਟੈਕਟ ਦੇ ਅਕਾਊਂਟ ਡਿਟੇਲਸ 'ਚ ਜਾਓ
ਸਕ੍ਰਾਲ ਕਰਨ 'ਤੇ ਸਭ ਤੋਂ ਹੇਠਾਂ ਬਲੌਕ ਕਾਂਟੈਕਟ 'ਤੇ ਕਲਿੱਕ ਕਰ ਦਿਉ
ਇਸ ਤੋਂ ਬਾਅਦ ਉਹ ਕਾਂਟੈਕਟ ਬਲੌਕ ਹੋ ਜਾਵੇਗਾ ਅਤੇ ਇਹੀ ਪ੍ਰੋਸੈਸ ਕਰਨ ਨਾਲ ਅਨਬਲੌਕ ਹੋ ਜਾਵੇਗਾ


ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