Facebook settings: ਕੀ ਤੁਸੀਂ ਵੀ ਆਪਣੇ ਫ਼ੇਸਬੁੱਕ ਅਕਾਊਂਟ 'ਚ ਲੌਗਇਨ ਨਹੀਂ ਕਰ ਪਾ ਰਹੇ ਹੋ? ਜੇਕਰ ਹਾਂ, ਤਾਂ ਇਹ ਖਬਰ ਜ਼ਰੂਰ ਪੜ੍ਹੋ। ਵੱਡੀ ਗਿਣਤੀ 'ਚ ਅਜਿਹੇ ਮਾਮਲੇ ਆ ਰਹੇ ਹਨ ਜਿਨ੍ਹਾਂ ਵਿੱਚ ਲੋਕ ਲੌਗਇਨ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਕੰਪਨੀ ਨੇ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦਾ ਕਾਰਨ ਵੀ ਦੱਸਿਆ ਹੈ।
ਦਰਅਸਲ, ਕੰਪਨੀ ਦਾ ਕਹਿਣਾ ਹੈ ਕਿ ਇਹ ਸਮੱਸਿਆ ਉਨ੍ਹਾਂ ਯੂਜਰਾਂ ਨੂੰ ਆ ਰਹੀ ਹੈ ਜਿਨ੍ਹਾਂ ਨੇ ਅਜੇ ਤੱਕ ਫ਼ੇਸਬੁੱਕ ਪ੍ਰੋਟੈਕਟ ਨੂੰ ਚਾਲੂ ਨਹੀਂ ਕੀਤਾ ਹੈ। ਅਜਿਹੇ ਲੋਕ ਜਦੋਂ ਤੱਕ ਆਪਣੇ ਫ਼ੇਸਬੁੱਕ ਪ੍ਰੋਟੈਕਟ ਨੂੰ ਐਕਟੀਵੇਟ ਨਹੀਂ ਕਰਨਗੇ, ਉਦੋਂ ਤਕ ਉਹ ਅਕਾਊਂਟ ਨੂੰ ਅਕਸੈੱਸ ਨਹੀਂ ਕਰ ਸਕਣਗੇ। ਆਓ ਜਾਣਦੇ ਹਾਂ ਕਿ ਫ਼ੇਸਬੁੱਕ ਪ੍ਰੋਟੈਕਟ ਕੀ ਹੈ ਤੇ ਤੁਸੀਂ ਇਸ ਨੂੰ ਕਿਵੇਂ ਐਕਟੀਵੇਟ ਕਰ ਸਕਦੇ ਹੋ?
ਫ਼ੇਸਬੁੱਕ ਪ੍ਰੋਟੈਕਟ ਕੀ ਹੈ?
ਇਹ ਇੱਕ ਸੁਰੱਖਿਆ ਪ੍ਰੋਗਰਾਮ ਹੈ। ਇਸ ਨੂੰ ਲਿਆਉਣ ਦਾ ਮਕਸਦ ਯੂਜ਼ਰਸ ਦੇ ਅਕਾਊਂਟ ਨੂੰ ਸੁਰੱਖਿਅਤ ਕਰਨਾ ਹੈ। ਕੰਪਨੀ ਨੇ ਇਸ ਫੀਚਰ ਨੂੰ ਪਿਛਲੇ ਸਾਲ ਜਾਰੀ ਕੀਤਾ ਸੀ। ਇਹ ਖ਼ਾਸ ਤੌਰ 'ਤੇ ਉਨ੍ਹਾਂ ਯੂਜਰਾਂ ਲਈ ਬਣਾਇਆ ਗਿਆ ਸੀ, ਜਿਨ੍ਹਾਂ ਦੇ ਅਕਾਊਂਟ ਨੂੰ ਖ਼ਤਰਾ ਹੈ।
ਅਜਿਹੇ ਲੋਕਾਂ 'ਚ ਪੱਤਰਕਾਰ, ਸਰਕਾਰੀ ਅਮਲਾ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਮੈਂਬਰ ਸ਼ਾਮਲ ਹਨ। ਇਸ ਨੂੰ ਐਕਟੀਵੇਟ ਕਰਨ ਲਈ ਕੰਪਨੀ ਨੇ ਰੋਲਆਊਟ ਤੋਂ ਬਾਅਦ ਲਗਾਤਾਰ ਨੋਟੀਫ਼ਿਕੇਸ਼ਨ ਭੇਜੀ। ਕਈ ਰੀਮਾਈਂਡਰ ਦੇ ਬਾਅਦ ਵੀ ਜਿਨ੍ਹਾਂ ਨੇ ਇਸ ਨੂੰ ਚਾਲੂ ਨਹੀਂ ਕੀਤਾ ਹੈ, ਉਹ ਆਪਣੇ ਅਕਾਊਂਟ 'ਚ ਲੌਗਇਨ ਨਹੀਂ ਹੋ ਪਾ ਰਿਹਾ ਹੈ।
