How to stop Apps to track location: ਮੋਬਾਈਲ ਵਿੱਚ ਕਈ ਤਰ੍ਹਾਂ ਦੇ ਐਪ ਮੌਜੂਦ ਹੁੰਦੇ ਹਨ। ਇਸ ਦੇ ਨਾਲ ਹੀ ਅਸੀਂ ਆਪਣੀ ਲੋੜ ਅਨੁਸਾਰ ਗੂਗਲ ਪਲੇ ਸਟੋਰ ਤੋਂ ਕਈ ਐਪ ਇੰਸਟਾਲ ਕਰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਤੁਸੀਂ ਆਪਣੇ ਮੋਬਾਈਲ 'ਚ ਕੋਈ ਐਪ ਇੰਸਟਾਲ ਕਰਦੇ ਹੋ ਤਾਂ ਕਈ ਤਰ੍ਹਾਂ ਦੀਆਂ ਪਰਮਿਸ਼ਨਾਂ ਮੰਗੀਆਂ ਜਾਂਦੀਆਂ ਹਨ।
ਆਮ ਤੌਰ 'ਤੇ ਅਸੀਂ ਬਿਨਾਂ ਸੋਚੇ-ਸਮਝੇ ਐਪ ਨੂੰ ਹਰ ਤਰ੍ਹਾਂ ਦੀਆਂ ਇਜਾਜ਼ਤਾਂ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਮੋਬਾਈਲ 'ਚ ਮੌਜੂਦ ਕਈ ਐਪ ਤੁਹਾਡੀ ਜਾਸੂਸੀ ਕਰ ਰਹੇ ਹਨ। ਉਹ ਜਾਣਦੇ ਹਨ ਕਿ ਤੁਸੀਂ ਕੱਲ੍ਹ ਕਿੱਥੇ ਸੀ ਤੇ ਅੱਜ ਤੁਹਾਡੀ ਲੋਕੇਸ਼ਨ ਕੀ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਕੁਝ ਟਿੱਪਸ ਦੱਸਣ ਜਾ ਰਹੇ ਹਾਂ ਜੋ ਐਪਸ ਨੂੰ ਤੁਹਾਡੀ ਲੋਕੇਸ਼ਨ ਟਰੈਕ ਕਰਨ ਤੋਂ ਰੋਕਣ ਵਿੱਚ ਤੁਹਾਡੀ ਮਦਦ ਕਰਨਗੇ। ਤੁਸੀਂ ਇਨ੍ਹਾਂ ਐਪਾਂ ਨੂੰ ਲੋਕੇਸ਼ਨ ਟਰੈਕ ਕਰਨ ਤੋਂ ਰੋਕ ਸਕਦੇ ਹੋ।
ਸਭ ਤੋਂ ਪਹਿਲਾਂ ਜਾਣ ਲਵੋ ਕਿ ਕਿਹੜੀਆਂ ਐਪਸ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰ ਰਹੀਆਂ ਹਨ। ਮਿਸਾਲ ਲਈ ਜੇਕਰ ਤੁਸੀਂ ਨੈਵੀਗੇਸ਼ਨ ਤੇ ਹੋਰ ਉਦੇਸ਼ਾਂ ਲਈ ਇਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ Google ਮੈਪ ਨੂੰ ਤੁਹਾਡੇ ਲੋਕੇਸ਼ਨ ਡੇਟਾ ਤੱਕ ਪਹੁੰਚ ਦੇਣੀ ਹੀ ਪਵੇਗੀ। ਕੁਝ ਐਪਾਂ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰਦੀਆਂ ਹਨ। ਕੁਝ ਐਪਸ ਲਈ ਲੋਕੇਸ਼ਨ ਟਰੈਕ ਕਰਨਾ ਜ਼ਰੂਰੀ ਹੁੰਦਾ ਹੈ ਪਰ ਕੁਝ ਐਪਸ ਅਜਿਹੇ ਹਨ, ਜਿਨ੍ਹਾਂ 'ਚ ਲੋਕੇਸ਼ਨ ਟਰੈਕ ਕਰਨ ਲਈ ਇਜਾਜ਼ਤ ਜ਼ਰੂਰੀ ਨਹੀਂ।
