Google ਇੱਕ ਪ੍ਰਸਿੱਧ ਖੋਜ (search) ਇੰਜਣ ਹੈ ਤੇ ਦੁਨੀਆ ਭਰ ਵਿੱਚ ਕਰੋੜਾਂ ਲੋਕ ਇਸ ਦੀ ਵਰਤੋਂ ਕਰਦੇ ਹਨ। ਜਦੋਂ ਅਸੀਂ ਇੰਟਰਨੈੱਟ 'ਤੇ ਕਿਸੇ ਚੀਜ਼ ਬਾਰੇ ਜਾਣਕਾਰੀ ਚਾਹੁੰਦੇ ਹਾਂ ਤਾਂ ਅਸੀਂ ਗੂਗਲ 'ਤੇ ਖੋਜ ਕਰਦੇ ਹਾਂ। ਜ਼ਿਆਦਾਤਰ ਲੋਕ ਆਪਣੇ ਸਵਾਲਾਂ ਦੇ ਜਵਾਬ ਲਈ ਗੂਗਲ ਸਰਚ 'ਤੇ ਨਿਰਭਰ ਕਰਦੇ ਹਨ।
ਹਾਲਾਂਕਿ, ਕਈ ਵਾਰ ਗੂਗਲ 'ਤੇ ਕੁਝ ਚੀਜ਼ਾਂ ਨੂੰ ਸਰਚ ਕਰਨਾ ਵੀ ਸਮੱਸਿਆ ਬਣ ਸਕਦਾ ਹੈ। ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਗੂਗਲ 'ਤੇ ਸਰਚ ਕਰਨ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ। ਜਾਣੋ ਉਨ੍ਹਾਂ ਚੀਜ਼ਾਂ ਬਾਰੇ, ਜਿਨ੍ਹਾਂ ਨੂੰ ਭੁੱਲ ਕੇ ਵੀ ਗੂਗਲ 'ਤੇ ਸਰਚ ਨਹੀਂ ਕਰਨਾ ਚਾਹੀਦਾ।
ਬੰਬ ਕਿਵੇਂ ਬਣਾਉਣਾ
ਗੂਗਲ 'ਤੇ ਕਦੇ ਵੀ ਬੰਬ ਬਣਾਉਣ ਦੀ ਪ੍ਰਕਿਰਿਆ ਦੀ ਖੋਜ ਨਾ ਕਰੋ। ਅਜਿਹਾ ਕਰਨਾ ਗੁਨਾਹ ਹੈ। ਜੇਕਰ ਤੁਸੀਂ ਗੂਗਲ 'ਤੇ ਸਰਚ ਕਰਦੇ ਹੋ ਕਿ ਬੰਬ ਕਿਵੇਂ ਬਣਾਇਆ ਜਾਵੇ ਤਾਂ ਸੁਰੱਖਿਆ ਏਜੰਸੀਆਂ ਤੁਹਾਡੇ ਫੋਨ, ਕੰਪਿਊਟਰ ਜਾਂ ਲੈਪਟਾਪ ਦੇ ਆਈਪੀ ਐਡਰੈੱਸ ਨੂੰ ਟ੍ਰੈਕ ਕਰਕੇ ਤੁਹਾਨੂੰ ਟ੍ਰੈਕ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਚਾਇਲਡ ਪ੍ਰੋਨੋਗ੍ਰਾਫੀ
ਤੁਹਾਨੂੰ ਦੱਸ ਦੇਈਏ ਕਿ ਚਾਈਲਡ ਪੋਰਨੋਗ੍ਰਾਫੀ ਨੂੰ ਲੈਕੇ ਸਰਕਾਰ ਨੇ ਸਖਤ ਨਿਯਮ ਬਣਾਏ ਹਨ। ਅਜਿਹੇ 'ਚ ਜੇਕਰ ਕੋਈ ਵਿਅਕਤੀ ਗੂਗਲ 'ਤੇ ਅਜਿਹਾ ਕੁਝ ਸਰਚ ਕਰਦਾ ਹੈ ਤਾਂ ਉਸ ਖਿਲਾਫ ਪੋਸਕੋ ਐਕਟ ਦੇ ਤਹਿਤ ਕਾਰਵਾਈ ਹੋ ਸਕਦੀ ਹੈ ਤੇ ਉਸ ਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਇਹ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਗਰਭਪਾਤ ਨਾਲ ਸਬੰਧਤ ਜਾਣਕਾਰੀ
ਤੁਸੀਂ ਗਲਤੀ ਨਾਲ ਵੀ ਜੇਕਰ ਗੂਗਲ 'ਤੇ ਸਰਚ ਕਰਦੇ ਹੋ ਕਿ ਗਰਭਪਾਤ ਕਿਵੇਂ ਹੁੰਦਾ ਹੈ ਤਾਂ ਦੱਸ ਦਈਏ ਕਿ ਇਹ ਅਪਰਾਧ ਹੈ ਤੇ ਜੇਕਰ ਤੁਸੀਂ ਅਜਿਹੇ ਕੰਮ 'ਚ ਸ਼ਾਮਲ ਪਾਏ ਗਏ ਤਾਂ ਤੁਹਾਨੂੰ ਜੇਲ ਵੀ ਜਾਣਾ ਪੈ ਸਕਦਾ ਹੈ। ਭਾਰਤ ਵਿੱਚ ਗਰਭਪਾਤ ਨੂੰ ਲੈ ਕੇ ਕਾਨੂੰਨ ਵਿੱਚ ਸਖ਼ਤ ਵਿਵਸਥਾਵਾਂ ਕੀਤੀਆਂ ਗਈਆਂ ਹਨ। ਅਜਿਹੇ 'ਚ ਗਰਭਪਾਤ ਨਾਲ ਜੁੜੀ ਕਿਸੇ ਵੀ ਸਮੱਗਰੀ ਨੂੰ ਗੂਗਲ 'ਤੇ ਸਰਚ ਨਾ ਕਰਨਾ ਹੀ ਬਿਹਤਰ ਹੋਵੇਗਾ।
ਪਾਈਰੇਟਿਡ ਫਿਲਮ
ਫਿਲਮ ਪਾਇਰੇਸੀ ਅੱਜਕੱਲ੍ਹ ਸਭ ਤੋਂ ਵੱਡੇ ਅਪਰਾਧਾਂ ਵਿੱਚੋਂ ਇੱਕ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਸ ਨੂੰ ਇੰਟਰਨੈੱਟ 'ਤੇ ਪਾਉਣਾ ਜਾਂ ਕਿਸੇ ਫਿਲਮ ਦਾ ਪਾਇਰੇਟਿਡ ਵਰਜ਼ਨ ਨੈੱਟ 'ਤੇ ਲੀਕ ਕਰਨਾ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ। ਇਸ ਤੋਂ ਇਲਾਵਾ ਪਾਈਰੇਟਿਡ ਫਿਲਮਾਂ ਨੂੰ ਆਨਲਾਈਨ ਡਾਊਨਲੋਡ ਕਰਨਾ ਵੀ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਜਿਸ ਲਈ ਸਰਕਾਰ ਨੇ ਕਾਨੂੰਨ ਵਿੱਚ ਸਜ਼ਾ ਦੀ ਵਿਵਸਥਾ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