ਇਸ ਤਰ੍ਹਾਂ ਕਰੋ ਐਕਟਿਵੇਟ
ਜੇਕਰ ਤੁਸੀਂ ਅਜੇ ਤੱਕ ਫ਼ੇਸਬੁੱਕ ਪ੍ਰੋਟੈਕਟ ਨੂੰ ਚਾਲੂ ਨਹੀਂ ਕੀਤਾ ਹੈ ਅਤੇ ਇਸ ਕਾਰਨ ਲੌਗਇਨ ਨਹੀਂ ਕਰ ਪਾ ਰਹੇ ਹੋ ਤਾਂ ਤੁਰੰਤ ਹੇਠਾਂ ਦਿੱਤੇ ਸਟੈਪਸ ਨੂੰ ਫ਼ਾਲੋ ਕਰੋ।
ਪਹਿਲਾਂ ਤੁਸੀਂ ਫ਼ੇਸਬੁੱਕ ਖੋਲ੍ਹੋ।
ਹੁਣ ਸੈਟਿੰਗਾਂ 'ਚ ਜਾ ਕੇ Security and Login 'ਤੇ ਕਲਿੱਕ ਕਰੋ।
ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਫ਼ੇਸਬੁੱਕ ਪ੍ਰੋਟੈਕਟ ਦਾ ਆਪਸ਼ਨ ਆਵੇਗਾ।
ਹੁਣ ਤੁਹਾਨੂੰ ਇਸ 'ਤੇ ਕਲਿੱਕ ਕਰਕੇ ਐਕਟੀਵੇਟ ਕਰਨਾ ਹੋਵੇਗਾ।
ਇਸ ਤਰ੍ਹਾਂ ਤੁਹਾਡੇ ਅਕਾਊਂਟ 'ਚ ਇਰ ਫੀਚਰ ਚਾਲੂ ਹੋ ਜਾਵੇਗਾ ਅਤੇ ਤੁਸੀਂ ਆਪਣੇ ਫ਼ੇਸਬੁੱਕ ਅਕਾਊਂਟ ਨੂੰ ਐਕਸੈਸ ਕਰਨ ਦੇ ਯੋਗ ਹੋ ਜਾਓਗੇ।
ਜੇਕਰ ਫ਼ੇਸਬੁੱਕ 'ਚ ON ਨਹੀਂ ਕੀਤੀ ਇਹ ਸੈਟਿੰਗ ਤਾਂ ਬੰਦ ਹੋ ਜਾਵੇਗਾ ਅਕਾਊਂਟ, ਇਸ ਤਰ੍ਹਾਂ ਕਰ ਸਕਦੇ ਹੋ ਐਕਟੀਵੇਟ
abp sanjha
Updated at:
20 Mar 2022 12:33 PM (IST)
ਕੀ ਤੁਸੀਂ ਵੀ ਆਪਣੇ ਫ਼ੇਸਬੁੱਕ ਅਕਾਊਂਟ 'ਚ ਲੌਗਇਨ ਨਹੀਂ ਕਰ ਪਾ ਰਹੇ ਹੋ? ਜੇਕਰ ਹਾਂ, ਤਾਂ ਇਹ ਖਬਰ ਜ਼ਰੂਰ ਪੜ੍ਹੋ। ਵੱਡੀ ਗਿਣਤੀ 'ਚ ਅਜਿਹੇ ਮਾਮਲੇ ਆ ਰਹੇ ਹਨ ਜਿਨ੍ਹਾਂ ਵਿੱਚ ਲੋਕ ਲੌਗਇਨ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ।
meta-facebook
NEXT
PREV
Published at:
20 Mar 2022 12:33 PM (IST)
- - - - - - - - - Advertisement - - - - - - - - -