ਨਵੀਂ ਦਿੱਲੀ: ਸੋਸ਼ਲ ਮੀਡੀਆ ਐਪਸ ਵਿੱਚ ਆਏ ਦਿਨ ਨਵੇਂ ਫੀਚਰ ਆਉਂਦੇ ਰਹਿੰਦੇ ਹਨ। ਚਾਹੇ ਫੇਸਬੁੱਕ ਹੋਵੇ ਜਾਂ ਵ੍ਹੱਟਸਐਪ, ਟਵਿੱਟਰ ਹੋਵੇ ਜਾਂ ਫਿਰ ਇੰਸਟਾਗ੍ਰਾਮ ਸਾਰਿਆਂ ਵਿੱਚ ਹੁਣ ਤਸਵੀਰ ਜਾਂ ਵੀਡੀਓ ਦੇ ਰੂਪ ਵਿੱਚ ਸਟੇਟਸ ਪਾਉਣ ਦੀ ਸੁਵਿਧਾ ਦਿੱਤੀ ਗਈ ਹੈ। ਇਹ ਸਟੇਟਸ ਵੀਡੀਓ ਦੀ ਮਿਆਦ ਥੋੜ੍ਹੀ ਹੀ ਹੁੰਦੀ ਹੈ। ਜੇਕਰ ਤੁਹਾਡਾ ਕੋਈ ਦੋਸਤ ਸੋਹਣੀ ਸਟੇਟਸ ਵੀਡੀਓ ਪਾਉਂਦਾ ਹੈ ਤਾਂ ਇਸ ਨੂੰ ਇਨ੍ਹਾਂ ਤਰੀਕਿਆਂ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਲੁਕਿਆ ਹੋਇਆ ਵ੍ਹੱਟਸਐਪ ਸਟੇਟਸ ਫ਼ੋਲਡਰ- ਜਦ ਤੁਸੀਂ ਆਪਣੇ ਦੋਸਤ ਦੇ ਵ੍ਹੱਟਸਐਪ ਅਕਾਊਂਟ 'ਤੇ ਉਸ ਦੀ ਸਟੋਰੀ ਦੇਖਦੇ ਹੋ, ਤਾਂ ਇਹ ਤੁਹਾਡੇ ਫ਼ੋਨ ਦੇ ਲੁਕੇ ਹੋਏ ਯਾਨੀ ਹਿਡਨ ਫ਼ੋਲਡਰ ਵਿੱਚ ਆਪਣੇ ਆਪ ਡਾਊਨਲੋਡ ਹੋ ਜਾਂਦਾ ਹੈ। ਇਹ ਫ਼ੋਲਡਰ ਹਿਡਨ ਰਹਿੰਦਾ ਹੈ ਤਾਂ ਇਸ ਨੂੰ ਅਨਹਾਈਡ ਕਰ ਕੇ ਦੇਖਿਆ ਜਾ ਸਕਦਾ ਹੈ। ਐਪ ਰਾਹੀਂ ਵੀ ਕਰ ਸਕਦੇ ਹੋ ਡਾਊਨਲੋਡ- ਇਸ ਤੋਂ ਇਲਾਵਾ ਕਈ ਐਪਸ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵ੍ਹੱਟਸਐਪ ਦੇ ਸਟੇਸਟ ਨੂੰ ਡਾਊਨਲੋਡ ਵੀ ਕਰ ਸਕਦੇ ਹੋ। ਇਨ੍ਹਾਂ ਸਾਰਿਆਂ ਦਰਮਿਆਨ ਇੱਕ ਮਸ਼ਹੂਰ ਐਪ ਹੈ, ਉਸ ਦਾ ਨਾਂ 'ਸਟੋਰੀ ਸੇਵਰ ਫਾਰ ਵ੍ਹੱਟਸਐਪ।' ਡਾਊਨਲੋਡ ਤੇ ਇੰਸਟਾਲ ਕਰਨ ਤੋਂ ਬਾਅਦ ਇਹ ਤੁਹਾਡੇ ਵ੍ਹੱਟਸਐਪ ਨਾਲ ਆਪਣੇ ਆਪ ਜੁੜ ਜਾਂਦੀ ਹੈ। ਇਸ ਤੋਂ ਬਾਅਦ ਜਿਸ ਸਟੇਟਸ 'ਤੇ ਤੁਸੀਂ ਕਲਿੱਕ ਕਰਦੇ ਹੋ ਉਹ ਤੁਹਾਡੇ ਫ਼ੋਨ ਵਿੱਚ ਸੇਵ ਹੋ ਜਾਂਦੀ ਹੈ। ਹਾਲਾਂਕਿ, ਤੁਸੀਂ ਡਾਊਨਲੋਡ ਕਰਨ ਵੇਲੇ ਕਾਪੀਰਾਈਟ ਦਾ ਧਿਆਨ ਰੱਖਣਾ ਨਾ ਭੁੱਲੋ।