If the memory of the smartphone is full: ਸਮੇਂ ਦੇ ਨਾਲ-ਨਾਲ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਫੋਨ ਦੀ ਮੈਮਰੀ ਵੀ ਵਧਾ ਰਹੀਆਂ ਹਨ ਪਰ ਇਸ ਦੇ ਨਾਲ ਹੀ ਯੂਜ਼ਰਸ ਦੀ ਜ਼ਰੂਰਤ ਵੀ ਵਧ ਰਹੀ ਹੈ ਤੇ ਉਨ੍ਹਾਂ ਲਈ ਫੋਨ ਦੀ ਮੈਮਰੀ ਘੱਟ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ, ਮੋਬਾਈਲ ਉਪਭੋਗਤਾਵਾਂ ਕੋਲ ਸਿਰਫ ਤਿੰਨ ਵਿਕਲਪ ਬਚੇ ਹਨ। ਇੱਕ ਤਾਂ ਉਹ ਫ਼ੋਨ ਵਿੱਚ ਮਾਈਕ੍ਰੋ SD ਕਾਰਡ ਲਗਾਉਣ ਜਾਂ ਦੂਜਾ ਵਿਕਲਪ ਇਹ ਹੈ ਕਿ ਉਹ ਇਸ ਤੋਂ ਵੱਧ ਮੈਮਰੀ ਵਾਲੇ ਫ਼ੋਨ ਖ਼ਰੀਦਣ ਜਾਂ ਤੀਜਾ, ਤੁਸੀਂ ਮਜਬੂਰੀ ਵਿੱਚ ਫ਼ੋਨ ਵਿੱਚੋਂ ਬਹੁਤ ਸਾਰੇ ਡੇਟਾ ਤੇ ਫਾਈਲਾਂ ਨੂੰ ਡਿਲੀਟ ਕਰਕੇ ਜਗ੍ਹਾ ਬਣਾ ਸਕਦੇ ਹੋ।

ਪਹਿਲੇ ਦੋ ਵਿਕਲਪਾਂ ਵਿੱਚ, ਤੁਹਾਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ, ਜਦੋਂ ਕਿ ਤੀਜਾ ਵਿਕਲਪ ਉਪਭੋਗਤਾ ਨਹੀਂ ਵਰਤਣਾ ਚਾਹੁੰਦੇ। ਇਸ ਸਭ ਦੇ ਵਿਚਕਾਰ ਇੱਕ ਚੌਥਾ ਰਸਤਾ ਵੀ ਹੈ, ਜਿਸ ਵਿੱਚ ਕਿਸੇ ਕਿਸਮ ਦੀ ਕੋਈ ਕੀਮਤ ਨਹੀਂ। ਇਸ ਨਾਲ ਤੁਸੀਂ ਫੋਨ ਦੀ ਮੈਮਰੀ ਫੁੱਲ ਹੋਣ ਦੀ ਸਮੱਸਿਆ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹੋ।

ਇਹ ਵਿਕਲਪ 
ਜੇਕਰ ਤੁਸੀਂ ਉੱਪਰ ਦੱਸੇ ਗਏ ਤਿੰਨ ਵਿਕਲਪਾਂ ਨੂੰ ਨਹੀਂ ਅਜ਼ਮਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਸਾਹਮਣੇ ਚੌਥਾ ਵਿਕਲਪ ਤੁਹਾਡੀ ਫਾਈਲ ਨੂੰ ਗੂਗਲ ਡਰਾਈਵ ਵਿੱਚ ਰੱਖਣਾ ਹੈ। ਇਸ ਵਿੱਚ ਕੋਈ ਪੈਸਾ ਖਰਚ ਨਹੀਂ ਹੁੰਦਾ ਤੇ ਤੁਹਾਡੀ ਫਾਈਲ ਵੀ ਸੁਰੱਖਿਅਤ ਹੈ। ਅੱਗੇ ਅਸੀਂ ਜਾਣਾਂਗੇ ਕਿ ਤੁਸੀਂ ਗੂਗਲ ਡਰਾਈਵ ਵਿੱਚ ਫਾਈਲਾਂ ਕਿਵੇਂ ਰੱਖ ਸਕਦੇ ਹੋ।

ਗੂਗਲ ਡਰਾਈਵ ਵਿੱਚ ਫਾਈਲ ਨੂੰ ਇਸ ਤਰ੍ਹਾਂ ਰੱਖੋ
ਜੇਕਰ ਤੁਸੀਂ ਆਪਣੀ ਫਾਈਲ ਨੂੰ ਗੂਗਲ ਡਰਾਈਵ ਵਿੱਚ ਰੱਖਣਾ ਚਾਹੁੰਦੇ ਹੋ, ਪਰ ਇਹ ਨਹੀਂ ਜਾਣਦੇ ਕਿ ਇਸਨੂੰ ਕਿਵੇਂ ਕਰਨਾ ਹੈ, ਤਾਂ ਤੁਸੀਂ ਇਨ੍ਹਾਂ ਸਟੈਪ ਦੀ ਪਾਲਣਾ ਕਰ ਸਕਦੇ ਹੋ।

ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਗੂਗਲ ਡਰਾਈਵ ਐਪ ਨੂੰ ਇੰਸਟਾਲ ਕਰੋ ਤੇ ਉਸ ਨੂੰ ਖੋਲ੍ਹੋ।

ਹੁਣ ਤੁਹਾਨੂੰ ਹੋਮ ਸਕ੍ਰੀਨ 'ਤੇ + ਆਈਕਨ ਦਿਖਾਈ ਦੇਵੇਗਾ, ਤੁਹਾਨੂੰ ਇਸ 'ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਅਪਲੋਡ ਦਾ ਵਿਕਲਪ ਆਵੇਗਾ, ਤੁਹਾਨੂੰ ਇਸ ਨੂੰ ਚੁਣਨਾ ਹੋਵੇਗਾ।

ਹੁਣ ਫੋਨ ਦੀ ਸਟੋਰੇਜ ਵਿੱਚ ਉਸ ਫਾਈਲ ਨੂੰ ਲੱਭੋ ਜਿਸ ਨੂੰ ਡਰਾਈਵ ਵਿੱਚ ਅਪਲੋਡ ਕਰਨ ਦੀ ਲੋੜ ਹੈ।

ਫਾਈਲ ਮਿਲਣ ਤੋਂ ਬਾਅਦ, ਇਸ ਨੂੰ ਸਿਲੈਕਟ ਕਰੋ। ਇਸ ਤਰ੍ਹਾਂ ਉਹ ਫਾਈਲ ਗੂਗਲ ਡਰਾਈਵ 'ਤੇ ਅਪਲੋਡ ਹੋ ਜਾਵੇਗੀ।

ਇਹ ਗੱਲ ਧਿਆਨ ਵਿੱਚ ਰੱਖੋ ਕਿ ਫਾਈਲ ਅਪਲੋਡ ਕਰਨ ਲਈ ਇੰਟਰਨੈਟ ਹੋਣਾ ਚਾਹੀਦਾ ਹੈ।


ਤੁਸੀਂ ਵੱਖ-ਵੱਖ ਫੋਲਡਰ ਬਣਾ ਕੇ ਫਾਈਲ ਸ਼੍ਰੇਣੀ ਅਨੁਸਾਰ ਵੀ ਅਪਲੋਡ ਕਰ ਸਕਦੇ ਹੋ।