ਉਬੇਰ ਤੇ ਓਲਾ ਵਰਗੀਆਂ ਰਾਈਡ ਸ਼ੇਅਰਿੰਗ ਐਪਾਂ ਨੂੰ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਡਰਾਈਵਰਾਂ ਨੂੰ ਪਤਾ ਲੱਗ ਸਕੇ ਕਿ ਕਿੱਥੇ ਆਉਣਾ ਹੈ। ਇਹ ਐਪਸ ਲਗਾਤਾਰ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਐਪਸ ਲਈ ਲੋਕੇਸ਼ਨ ਨੂੰ ਉਦੋਂ ਹੀ ਸਮਰੱਥ ਕਰੋ ਜਦੋਂ ਤੁਹਾਨੂੰ ਇਨ੍ਹਾਂ ਦੀ ਲੋੜ ਹੋਵੇ। Netflix ਤੇ Prime Video ਵਰਗੀਆਂ ਵੀਡੀਓ ਸਟ੍ਰੀਮਿੰਗ ਐਪਸ ਵੀ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰ ਸਕਦੀਆਂ ਹਨ ਤਾਂ ਜੋ ਉਹ ਉਸ ਕੰਟੈਂਟ ਨੂੰ ਤੁਹਾਡੀ ਪਹੁੰਚ ਤੋਂ ਹਟਾ ਸਕਣ ਜੋ ਤੁਹਾਡੇ ਸਥਾਨ ਵਿੱਚ ਉਪਲਬਧ ਨਹੀਂ।
ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਸਾਰੀਆਂ ਐਪਾਂ ਲਈ ਲੋਕੇਸ਼ਨ ਅਕਸੈਸ ਬੰਦ ਕਰ ਸਕਦੇ ਹੋ। ਹਾਲਾਂਕਿ, ਇਸ ਨਾਲ ਕੁਝ ਐਪਸ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਣਗੇ। ਉਨ੍ਹਾਂ ਐਪਾਂ ਲਈ ਜਿਨ੍ਹਾਂ ਨੂੰ ਲੋਕੇਸ਼ਨ ਦੀ ਲੋੜ ਹੁੰਦੀ ਹੈ, ਸਿਰਫ਼ ਉਦੋਂ ਹੀ ਅਕਸੈਸ ਦਿਓ, ਜਦੋਂ ਤੁਸੀਂ ਉਨ੍ਹਾਂ ਦੀ ਵਰਤੋਂ ਕਰ ਰਹੇ ਹੋਵੋ।
ਇਸ ਲੀ ਲੋਕੇਸ਼ਨ ਡੇਟਾ ਨੂੰ ਬੰਦ ਕਰਨ ਲਈ, ਸਭ ਤੋਂ ਪਹਿਲਾਂ ਫ਼ੋਨ ਦੀਆਂ ਸੈਟਿੰਗਾਂ 'ਤੇ ਜਾਓ। ਇਸ ਤੋਂ ਬਾਅਦ ਐਪਸ ਤੇ ਨੋਟੀਫਿਕੇਸ਼ਨ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਐਪ ਪਰਮਿਸ਼ਨ 'ਤੇ ਕਲਿੱਕ ਕਰੋ। ਹੇਠਾਂ ਸਕ੍ਰੋਲ ਕਰਨ 'ਤੇ ਤੁਹਾਨੂੰ ਲੋਕੇਸ਼ਨ ਦਾ ਵਿਕਲਪ ਮਿਲੇਗਾ, ਇਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਐਪਸ ਦੀ ਲਿਸਟ ਦਿਖਾਈ ਦੇਵੇਗੀ ਜੋ ਤੁਹਾਡੀ ਲੋਕੇਸ਼ਨ ਨੂੰ ਟਰੈਕ ਕਰਦੇ ਹਨ। ਤੁਸੀਂ ਉਨ੍ਹਾਂ ਨੂੰ ਚੁਣ ਕੇ ਬੰਦ ਕਰ ਸਕਦੇ ਹੋ।
ਇਹ ਪ੍ਰਕਿਰਿਆ ਆਈਫੋਨ ਵਿੱਚ ਵੀ ਲਗਪਗ ਸਮਾਨ ਹੈ। ਜੇਕਰ ਤੁਸੀਂ ਕੁਝ ਚੁਣੀਆਂ ਗਈਆਂ ਐਪਾਂ ਲਈ ਲੋਕੇਸ਼ਨ ਬੰਦ ਕਰਨਾ ਚਾਹੁੰਦੇ ਹੋ, ਤਾਂ ਸੈਟਿੰਗਾਂ ਵਿੱਚ ਜਾ ਕੇ ਪ੍ਰਾਈਵੇਸੀ 'ਤੇ ਜਾਓ। ਇਸ ਤੋਂ ਬਾਅਦ ਲੋਕੇਸ਼ਨ ਸਰਵਿਸ 'ਤੇ ਜਾਓ। ਇੱਥੇ ਤੁਸੀਂ ਸਾਰੀਆਂ ਐਪਾਂ ਲਈ ਲੋਕੇਸ਼ਨ ਬੰਦ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਕੁਝ ਚੁਣੇ ਹੋਏ ਐਪਸ ਲਈ ਲੋਕੇਸ਼ਨ ਬੰਦ ਕਰ ਸਕਦੇ ਹੋ।